Arvind Kejriwal Letter: ''ਮੈਂ ਹਰ ਰੋਜ਼ ਇਨਸੁਲਿਨ ਮੰਗ ਰਿਹਾ ਹਾਂ''; ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਲਿਖੀ ਚਿੱਠੀ
Advertisement
Article Detail0/zeephh/zeephh2216286

Arvind Kejriwal Letter: ''ਮੈਂ ਹਰ ਰੋਜ਼ ਇਨਸੁਲਿਨ ਮੰਗ ਰਿਹਾ ਹਾਂ''; ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਲਿਖੀ ਚਿੱਠੀ

Arvind Kejriwal Letter to Superintendent: ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। 

Arvind Kejriwal Letter: ''ਮੈਂ ਹਰ ਰੋਜ਼ ਇਨਸੁਲਿਨ ਮੰਗ ਰਿਹਾ ਹਾਂ''; ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਲਿਖੀ ਚਿੱਠੀ

Arvind Kejriwal News: ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਪੱਤਰ ਲਿਖਿਆ।

ਉਨ੍ਹਾਂ ਨੇ ਕਿਹਾ ਕਿ ਉਹ ਤਿਹਾੜ ਪ੍ਰਸ਼ਾਸਨ ਦਾ ਬਿਆਨ ਪੜ੍ਹ ਕੇ ਦੁਖੀ ਹਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਮੈਂ ਇਨਸੁਲਿਨ ਮੰਗ ਰਿਹਾ ਹਾਂ ਮੈਂ ਰੋਜ਼ਾਨਾ ਗਲੂਕੋਜ਼ ਮੀਟਰ ਦੀ ਰੀਡਿੰਗ ਦਿਖਾਈ ਤੇ ਦੱਸਿਆ ਕਿ ਦਿਨ ਵਿੱਚ 3 ਵਾਰ ਸ਼ੂਗਰ 250 ਤੋਂ 320 ਤੱਕ ਜਾਂਦੀ ਹੈ।

ਸ਼ੂਗਰ ਏਮਜ਼ ਦੇ ਡਾਕਟਰਾਂ ਨੇ ਕਦੇ ਵੀ ਨਹੀਂ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਏਮਜ਼ ਦੇ ਡਾਕਟਰਾਂ ਨੇ ਕਿਹਾ ਕਿ ਡਾਟਾ ਅਤੇ ਹਿਸਟਰੀ ਦੇਖ ਕੇ ਦੱਸਣਗੇ। ਤਿਹਾੜ ਦਾ ਪ੍ਰਸ਼ਾਸਨ ਸਿਆਸੀ ਦਬਾਅ ਵਿੱਚ ਝੂਠ ਬੋਲ ਰਿਹਾ ਹੈ।

ED ਨੇ ਇਨਸੁਲਿਨ ਦੀ ਜ਼ਰੂਰਤ 'ਤੇ ਝੂਠ ਬੋਲਿਆ: ਆਤਿਸ਼ੀ

ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਅੱਜ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਸੁਲਿਨ ਦੀ ਲੋੜ ਹੈ ਜਾਂ ਨਹੀਂ, ਇਸ ਬਾਰੇ ਏਮਜ਼ ਦੇ ਮਾਹਿਰਾਂ ਤੋਂ ਸਲਾਹ ਲੈਣ ਬਾਰੇ ਅਦਾਲਤ ਵਿੱਚ ਝੂਠ ਬੋਲਿਆ। ਕੇਜਰੀਵਾਲ ਨੂੰ ਸ਼ੂਗਰ ਹੈ।
ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਕ ਨਵੀਂ ਪਟੀਸ਼ਨ ਦਾਇਰ ਕਰਕੇ ਹਰ ਰੋਜ਼ 15 ਮਿੰਟ ਆਪਣੇ ਡਾਕਟਰ ਨਾਲ ਸਲਾਹ ਕਰਨ ਅਤੇ ਜੇਲ੍ਹ ਵਿੱਚ ਇਨਸੁਲਿਨ ਦਿੱਤੇ ਜਾਣ ਦੀ ਮੰਗ ਕੀਤੀ ਸੀ।

