Gold and Silver Price: ਹਾਲ ਹੀ 'ਚ ਸੋਨੇ ਦੀ ਕੀਮਤ 'ਚ ਭਾਰੀ ਵਾਧਾ ਹੋਇਆ ਹੈ। ਪਿਛਲੇ ਹਫਤੇ ਇਹ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ।
Trending Photos
Gold and Silver Price: ਦੇਸ਼ ਦੇ ਹਰ ਕੋਨੋ ਵਿੱਚ ਵਿਆਹ ਦਾ ਸੀਜਨ ਚੱਲ ਰਿਹਾ ਹੈ। ਇਸ ਦੌਰਾਨ ਸੋਨਾ ਖਰੀਦਣ ਦੀ ਲੋਕਾਂ ਵਿੱਚ ਹਲਚਲ ਚੱਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸੋਨ ਦੀ ਕੀਮਤ 70 ਹਜ਼ਾਰ ਦੇ ਕਰੀਬ ਪਹੁੰਚ ਜਾਵੇਗੀ। ਸੋਨੇ 'ਚ ਤੇਜ਼ੀ ਦਾ ਰੁਝਾਨ, ਜਿਸ ਨੇ ਪਿਛਲੇ ਹਫਤੇ ਨਵੀਂ ਉਚਾਈ ਬਣਾਈ ਸੀ, ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹਿ ਸਕਦੀ ਹੈ। ਲੋਕਾਂ ਲਗਾਤਾਰ ਸੋਨਾ ਖਰੀਦ ਰਹੇ ਹਨ।
ਜਾਣੋ ਸੋਨੇ ਗੀ ਕੀਮਤ (Gold and Silver Price)
ਬਾਜ਼ਾਰ ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ (Gold and Silver Price) ਵਾਧਾ ਜਾਰੀ ਰਹਿ ਸਕਦਾ ਹੈ। ਇਸ ਕਾਰਨ ਇਸ ਸਾਲ ਦੇ ਅੰਤ ਤੱਕ ਸੋਨਾ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਇਸ ਦੇ ਨਾਲ ਹੀ ਚਾਂਦੀ ਵੀ 75 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ: Ramadan 2024: ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ, ਕਿਉਂ ਮਨਾਇਆ ਜਾਂਦਾ ਹੈ ਇਹ ਤਿਉਹਾਰ ? CM ਮਾਨ ਨੇ ਟਵੀਟ ਕਰ ਦਿੱਤੀ ਵਧਾਈ
10 ਗ੍ਰਾਮ ਸੋਨਾ 680 ਰੁਪਏ ਵਧ ਕੇ 65,635 ਰੁਪਏ ਹੋ ਗਿਆ।
ਪਹਿਲਾਂ 7 ਮਾਰਚ ਨੂੰ ਸੋਨਾ ਪਹਿਲੀ ਵਾਰ 65 ਹਜ਼ਾਰ ਰੁਪਏ ਨੂੰ ਪਾਰ ਕਰ ਗਿਆ ਸੀ
ਚਾਂਦੀ 'ਚ ਵੀ ਵਾਧਾ
ਚਾਂਦੀ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਇਹ 274 ਰੁਪਏ ਮਹਿੰਗਾ ਹੋ ਕੇ 72,539 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਕੱਲ੍ਹ ਚਾਂਦੀ ਦੀ ਕੀਮਤ 72,265 ਰੁਪਏ ਸੀ। ਚਾਂਦੀ ਨੇ ਪਿਛਲੇ ਸਾਲ ਯਾਨੀ 4 ਦਸੰਬਰ 2023 ਨੂੰ 77,073 ਰੁਪਏ ਦਾ ਸਭ ਤੋਂ ਉੱਚਾ ਪੱਧਰ ਬਣਾਇਆ ਸੀ।
ਇਹ ਵੀ ਪੜ੍ਹੋ: NIA Raid in Punjab: ਪੰਜਾਬ 'ਚ NIA ਦਾ ਛਾਪਾ, ਕਾਰੋਬਾਰੀ ਦੇ ਘਰ 'ਤੇ ਪਈ ਰੇਡ, ਗੈਂਗਸਟਰ-ਅੱਤਵਾਦੀ ਸਬੰਧਾਂ ਦੀ ਜਾਂਚ
ਅੱਜ ਸੋਨੇ ਅਤੇ ਚਾਂਦੀ ਦੀ ਕੀਮਤ ਕੀ ਹੈ?
ਅਧਿਕਾਰਤ ਵੈੱਬਸਾਈਟ ibjarates.com ਮੁਤਾਬਕ ਅੱਜ ਸਵੇਰੇ 995 ਸ਼ੁੱਧਤਾ ਵਾਲੇ ਦਸ ਗ੍ਰਾਮ ਸੋਨੇ ਦੀ ਕੀਮਤ 65372 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ 916 (22 ਕੈਰੇਟ) ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਅੱਜ 60122 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ 750 ਸ਼ੁੱਧਤਾ (18 ਕੈਰੇਟ) ਸੋਨੇ ਦੀ ਕੀਮਤ 49226 'ਤੇ ਆ ਗਈ ਹੈ। ਇਸ ਦੇ ਨਾਲ ਹੀ 585 ਸ਼ੁੱਧਤਾ (14 ਕੈਰੇਟ) ਦਾ ਸੋਨਾ ਅੱਜ 38397 ਰੁਪਏ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ 999 ਸ਼ੁੱਧਤਾ ਵਾਲੀ ਇੱਕ ਕਿਲੋ ਚਾਂਦੀ ਦੀ ਕੀਮਤ ਅੱਜ 72539 ਰੁਪਏ ਹੋ ਗਈ ਹੈ।