Children Bone Health: ਸਿਹਤਮੰਦ ਜੀਵਨ ਬਿਤਾਉਣ ਲਈ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਦੁੱਧ ਦੇ ਰੂਪ ਵਿਚ ਬੱਚਿਆਂ ਨੂੰ ਕੈਲਸ਼ੀਅਮ ਤਾਂ ਦਿੱਤਾ ਜਾਂਦਾ ਪਰ ਹੋਰ ਸਰੋਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ ਕੈਲਸ਼ੀਅਮ ਤੋਂ ਇਲਾਵਾ ਹੋਰ ਵੀ ਅਜਿਹੀਆਂ ਚੀਜ਼ਾਂ ਨੇ ਜੋ ਹੱਡੀਆਂ ਨੂੰ ਮਜ਼ਬੂਤ ਬਣਾ ਸਕਦੀਆਂ ਹਨ। ਹੱਡੀਆਂ ਨੂੰ ਲੋਹੇ ਵਾਂਗ ਮਜ਼ਬੂਤ ਕਰਨ ਵਾਸਤੇ ਅੱਜ ਤੋਂ ਹੀ ਅਪਣਾਓ ਇਹ ਤਰੀਕੇ।
ਸੂਰਜ ਦੀ ਰੌਸ਼ਨੀ ਵਿਟਾਮਿਨ ਡੀ ਦਾ ਇੱਕ ਕੁਦਰਤੀ ਸਰੋਤ ਹੈ, ਜੋ ਕਿ ਹੱਡੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸਦੇ ਵਾਸਤੇ ਇਹ ਜ਼ਰੂਰੀ ਹੈ ਕਿ ਬੱਚੇ ਆਪਣੇ ਘਰਾਂ ਤੋਂ ਬਾਹਰ ਧੁੱਪ ਵਿੱਚ ਖੇਡਣ। ਖਾਸਕਰ ਸਵੇਰ ਤੇ ਦੁਪਹਿਰ ਵੇਲੇ। ਧੁੱਪ ਵਿਚ ਖੇਡਣ ਨਾਲ ਬੱਚਿਆਂ ਵਿਚ ਵਿਟਾਮਿਨ ਡੀ ਦੇ ਪੱਧਰ ਨੂੰ ਵਧਾਇਆ ਜਾ ਸਕਦਾ ਹੈ। ਜਿਸ ਨਾਲ ਹੱਡੀਆਂ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਬਹੁਤ ਸਾਰੇ ਅਜਿਹੇ ਭੋਜਨ ਹਨ ਜਿਨ੍ਹਾਂ ਨਾਲ ਹੱਡੀਆਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਰਾਗੀ ਵਿਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਇੱਕ ਰਿਸਰਚ ਮੁਤਾਬਕ ਰਾਗੀ ਵਿੱਚ ਬਾਕੀ ਅਨਾਜਾਂ ਨਾਲੋਂ ਦਸ ਗੁਣਾ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ। ਮੋਰਿੰਗਾ ਵੀ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਬੱਚਿਆਂ ਦੀ ਖੁਰਾਕ ਵਿੱਚ ਇਨ੍ਹਾਂ ਭੋਜਨਾਂ ਨੂੰ ਸ਼ਾਮਲ ਕਰਨ ਨਾਲ ਉਨ੍ਹਾਂ ਦੀ ਹੱਡੀਆਂ ਦੇ ਵਿਕਾਸ ਵਿੱਚ ਮਦਦ ਮਿਲ ਸਕਦੀ ਹੈ।
ਯੋਗ ਦਾ ਅਹਿਮੀਅਤ ਕਾਫੀ ਲੰਬੇ ਦੌਰ ਤੋਂ ਚੱਲਦੀ ਆ ਰਹੀ ਹੈ। ਇਸ 'ਚ ਭਾਰ ਚੁੱਕਣ ਵਾਲੇ ਆਸਣਾਂ ਨਾਲ ਹੱਡੀਆਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਟ੍ਰੀ ਪੋਜ਼ ਤੇ ਵਾਰੀਅਰ ਪੋਜ਼ ਵਰਗੇ ਆਸਣ ਹੱਡੀਆਂ 'ਤੇ ਹਲਕਾ ਦਬਾਅ ਪਾਉਂਦੇ ਹਨ, ਜਿਸ ਨਾਲ ਹੱਡੀਆਂ ਦੀ ਮਜ਼ਬੂਤੀ ਵਧਦੀ ਹੈ। ਨਿਯਮਤ ਯੋਗਾ ਅਭਿਆਸ ਬੱਚਿਆਂ ਵਿੱਚ ਹੱਡੀਆਂ ਦੀ ਡੈਂਸਿਟੀ ਵਿੱਚ ਸੁਧਾਰ ਕਰ ਸਕਦਾ ਹੈ।
ਤਿਲ਼ਾਂ 'ਚ ਕੈਲਸ਼ੀਅਮ ਤੇ ਫਾਸਫੋਰਸ ਵੱਧ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਹੈ। ਤਿਲ਼ ਦੇ ਬੀਜਾਂ ਦਾ ਸੇਵਨ ਬੱਚਿਆਂ ਦੀ ਹੱਡੀਆਂ ਦੀ ਡੈਂਸਿਟੀ ਨੂੰ ਸੁਧਾਰ ਸਕਦਾ ਹੈ। ਇਸ ਲਈ ਤਿਲ਼ ਨੂੰ ਭੋਜਨ ਜਾਂ ਨਾਸ਼ਤੇ 'ਚ ਸ਼ਾਮਲ ਕਰਨਾ ਇਕ ਬਹੁਤ ਹੀ ਵਧੀਆ ਸੁਝਾਅ ਹੈ।
ਭਾਰ ਚੁੱਕਣ ਦੀ ਕਸਰਤ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਕਾਫੀ ਪ੍ਰਭਾਵਸ਼ਾਲੀ ਹੁੰਦੀ ਹੈ। ਇਸ ਅਭਿਆਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ ਜੰਪਿੰਗ ਤੇ ਦੌੜਨ ਵਰਗੀਆਂ ਸਰਗਰਮੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ।
ਹਲਦੀ ਤੇ ਮੇਥੀ ਹੱਡੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਹਲਦੀ ਵਿੱਚ ਕਰਕਿਊਮਿਨ (Curcumin) ਹੁੰਦਾ ਹੈ, ਜਿਸ ਵਿੱਚ ਐਂਟੀ-ਇੰਫਲੰਮੈਟਰੀ (anti-inflammatory) ਵਿਰੋਧੀ ਗੁਣ ਹੁੰਦੇ ਹਨ, ਜੋ ਹੱਡੀਆਂ ਦੀ ਡੈਂਸਿਟੀ ਨੂੰ ਬਣਾਈ ਰੱਖਣ ਵਿੱਚ ਸਹਾਈ ਹੋ ਸਕਦੇ ਹਨ।
ट्रेन्डिंग फोटोज़