Statue of Liberty in Punjab: ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਸ ਵਿੱਚ ਸਥਾਨਕ ਲੋਕ ਅਜੇ ਵੀ ਉਸਾਰੀ ਅਧੀਨ ਇਮਾਰਤ ਦੇ ਉੱਪਰ ਪ੍ਰਤੀਕ ਮੂਰਤੀ ਨੂੰ ਸਥਾਪਿਤ ਕਰਦੇ ਦਿਖਾਈ ਦੇ ਰਹੇ ਹਨ।
Trending Photos
Viral Video: ਹਾਲ ਵਿੱਚ ਇੱਕ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕੁਝ ਲੋਕ ਵੱਲੋਂ ਸਟੈਚੂ ਆਫ ਲਿਬਰਟੀ ਦਾ ਰੂਪ ਲਗਾਉਂਦੇ ਦਿਖਾਈ ਦੇ ਰਹੀ ਹੈ। ਇਹ ਵੀਡੀਓ ਕਿਸੇ ਹੋਰ ਥਾਂ ਦੀ ਨਹੀਂ ਸਗੋਂ ਪੰਜਾਬ ਦੀ ਦੱਸੀ ਜੀ ਰਹੀ ਹੈ। ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕ ਆਪਣੇ ਘਰ ਦੀ ਛੱਤ 'ਤੇ 'ਸਟੈਚੂ ਆਫ ਲਿਬਰਟੀ' ਦੀ ਸਥਾਪਨਾ ਕਰਦੇ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਪੰਜਾਬ ਦੇ ਸਥਾਨਕ ਲੋਕ ਸਟੈਚੂ ਆਫ ਲਿਬਰਟੀ ਦੀ ਰੂਪ ਬਣਾ ਕੇ ਨਿਊਯਾਰਕ ਸਿਟੀ ਦਾ ਇਕ ਟੁਕੜਾ ਆਪਣੇ ਇਲਾਕੇ ਵਿਚ ਲਿਆਉਂਦੇ ਹੋਏ ਦਿਖਾਈ ਦੇ ਰਹੇ ਹਨ। ਇੰਟਰਨੈਟ ਦੀ ਚਰਚਾ ਬਣ ਚੁੱਕੀ ਇਸ ਵੀਡੀਓ ਵਿੱਚ ਲੋਕ ਅਜੇ ਵੀ ਉਸਾਰੀ ਅਧੀਨ ਇਮਾਰਤ ਦੇ ਉੱਪਰ ਮੂਰਤੀ ਨੂੰ ਸਥਾਪਿਤ ਕਰਦੇ ਹੋਏ ਦਿਖਾਉਂਦੇ ਹਨ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਦਰਅਸਲ, ਇਸ ਘਰ ਦੇ ਲੋਕਾਂ ਨੂੰ ਅਮਰੀਕਾ ਜਾਣ ਦਾ ਭੂਤ ਸਵਾਰ ਸੀ, ਇਸ ਲਈ ਉਨ੍ਹਾਂ ਨੇ ਅਮਰੀਕਾ ਦਾ ਅਹਿਸਾਸ ਕਰਵਾਉਣ ਲਈ ਘਰ ਵਿਚ ਸਟੈਚੂ ਆਫ ਲਿਬਰਟੀ ਸਥਾਪਿਤ ਕੀਤੀ। ਉਹਨਾਂ ਲੋਕਾਂ ਦੇ ਉਸ ਕੰਮ 'ਤੇ ਸਾਰਾ ਪਿੰਡ ਹੈਰਾਨ ਹੈ। ਕੋਈ ਸਮਾਂ ਸੀ ਜਦੋਂ ਪੰਜਾਬ 'ਚ ਘਰਾਂ ਦੀਆਂ ਛੱਤਾਂ 'ਤੇ ਫੁੱਟਬਾਲ, ਹਵਾਈ ਜਹਾਜ਼ ਦੇ ਨਾਲ-ਨਾਲ ਪਾਣੀ ਦੀਆਂ ਟੈਂਕੀਆਂ ਆਮ ਹੁੰਦੀਆਂ ਸਨ, ਜਿਸ ਨਾਲ ਘਰ ਦੀ ਵੱਖਰੀ ਪਛਾਣ ਹੁੰਦੀ ਸੀ ਪਰ ਹੁਣ ਇਹ ਪਛਾਣ ਸਿਰਫ਼ ਪਾਣੀ ਦੀਆਂ ਟੈਂਕੀਆਂ ਤੱਕ ਹੀ ਸੀਮਤ ਨਹੀਂ ਰਹਿ ਗਈ ਹੈ। ਹੁਣ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਵੱਖ-ਵੱਖ ਮੂਰਤੀਆਂ ਬਣਾ ਕੇ ਆਪਣੇ ਘਰਾਂ ਦੀ ਵੱਖਰੀ ਪਛਾਣ ਬਣਾ ਰਹੇ ਹਨ।ਐਕਸ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਸ਼੍ਰੀ ਜੈਨ ਨੇ ਲਿਖਿਆ, ''ਪੰਜਾਬ 'ਚ ਤੀਸਰਾ ਆਜ਼ਾਦੀ ਦਾ ਬੁੱਤ ਲਗਾਇਆ ਗਿਆ ਹੈ।
Statue of Liberty in Punjab Viral Video
Some where in Punjab the THIRD liberty statue is installed pic.twitter.com/WZqrXpK9Jb
— Alok Jain (@WeekendInvestng) May 26, 2024
ਦੱਸ ਦੇਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੋਵੇ। ਇਸ ਤੋਂ ਪਹਿਲਾਂ ਮਾਰਚ ਵਿੱਚ ਕੈਨੇਡਾ ਵਿੱਚ ਰਹਿ ਰਹੇ ਦਲਬੀਰ ਸਿੰਘ ਨਾਂ ਦੇ ਇੱਕ ਐਨਆਰਆਈ ਨੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਇੱਕ ਘਰ ਦੀ ਛੱਤ ਉੱਤੇ ਸਟੈਚੂ ਆਫ਼ ਲਿਬਰਟੀ ਦੀ ਰੂਪ ਬਣਾਇਆ ਸੀ।
ਕੀ ਹੈ ਸਟੈਚੂ ਆਫ ਲਿਬਰਟੀ (Statue of Liberty )
ਸਟੈਚੂ ਆਫ ਲਿਬਰਟੀ ਨਾ ਸਿਰਫ ਅਮਰੀਕਾ ਵਿਚ ਸਗੋਂ ਦੁਨੀਆ ਵਿਚ ਸਭ ਤੋਂ ਮਸ਼ਹੂਰ ਬੁੱਤ ਹੈ, ਜਿਸ ਨੂੰ ਅਮਰੀਕੀ ਆਜ਼ਾਦੀ ਦੇ ਸਥਾਈ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।