Medicine Price Reduce: ਕੇਂਦਰ ਸਰਕਾਰ ਨੇ ਨਵੇਂ ਸਾਲ ਉਪਰ ਕੁਝ ਦਵਾਈਆਂ ਦੇ ਰੇਟ ਘਟਾਉਣ ਦਾ ਫ਼ੈਸਲਾ ਲਿਆ ਹੈ।
Trending Photos
Antibiotics other drugs new rate: ਨਵੇਂ ਸਾਲ ਵਿੱਚ ਸਰਕਾਰ ਨੇ ਕੁਝ ਦਵਾਈਆਂ ਦੇ ਰੇਟ ਘਟਾਉਣ ਦਾ ਫ਼ੈਸਲਾ ਲਿਆ ਹੈ। ਸਿਹਤ ਮੰਤਰਾਲੇ ਦੀ ਪਹਿਲ ਉਤੇ ਹੁਣ ਨੂੰ ਜਲਦ ਹੀ 19 ਨਵੀਆਂ ਦਵਾਈਆਂ ਸਸਤੀਆਂ ਮਿਲਣਗੀਆਂ। ਕਾਬਿਲੇਗੌਰ ਹੈ ਕਿ ਜਿਨ੍ਹਾਂ ਦਵਾਈਆਂ ਦੇ ਰੇਟ ਘੱਟ ਕੀਤੇ ਗਏ ਹਨ, ਉਸ ਵਿੱਚ ਇਨਫੈਕਸ਼ਨ (Infection), ਦਰਦ (Pain), ਬੁਖਾਰ (Fever), ਗਲੇ ਵਿੱਚ ਲਾਗ (Throat Infection,ਕੀੜੇ ਮਾਰਨ ਦੀਆਂ ਦਵਾਈਆਂ ਆਦਿ ਦੇ ਰੇਟ ਉਤੇ ਕੰਟਰੋਲ ਕਰਨ ਦੇ ਹੁਕਮ ਜਾਰੀ ਹੋਏ ਹਨ।
ਇਸ ਸਬੰਧੀ ਐਨਪੀਸੀਏ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕੰਪਨੀਆਂ ਨੂੰ ਇਸ ਉਪਰ ਮਹਿਜ਼ ਸਿਰਫ਼ ਜੀਐਸਟੀ ਜੋੜਨ ਮਨਜ਼ੂਰੀ, ਜੇ ਉਨ੍ਹਾਂ ਨੇ ਭੁਗਤਾਨ ਕੀਤਾ ਹੈ ਤਾਂ ਨਾਲ ਹੀ Cipla ਅਤੇ Wockhardt ਦੀ ਗੰਭੀਰ ਲਾਗ ਲਈ ਦਵਾਈ ਦੇ ਰੇਟ ਦਾ ਸੋਧ ਦੇ ਆਦੇਸ਼ ਜਾਰੀ ਕੀਤੇ ਹਨ।
ਸਰਕਾਰ ਦੇ ਫਾਰਮਾਸਿਊਟੀਕਲ ਵਿਭਾਗ ਅਧੀਨ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀਜ਼ (ਐੱਨ.ਪੀ.ਪੀ.ਏ.) ਨੇ 1 ਜਨਵਰੀ, 2024 ਤੋਂ 19 ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਸੰਬੰਧੀ ਨਿਰਦੇਸ਼ ਦਿੱਤੇ ਹਨ। ਇੱਕ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਬੁਖਾਰ, ਦਰਦ ਅਤੇ ਲਾਗ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਨਵੀਆਂ ਦਰਾਂ ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਸ਼ਾਮਲ ਨਹੀਂ ਹਨ। NPPA ਨੋਟੀਫਿਕੇਸ਼ਨ ਮੁਤਾਬਕ ਕੰਪਨੀਆਂ ਨੂੰ ਇਨ੍ਹਾਂ ਦਵਾਈਆਂ 'ਤੇ GST ਜੋੜਨ ਦੀ ਇਜਾਜ਼ਤ ਤਾਂ ਹੀ ਦਿੱਤੀ ਜਾਵੇਗੀ ਜੇਕਰ ਉਨ੍ਹਾਂ ਨੇ GST ਦਾ ਭੁਗਤਾਨ ਖੁਦ ਕੀਤਾ ਹੈ।
ਇਹ ਵੀ ਪੜ੍ਹੋ : Jalandhar News: ਆਟੋ ਚਾਲਕ ਨੇ ਦਿੱਤਾ ਡੀਐਸਪੀ ਦੀ ਕਤਲ ਦੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਖੁੱਲ੍ਹਿਆ ਸਾਰਾ ਰਾਜ਼
ਗ਼ਰੀਬਾਂ ਨੂੰ ਘੱਟ ਰੇਟ ਉਪਰ ਦਵਾਈਆਂ ਮੁਹੱਈਆ ਕਰਵਾਉਣ ਲਈ ਸਰਕਾਰ ਜੇਨੇਰਿਕ ਦਵਾਈਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਜੇਨੇਰਿਕ ਦਵਾਈਆਂ ਉਤੇ ਕਿਸੇ ਬ੍ਰਾਂਡ ਦਾ ਲੇਬਲ ਨਹੀਂ ਹੁੰਦਾ ਹੈ। ਬਲਕਿ ਸਿੱਧੇ ਫਾਰਮੂਲਾ ਦਾ ਨਾਮ ਲਿਖਿਆ ਹੁੰਦਾ ਹੈ। ਜੇਨੇਰਿਕ ਦਵਾਈਆਂ ਲੋਕਾਂ ਨੂੰ ਸਸਤੇ ਰੇਟ ਉਤੇ ਉਪਲਬਧ ਹੋ ਜਾਂਦੀਆਂ ਹਨ। ਇਸ ਬਾਰੇ ਲੋਕਾਂ ਦੇ ਵਿਚਕਾਰ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਹੋਈਆਂ ਹਨ। ਇਸ ਨਾਲ ਗ਼ਰੀਬਾਂ ਤੱਕ ਦਵਾਈਆਂ ਪਹੁੰਚਾਉਣ ਲਈ ਕੇਂਦਰ ਸਰਕਾਰ ਨੇ ਪ੍ਰਧਾਨ ਜਨਔਸ਼ਧੀ ਕੇਂਦਰੀ ਖੋਲ੍ਹੇ ਹਨ।
ਇਹ ਵੀ ਪੜ੍ਹੋ : Punjab Weather News: ਅੱਤ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਰੇਲਗੱਡੀਆਂ ਪ੍ਰਭਾਵਿਤ; ਦੇਖੋ ਦੇਰੀ ਨਾਲ ਚੱਲ ਰਹੀਆਂ ਟ੍ਰੇਨਾਂ ਦੀ ਸੂਚੀ