Sesame Seeds Benefits: ਤਿਲ਼ ਸਿਹਤ ਲਈ ਬੇਹੱਦ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਵਿੱਚ ਮੌਜੂਦ ਕੈਲਸ਼ੀਅਮ, ਫਾਸਫੋਰਸ, ਆਈਰਨ, ਜ਼ਿੰਕ ਤੇ ਵਿਟਾਮਿਨ ਸਿਹਤ ਲਈ ਕਾਰਗਾਰ ਹੁੰਦੇ ਹਨ।
ਮੌਸਮ ਦੇ ਬਦਲਣ ਕਾਰਨ ਸਿਹਤ ਵੱਲ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ। ਸਿਹਤ ਨੂੰ ਤੰਦਰੁਸਤ ਰੱਖਣ ਲਈ ਪੌਸ਼ਟਿਕ ਖੁਰਾਕ ਵੀ ਜ਼ਰੂਰੀ ਹੈ। ਪੌਸ਼ਟਿਕ ਖੁਰਾਕ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆ ਬੀਮਾਰੀਆਂ ਤੋ ਬਚਾਅ ਹੁੰਦਾ ਹੈ। ਇਸ ਲਈ ਸਰਦੀਆਂ ਦੇ ਵਿੱਚ ਤਿਲ਼ ਬੇਹੱਦ ਫਾਇਦੇਮੰਦ ਸਾਬਿਤ ਹੁੰਦੇ ਹਨ। ਆਓ ਜਾਣਦੇ ਹਾਂ ਤਿਲ਼ ਸਿਹਤ ਲਈ ਕਿਸ ਤਰ੍ਹਾਂ ਫਾਇਦੇਮੰਦ ਹੁੰਦਾ ਹੈ।
ਮਾਹਿਰਾਂ ਮੁਤਾਬਕ ਤਿਲ਼ ਵਿੱਚ ਦੁੱਧ ਨਾਲੋਂ ਜ਼ਿਆਦਾ ਕੈਲਸ਼ੀਅਮ ਹੁੰਦੇ ਹਨ। ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਜੇਕਰ ਇਸ ਦਾ ਰੋਜ਼ਾਨਾ ਸੇਵਨ ਕਰੀਏ ਤਾਂ ਇਹ ਅਸਰਦਾਇਕ ਹੁੰਦੇ ਹਨ।
ਤਿਲ਼ਾਂ 'ਚ ਜ਼ਿੰਕ ਅਤੇ ਸੇਲੇਨਿਅਮ ਵਰਗੇ ਗੁਣ ਮੌਜੂਦ ਹੁੰਦੇ ਹਨ। ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਦੇ ਹਨ। ਤਿਲ਼ ਸਾਨੂੰ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰਦੇ ਹਨ।
ਤਿਲ਼ ਦੇ ਬੀਜ ਫੇਫੜਿਆਂ ਨੂੰ ਅੰਦਰ ਤੱਕ ਸਾਫ਼ ਕਰ ਸਕਦੇ ਹਨ। ਇਨ੍ਹਾਂ ਬੀਜਾਂ ਨੂੰ ਗੁੜ 'ਚ ਮਿਲਾ ਕੇ ਖਾਣ ਨਾਲ ਫੇਫੜਿਆਂ 'ਤੇ ਪ੍ਰਦੂਸ਼ਣ ਦਾ ਕੋਈ ਅਸਰ ਨਹੀਂ ਹੋਵੇਗਾ। ਇਹ ਤੁਹਾਡੇ ਫੇਫੜਿਆਂ ਨੂੰ ਤੰਦਰੁਸਤ ਰੱਖਣਗੇ।
ਤਿਲ਼ ਓਮੇਗਾ-3 ਫੈਟੀ ਐਸਿਡ ਅਤੇ ਮੈਗਨੀਸ਼ੀਅਮ ਦਾ ਚੰਗਾ ਸਰੋਤ ਹਨ। ਜੋ ਦਿਲ ਦੇ ਲਈ ਫਾਇਦੇਮੰਦ ਸਾਬਿਤ ਹੁੰਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ।
ਤਿਲ਼ ਵਿੱਚ ਮੌਜੂਦ ਆਇਰਨ ਜੋ ਖੂਨ ਦੀ ਕਮੀ ਜਾਂ ਅਨੀਮੀਆ ਦੀ ਸਥਿਤੀ ਵਿੱਚ ਤੁਹਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤਿਲ਼ ਦਾ ਸੇਵਨ ਕਰਨ ਨਾਲ ਖੂਨ ਵੀ ਸ਼ੁੱਧ ਹੁੰਦਾ ਹੈ। ਤਿਲ਼ ਖਾਣ ਨਾਲ ਖੂਨ ਸ਼ੁੱਧ ਹੁੰਦਾ ਹੈ ਅਤੇ ਹੀਮੋਗਲੋਬਿਨ ਦਾ ਪੱਧਰ ਵੀ ਵੱਧਦਾ ਹੈ। Disclaimer ਜ਼ੀ ਮੀਡੀਆ ਇਸ ਲੇਖ ਵਿੱਚ ਦੱਸੇ ਗਏ ਨੁਸਖਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।
ट्रेन्डिंग फोटोज़