Ludhiana News: ਕਾਂਗਰਸ ਤੇ ਭਾਜਪਾ ਨੇ ਲੁਧਿਆਣਾ ਦੇ ਮੇਅਰ ਦੀ ਚੋਣ ਖਿਲਾਫ਼ ਖੋਲ੍ਹਿਆ ਮੋਰਚਾ; ਧੱਕੇਸ਼ਾਹੀ ਦਿੱਤਾ ਕਰਾਰ
Advertisement
Article Detail0/zeephh/zeephh2609273

Ludhiana News: ਕਾਂਗਰਸ ਤੇ ਭਾਜਪਾ ਨੇ ਲੁਧਿਆਣਾ ਦੇ ਮੇਅਰ ਦੀ ਚੋਣ ਖਿਲਾਫ਼ ਖੋਲ੍ਹਿਆ ਮੋਰਚਾ; ਧੱਕੇਸ਼ਾਹੀ ਦਿੱਤਾ ਕਰਾਰ

ਲੁਧਿਆਣਾ ਆਮ ਆਦਮੀ ਪਾਰਟੀ ਦੇ ਨਗਰ ਨਿਗਮ ਵਿੱਚ ਬਣੇ ਨਵੇਂ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣੇ ਜਾਣ ਤੋਂ ਬਅਦ ਵਿਰੋਧੀ ਧਿਰ ਦੇ ਕਾਂਗਰਸ ਦੇ ਲੀਡਰ ਅਤੇ ਭਾਜਪਾ ਦੇ ਜੇਤੂ ਕੌਂਸਲਰਾਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਲੁਧਿਆਣਾ ਗੁਰੂ ਨਾਨਕ ਭਵਨ ਵਿੱਚ ਸ਼ਹਿਰ ਦੇ 95 ਵਾਰਡ ਤੋਂ ਜੇਤੂ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਸਹ

Ludhiana News: ਕਾਂਗਰਸ ਤੇ ਭਾਜਪਾ ਨੇ ਲੁਧਿਆਣਾ ਦੇ ਮੇਅਰ ਦੀ ਚੋਣ ਖਿਲਾਫ਼ ਖੋਲ੍ਹਿਆ ਮੋਰਚਾ; ਧੱਕੇਸ਼ਾਹੀ ਦਿੱਤਾ ਕਰਾਰ

Ludhiana News: ਲੁਧਿਆਣਾ ਆਮ ਆਦਮੀ ਪਾਰਟੀ ਦੇ ਨਗਰ ਨਿਗਮ ਵਿੱਚ ਬਣੇ ਨਵੇਂ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣੇ ਜਾਣ ਤੋਂ ਬਅਦ ਵਿਰੋਧੀ ਧਿਰ ਦੇ ਕਾਂਗਰਸ ਦੇ ਲੀਡਰ ਅਤੇ ਭਾਜਪਾ ਦੇ ਜੇਤੂ ਕੌਂਸਲਰਾਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ।

ਲੁਧਿਆਣਾ ਗੁਰੂ ਨਾਨਕ ਭਵਨ ਵਿੱਚ ਸ਼ਹਿਰ ਦੇ 95 ਵਾਰਡ ਤੋਂ ਜੇਤੂ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਸਹੁੰ ਚੁਕਾਉਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਆਮ ਆਦਮੀ ਪਾਰਟੀ ਪੂਰਾ ਬਹੁਮਤ ਹੋਣ ਉਤੇ ਮਹਿਲਾ ਇੰਦਰਜੀਤ ਕੌਰ ਨੂੰ ਆਮ ਆਦਮੀ ਪਾਰਟੀ ਨੇ ਮੇਅਰ ਚੁਣਿਆ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪ੍ਰਿੰਸ ਜੌਹਰ ਨੂੰ ਬਣਾਇਆ ਗਿਆ।

ਸਮਾਗਮ ਦੇ ਬਾਹਰ ਪਹੁੰਚੇ ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਨੇਤਾ ਬਣਾਏ ਗਏ ਸ਼ਾਮ ਸੁੰਦਰ ਮਲਹੋਤਰਾ ਨੇ ਕਿਹਾ ਕਿ ਲੋਕਤੰਤਰ ਦਾ ਘਾਣ ਹੋਇਆ ਹੈ। ਬੈਲਟ ਪੇਪਰ ਰਾਹੀਂ ਮੇਅਰ ਦੀ ਚੋਣ ਹੋਵੇ ਸੱਤਾਧਾਰੀ ਪਾਰਟੀ ਨੇ ਇਸ ਨੂੰ ਨਕਾਰ ਦਿੱਤਾ ਅਤੇ ਹੱਥ ਖੜ੍ਹੇ ਕਰ ਕੇ ਮੇਅਰ ਦੀ ਚੋਣ ਕਰਵਾ ਦਿੱਤੀ।

ਜੇਕਰ ਇਹ ਬੈਲਟ ਪੇਪਰ ਉਤੇ ਵੋਟਿੰਗ ਕਰਵਾਉਂਦੇ ਤਾਂ ਕਾਂਗਰਸ ਆਪਣਾ ਮੇਅਰ ਪਦ ਲਈ ਉਮੀਦਵਾਰ ਜ਼ਰੂਰ ਖੜ੍ਹਾ ਕਰਦੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਜੇਤੂ ਕੌਂਸਲਰਾਂ ਨੇ ਵੀ ਕਿਹਾ ਕਿ ਬਿਲਕੁਲ ਧੱਕਾ ਹੋਇਆ ਹੈ ਅਤੇ ਕਾਂਗਰਸ ਦੇ ਇੱਕ ਕੌਂਸਲਰ ਨੂੰ ਸਹੁੰ ਵੀ ਨਹੀਂ ਚੁਕਵਾਈ ਗਈ ਅਤੇ ਨੇ ਹੀ ਵਧਾਈ ਦੇਣ ਦਾ ਮੌਕਾ ਦਿੱਤਾ ਗਿਆ।

ਇਹ ਵੀ ਪੜ੍ਹੋ : Ludhiana Mayor News: ਲੁਧਿਆਣਾ ਨੂੰ ਪਹਿਲੀ ਵਾਰ ਮਿਲੀ ਮਹਿਲਾ ਮੇਅਰ, ਇੰਦਰਜੀਤ ਕੌਰ ਦੇ ਸਿਰ ਸੱਜਿਆ ਤਾਜ

ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਜੇਕਰ ਵਿਰੋਧ ਵੀ ਕਰਨਾ ਪਿਆ ਤਾਂ ਉਹ ਜ਼ਰੂਰ ਕਰਨਗੇ। ਸਮਾਗਮ ਦੇ ਬਾਹਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਨੂੰ ਲੈ ਕੇ ਵੱਡਾ ਅਪਡੇਟ, ਜਾਣੋਂ ਕਦੋਂ ਮਿਲੇਗੀ ਧੁੰਦ ਤੋਂ ਰਾਹਤ

 

Trending news