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਤਿਸ਼ੀ ਨੇ ਕਿਹਾ, ''ਈਡੀ ਨੇ ਅਦਾਲਤ 'ਚ ਝੂਠ ਬੋਲਿਆ ਅਤੇ ਕਿਹਾ ਕਿ ਏਮਜ਼ ਦੇ ਮਾਹਿਰਾਂ ਦੀ ਸਲਾਹ ਲਈ ਗਈ ਸੀ ਅਤੇ ਕੇਜਰੀਵਾਲ ਨੂੰ ਇਨਸੁਲਿਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕੇਜਰੀਵਾਲ ਲਈ ਡਾਈਟ ਚਾਰਟ ਵੀ ਤਿਆਰ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ “ਹਾਲਾਂਕਿ, ਡਾਈਟ ਚਾਰਟ ਕਿਸੇ ਡਾਇਬੀਟੌਲੋਜਿਸਟ ਦੁਆਰਾ ਨਹੀਂ ਬਲਕਿ ਇੱਕ ਡਾਇਟੀਸ਼ੀਅਨ ਦੁਆਰਾ ਤਿਆਰ ਕੀਤਾ ਗਿਆ ਹੈ,”। ਅਸੀਂ ਸਾਰੇ ਜਾਣਦੇ ਹਾਂ ਕਿ ਡਾਇਟੀਸ਼ੀਅਨ ਐਮਬੀਬੀਐਸ ਡਾਕਟਰ ਨਹੀਂ ਹਨ। ਉਸ ਡਾਈਟ ਚਾਰਟ ਦੇ ਆਧਾਰ 'ਤੇ ਉਹ (ਜੇਲ੍ਹ ਪ੍ਰਸ਼ਾਸਨ) ਅਦਾਲਤ 'ਚ ਕਹਿ ਰਹੇ ਹਨ ਕਿ ਕੇਜਰੀਵਾਲ ਨੂੰ ਇਨਸੁਲਿਨ ਦੀ ਲੋੜ ਨਹੀਂ ਹੈ।

ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਤਿਹਾੜ ਪ੍ਰਸ਼ਾਸਨ ਨੇ ਸ਼ਨਿੱਚਰਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਕੇਜਰੀਵਾਲ ਨੂੰ ਏਮਜ਼ ਦੇ ਸੀਨੀਅਰ ਮਾਹਰ ਤੋਂ ਸਲਾਹ ਦਿੱਤੀ ਤੇ ਕਾਲ ਦੌਰਾਨ ਨਾ ਤਾਂ ਕੇਜਰੀਵਾਲ ਨੇ ਇਨਸੁਲਿਨ ਦਾ ਮੁੱਦਾ ਉਠਾਇਆ ਅਤੇ ਨਾ ਹੀ ਡਾਕਟਰਾਂ ਨੇ ਇਸ ਦਾ ਸੁਝਾਅ ਦਿੱਤਾ। ਇੱਕ ਜੇਲ੍ਹ ਅਧਿਕਾਰੀ ਨੇ ਕਿਹਾ, "40 ਮਿੰਟਾਂ ਦੀ ਵਿਸਤ੍ਰਿਤ ਕੌਂਸਲਿੰਗ ਤੋਂ ਬਾਅਦ ਕੇਜਰੀਵਾਲ ਨੂੰ ਭਰੋਸਾ ਦਿਵਾਇਆ ਗਿਆ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਦਵਾਈਆਂ ਜਾਰੀ ਰੱਖਣ ਲਈ ਕਿਹਾ ਗਿਆ ਸੀ, ਜਿਸਦੀ ਨਿਯਮਤ ਤੌਰ 'ਤੇ ਸਮੀਖਿਆ ਕੀਤੀ ਜਾਵੇਗੀ।"

ਇਹ ਵੀ ਪੜ੍ਹੋ : Amritsar News: ਖ਼ਾਲਸਾ ਸਾਜਨਾ ਦਿਵਸ ਮਨਾਉਣ ਗਏ ਭਾਰਤੀ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਹੋਈ ਮੌਤ

 

Trending news