Raja Warring News: ਕਾਂਗਰਸ ਮੁਖੀ ਨੇ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਪ ਸਰਕਾਰ ਨੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਕੰਮ ਕੀਤਾ ਹੈ। "ਕਿਸਾਨ ਅੰਦੋਲਨ ਦੌਰਾਨ, ਸਰਕਾਰ ਨੇ ਸਾਡੇ ਕਿਸਾਨਾਂ ਦੀ ਲੜਾਈ ਵਿੱਚ ਕੋਈ ਸਹਿਯੋਗ ਨਾ ਦਿੱਤਾ।
Trending Photos
Raja Warring News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੂਬਾ ਪੰਜਾਬ ਵਿੱਚ ਰਜਿਸਟਰੀ ਰੇਟਾਂ ਵਿੱਚ ਹੋਏ ਵੱਡੇ ਵਾਧੇ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਇਸ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਬੇਤੁਕੇ ਖਰਚੇ ਅਤੇ ਮਾਲੀ ਬਦ ਇੰਤਜ਼ਾਮੀ ਦਾ ਸਿੱਧਾ ਨਤੀਜਾ ਦੱਸਿਆ।
ਹਾਲ ਹੀ ਦੇ ਵਿਕਾਸਾਂ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ ਖੇਤੀਬਾੜੀ ਜ਼ਮੀਨ ਦੇ ਰਜਿਸਟਰੀ ਰੇਟ 70 ਲੱਖ ਰੁਪਏ ਤੋਂ 1.50 ਕਰੋੜ ਰੁਪਏ ਪ੍ਰਤੀ ਏਕੜ ਹੋ ਗਏ ਹਨ, ਜੋ ਕਿ 100 ਫ਼ੀਸਦ ਤੋਂ ਵੀ ਵੱਧ ਦਾ ਵਾਧਾ ਹੈ। ਇਸੇ ਤਰ੍ਹਾਂ, ਧਾਲੀਵਾਲ ਕਾਲੌਨੀ (ਪਟਿਆਲਾ) ਵਿੱਚ ਵੀ ਰੇਟ 56,680 ਰੁਪਏ ਪ੍ਰਤੀ ਵਰਗ ਫੁੱਟ ਤੋਂ 1.12 ਲੱਖ ਰੁਪਏ ਪ੍ਰਤੀ ਵਰਗ ਫੁੱਟ ਹੋ ਗਏ ਹਨ। ਖੇੜੀ ਗੁਜਰਾਂ ਵਿੱਚ ਰਹਾਇਸ਼ੀ ਜਾਇਦਾਦ ਦੇ ਰਜਿਸਟਰੀ ਰੇਟ ਵਿੱਚ ਲਗਭਗ ਪੰਜ ਗੁਣਾ ਵਾਧਾ ਹੋ ਗਿਆ ਹੈ, ਜੋ 3,445 ਰੁਪਏ ਪ੍ਰਤੀ ਵਰਗ ਫੁੱਟ ਤੋਂ 22,750 ਰੁਪਏ ਪ੍ਰਤੀ ਵਰਗ ਫੁੱਟ ਤੱਕ ਪਹੁੰਚ ਗਿਆ ਹੈ।
ਇਸ ਵੱਡੇ ਵਾਧੇ 'ਤੇ ਟਿੱਪਣੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ, "ਪੰਜਾਬ ਭਰ ਵਿੱਚ ਰਜਿਸਟਰੀ ਰੇਟਾਂ ਵਿੱਚ ਹੋਇਆ ਇਹ ਵਾਧਾ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਇਲੈਕਸ਼ਨ ਮੁਹਿੰਮਾਂ ਵਿੱਚ ਖਰਚ ਕਰਨ ਅਤੇ 'ਆਮ ਆਦਮੀ' ਦੇ ਨਾਂ ਹੇਠ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੇ ਮੁੜ ਬਰਾਂਡਿੰਗ ਲਈ ਬਣਾਈ ਗਈ ਆਮਦਨ ਦੀ ਭਰਪਾਈ ਕਰਨ ਲਈ ਇੱਕ ਨਿਰਾਸ਼ਾਜਨਕ ਕੋਸ਼ਿਸ਼ ਹੈ। ਇਹ ਪੰਜਾਬ ਦੀ ਭਲਾਈ ਲਈ ਨਹੀਂ ਸਗੋਂ ਇਹ ਪੰਜਾਬੀਆਂ ਦੀ ਮਿਹਨਤ ਦੀ ਕਮਾਈ ਨੂੰ ਆਪਣੇ ਰਾਜਨੀਤਿਕ ਫ਼ਾਇਦਿਆਂ ਲਈ ਵਰਤਣ ਦੀ ਇੱਕ ਯੋਜਨਾ ਹੈ।"
