ਮੱਧ ਪ੍ਰਦੇਸ਼ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ। ਐਮਪੀ ਦੇ ਡਿਡੋਰੀ ਜ਼ਿਲ੍ਹੇ ਵਿੱਚ ਬੇਕਾਬੂ ਹੋ ਕੇ ਪਿਕਅੱਪ ਵੈਨ ਪਲਟ ਗਈ। ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
Trending Photos
MP Accident News: ਮੱਧ ਪ੍ਰਦੇਸ਼ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ। ਐਮਪੀ ਦੇ ਡਿਡੋਰੀ ਜ਼ਿਲ੍ਹੇ ਵਿੱਚ ਬੇਕਾਬੂ ਹੋ ਕੇ ਪਿਕਅੱਪ ਵੈਨ ਪਲਟ ਗਈ। ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਡੇਢ ਘੰਟਾ ਤੜਫਦੇ ਰਹੇ ਜ਼ਖ਼ਮੀ
ਡਿੰਡੋਰੀ ਦੇ ਬਡਝਰ ਘਾਟ 'ਤੇ ਇਹ ਘਟਨਾ ਵਾਪਰੀ। ਜ਼ਖ਼ਮੀਆਂ ਨੂੰ ਸ਼ਾਹਪੁਰਾ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੂੰ ਸੂਚਨਾ ਦੇਰੀ ਨਾਲ ਮਿਲਣ ਕਾਰਨ ਜ਼ਖਮੀ ਕਰੀਬ ਡੇਢ ਘੰਟੇ ਤੱਕ ਮੌਕੇ 'ਤੇ ਹੀ ਤੜਫਦਾ ਰਿਹਾ। ਸਵੇਰੇ 4 ਵਜੇ ਦੇ ਕਰੀਬ ਜ਼ਖ਼ਮੀਆਂ ਨੂੰ 108 ਗੱਡੀ ਵਿੱਚ ਕਮਿਊਨਿਟੀ ਹੈਲਥ ਸੈਂਟਰ ਸ਼ਾਹਪੁਰਾ ਲਿਆਂਦਾ ਗਿਆ। 20 ਜ਼ਖਮੀਆਂ 'ਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਬਲਪੁਰ ਰੈਫਰ ਕਰ ਦਿੱਤਾ ਗਿਆ ਹੈ।
CM ਮੋਹਨ ਯਾਦਵ ਨੇ ਮਦਦ ਦਾ ਕੀਤਾ ਐਲਾਨ
ਹਾਦਸੇ ਤੋਂ ਬਾਅਦ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਕਈ ਕੀਮਤੀ ਜਾਨਾਂ ਦੇ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ।
ਇਹ ਵੀ ਪੜ੍ਹੋ : Shubhakaran Death Case: ਅੱਜ ਹੋਵੇਗਾ ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ, ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
ਜਾਣਕਾਰੀ ਮੁਤਾਬਕ ਇਹ ਲੋਕ ਕਿਸੇ ਪ੍ਰੋਗਰਾਮ ਤੋਂ ਪਰਤ ਰਹੇ ਸਨ ਤਾਂ ਹਾਦਸੇ ਦਾ ਸ਼ਿਕਾਰ ਹੋ ਗਏ। ਜਿਵੇਂ ਹੀ ਉਨ੍ਹਾਂ ਦੀ ਪਿਕਅੱਪ ਗੱਡੀ ਪਿੰਡ ਡਿੰਡੋਰੀ ਬਿਛੀਆ ਬਡਝਰ ਕੋਲ ਪੁੱਜੀ ਤਾਂ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਅਮਾਦੇਵੀ ਪਿੰਡ ਦੇ ਰਹਿਣ ਵਾਲੇ ਹਨ।
ਹਾਦਸੇ 'ਚ ਪੁੰਨੂੰ ਪਿਤਾ ਰਾਮਲਾਲ (55), ਭੱਦੀ ਬਾਈ (35), ਮਦਨ ਸਿੰਘ ਅਰਮੋ (50), ਪੀਤਮ ਬਰਕੜੇ (16), ਸਾਵਿਤਰੀ (55),ਸੇਮ ਬਾਈ ਪਤੀ ਰਮੇਸ਼ (40), ਲਾਲ ਸਿੰਘ (53), ਮੁਲੀਆ (60), ਤਿਤਰੀ ਬਾਈ (50), ਸਰਜੂ (45), ਰਾਮੀ ਬਾਈ (35), ਬਸੰਤੀ (30), ਰਾਮਵਤੀ (30), ਕ੍ਰਿਪਾਲ (45) ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : Kapurthala News: ਗੁਰੂਦੁਆਰੇ 'ਚ ਮੱਥਾ ਟੇਕਣ ਆਈ ਸੀ ਔਰਤ, ਅੰਦਰ ਆਉਂਦੇ ਡਿੱਗੀ, ਮੌਤ ਦੀ ਲਾਈਵ ਵੀਡੀਓ ਆਈ ਸਾਹਮਣੇ