ਮਾਲੀਆ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਇਸ ਸਾਲ ਸੰਪਤੀ ਰਜਿਸਟ੍ਰੇਸ਼ਨ ਤੋਂ ਮਾਲਿਆ ਵਿੱਚ 1,500 ਕਰੋੜ ਰੁਪਏ ਦਾ ਵਾਧਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਜਿਸ ਨੂੰ 2025 ਦੇ ਮਾਰਚ ਤੱਕ ਕੁੱਲ 6,000 ਕਰੋੜ ਰੁਪਏ ਤੱਕ ਪਹੁੰਚਾਇਆ ਜਾਣਾ ਹੈ। ਇਹ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਚਾਰਜ ਵਿੱਚ ਪਰੰਪਰਾਗਤ ਤੌਰ 'ਤੇ 5-10 ਫ਼ੀਸਦ ਸਾਲਾਨਾ ਵਾਧੇ ਦੇ ਮੁਕਾਬਲੇ ਵਿਚ ਇਕ ਵੱਡਾ ਵਾਧਾ ਹੈ। "ਇਸ ਤਰ੍ਹਾਂ ਦਾ ਵੱਡਾ ਵਾਧਾ ਸਰਕਾਰ ਦੇ ਆਮ ਆਦਮੀ ਦੀਆਂ ਮੁਸ਼ਕਿਲਾਂ ਪ੍ਰਤੀ ਅਣਗਹਿਲੇ ਵਰਤਾਓ ਨੂੰ ਦਰਸਾਉਂਦਾ ਹੈ। ਇਸ ਵੱਡੇ ਵਾਧੇ ਨਾਲ ਰਜਿਸਟਰੀ ਰੇਟਾਂ ਵਿੱਚ ਵੀ ਵਾਧਾ ਹੋਵੇਗਾ, ਜਿਸ ਨਾਲ ਲੋਕਾਂ 'ਤੇ ਵਧੇਰੇ ਬੋਝ ਪਵੇਗਾ। ਇਸਦੇ ਬਜਾਏ ਕਿ ਸਰਕਾਰ ਲੋਕਾਂ ਦੀ ਭਲਾਈ 'ਤੇ ਧਿਆਨ ਦੇਵੇ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਆਪਣੇ ਚੁਣਾਵੀ ਮੁਹਿੰਮਾਂ ਲਈ ਵਰਤ ਰਹੀ ਹੈ ਜਿਵੇਂ ਕਿ ਉਨ੍ਹਾਂ ਨੇ ਗੋਆ ਦੇ ਚੋਣਾਂ ਦੌਰਾਨ ਕੀਤਾ ਸੀ।
ਕਾਂਗਰਸ ਮੁਖੀ ਨੇ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਪ ਸਰਕਾਰ ਨੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਕੰਮ ਕੀਤਾ ਹੈ। "ਕਿਸਾਨ ਅੰਦੋਲਨ ਦੌਰਾਨ, ਸਰਕਾਰ ਨੇ ਸਾਡੇ ਕਿਸਾਨਾਂ ਦੀ ਲੜਾਈ ਵਿੱਚ ਕੋਈ ਸਹਿਯੋਗ ਨਾ ਦਿੱਤਾ। ਹੁਣ ਉਹ ਸਿੱਖਿਆ ਅਤੇ ਸਿਹਤ ਸੈਕਟਰਾਂ ਨੂੰ ਖਤਮ ਕਰ ਰਹੇ ਹਨ, ਜੋ ਕਾਂਗਰਸ ਦੇ ਸ਼ਾਸਨ ਹੇਠ ਫ਼ੱਲਦੇ-ਫ਼ੁੱਲਦੇ ਸਨ। ਪੰਜਾਬ ਦੇ ਲੋਕ ਬਿਹਤਰ ਦੇ ਹੱਕਦਾਰ ਹਨ, ਪਰ ਆਪ ਦੇ ਰਾਜ ਵਿੱਚ ਉਨ੍ਹਾਂ ਨੂੰ ਇੱਕ ਤੋਂ ਬਾਅਦ ਦੂਜਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਹਰ ਆਦਮੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ, ਪਰ ਇਹ ਸਰਕਾਰ ਪੰਜਾਬੀਆਂ ਦਾ ਇਹ ਸੁਪਨਾ ਵੀ ਚੁਰੀ ਕਰਨਾ ਚਾਹੁੰਦੀ ਹੈ।
ਅਖੀਰ ਵਿੱਚ, ਵੜਿੰਗ ਨੇ ਕਿਹਾ, "ਆਪ ਸਰਕਾਰ ਦੀਆਂ ਕਾਰਵਾਈਆਂ ਪੰਜਾਬ ਦੇ ਲੋਕਾਂ ਦੇ ਭਰੋਸੇ ਨੂੰ ਧੋਖਾ ਦੇਣ ਵਾਲੀਆਂ ਹਨ। ਉਨ੍ਹਾਂ ਨੇ ਹਮੇਸ਼ਾ ਆਪਣੇ ਪਾਰਟੀ ਦੇ ਫ਼ਾਇਦਿਆਂ ਨੂੰ ਸੂਬੇ ਦੀ ਭਲਾਈ 'ਤੇ ਤਰਜੀਹ ਦਿੱਤੀ ਹੈ। ਅਸੀਂ ਪੱਕੇ ਤੌਰ 'ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਜਾਰੀ ਰੱਖਾਂਗੇ। ਇਹ ਸਮਾਂ ਹੈ ਕਿ ਇੱਕ ਐਸੀ ਸਰਕਾਰ ਆਵੇ ਜੋ ਸੱਚਮੁੱਚ ਪੰਜਾਬ ਦੇ ਭਵਿੱਖ ਦੀ ਪਰਵਾਹ ਕਰਦੀ ਹੋਵੇ, ਨਾ ਕਿ ਸਿਰਫ਼ ਆਪਣੇ ਚੋਣੀ ਮਕਸਦਾਂ ਲਈ ਲੋਕਾਂ ਦੀ ਵਰਤੋਂ ਕਰੇ। ਆਪ ਦੀ ਸਰਕਾਰ ਵੱਲੋਂ ਵੱਧ ਰਹੇ ਕਰਜ਼ੇ ਨੂੰ ਲੈ ਕੇ ਸਾਨੂੰ ਯਕੀਨ ਸੀ ਕਿ ਇਸਦਾ ਪ੍ਰਭਾਵ ਅਗਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ ਜਿਸਦੀ ਸ਼ੁਰੂਆਤ ਮੌਜੂਦਾ ਪੀੜ੍ਹੀਆਂ ਤੇ ਹੀ ਹੋ ਚੁੱਕੀ ਹੈ।"