Floating Restaurant News: ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਫਲੋਟਿੰਗ ਰੈਸਟੋਰੈਂਟ ਬਣ ਰਿਹੈ ਖੰਡਰ; ਕਦੇ ਇਥੇ ਰੁਕਦੀ ਸੀ ਦਿੱਲੀ-ਲਾਹੌਰ ਬੱਸ
Advertisement
Article Detail0/zeephh/zeephh2287669

Floating Restaurant News: ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਫਲੋਟਿੰਗ ਰੈਸਟੋਰੈਂਟ ਬਣ ਰਿਹੈ ਖੰਡਰ; ਕਦੇ ਇਥੇ ਰੁਕਦੀ ਸੀ ਦਿੱਲੀ-ਲਾਹੌਰ ਬੱਸ

Floating Restaurant News:   ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਮਸ਼ਹੂਰ ਫਲੋਟਿੰਗ ਰੈਸਟੋਰੈਂਟ ਹੈ। ਇਹ ਰੈਸਟੋਰੈਂਟ ਨੈਸ਼ਨਲ ਹਾਈਵੇ ਉਤੇ ਪੈਂਦੀ ਭਾਖੜਾ ਨਹਿਰ ਦੇ ਵਿਚਾਲੇ ਬਣਿਆ ਹੋਇਆ ਹੈ। 

Floating Restaurant News: ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਫਲੋਟਿੰਗ ਰੈਸਟੋਰੈਂਟ ਬਣ ਰਿਹੈ ਖੰਡਰ; ਕਦੇ ਇਥੇ ਰੁਕਦੀ ਸੀ ਦਿੱਲੀ-ਲਾਹੌਰ ਬੱਸ

Floating Restaurant News (ਜਗਮੀਤ ਸਿੰਘ):  ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਮਸ਼ਹੂਰ ਫਲੋਟਿੰਗ ਰੈਸਟੋਰੈਂਟ ਹੈ। ਇਹ ਰੈਸਟੋਰੈਂਟ ਨੈਸ਼ਨਲ ਹਾਈਵੇ ਉਤੇ ਪੈਂਦੀ ਭਾਖੜਾ ਨਹਿਰ ਦੇ ਵਿਚਾਲੇ ਬਣਿਆ ਹੋਇਆ ਹੈ। ਇਸ ਨੂੰ ਤੈਰਦਾ ਹੋਇਆ ਹੋਟਲ ਵੀ ਕਿਹਾ ਜਾਂਦਾ ਹੈ। ਇਸ ਦਾ ਉਦਘਾਟਨ 22 ਜੂਨ 1976 ਵਿੱਚ ਸਮੇਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਕਿਹਾ ਸੀ।

ਕਾਬਿਲੇਗੌਰ ਹੈ ਕਿ ਫਲੋਟਿੰਗ ਰੈਸਟੋਰੈਂਟ ਭਾਖੜਾ ਨਹਿਰ ਦੇ ਵਿਚਕਾਰ ਬਣੇ ਹੋਣ ਕਾਰਨ ਲੋਕਾਂ ਲਈ ਖਿੱਚ ਦਾ ਕੇਂਦਰ ਸੀ, ਜਿਥੇ ਲਾਹੌਰ ਤੋਂ ਦਿੱਲੀ ਤੇ ਦਿੱਲੀ ਤੋਂ ਲਾਹੌਰ ਜਾਣ ਵਾਲੀ ਬੱਸ ਵੀ ਸਿਰਫ਼ ਇਥੇ ਹੀ ਰੁਕਦੀ ਸੀ। ਹੁਣ ਇਹ ਫਲੋਟਿੰਗ ਰੈਸਟੋਰੈਂਟ ਪਿਛਲੇ ਲੰਮੇਂ ਸਮੇਂ ਤੋਂ ਸਰਕਾਰ ਦੀ ਅਣਦੇਖੀ ਕਾਰਨ ਬੰਦ ਪਿਆ ਹੈ। ਸਥਾਨਕ ਲੋਕਾਂ ਦਾ ਮੰਗ ਹੈ ਕਿ ਇਹ ਉਨ੍ਹਾਂ ਦੇ ਸ਼ਹਿਰ ਦੀ ਵੱਖਰੀ ਪਛਾਣ ਹੈ, ਇਸ ਲਈ ਇਸ ਨੂੰ ਮੁੜ ਚਲਾਇਆ ਜਾਵੇ।

fallback

ਦਿੱਲੀ ਅੰਮ੍ਰਿਤਸਰ ਸ਼ਹਿਰ ਸ਼ੇਰਸ਼ਾਹ ਸੂਰੀ ਰੋਡ 'ਤੇ ਸਥਿਤ ਮੰਡੀ ਗੋਬਿੰਦਗੜ੍ਹ ਅਤੇ ਸਰਹਿੰਦ ਦੇ ਵਿਚਕਾਰ ਲੰਘਦੀ ਭਾਖੜਾ ਨਹਿਰ ਵਿੱਚ ਇੱਕ ਫਲੋਟਿੰਗ ਹੋਟਲ, ਜਿਸ ਨੂੰ ਫਲੋਟਿੰਗ ਰੈਸਟੋਰੈਂਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪੰਜਾਬ ਦਾ ਪਹਿਲਾ ਰੈਸਟੋਰੈਂਟ ਸੀ ਜੋ ਕਿ ਇਸ ਦੇ ਵਿਚਕਾਰ ਬਣਾਇਆ ਗਿਆ ਸੀ।

ਇਸ ਹੋਟਲ ਦਾ ਉਦਘਾਟਨ 22 ਜੂਨ 1976 ਨੂੰ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਕੀਤਾ ਸੀ। ਉੱਥੇ ਹੀ ਕੁਝ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣਿਆ ਹੋਇਆ ਸੀ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਇਸ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ ਹੈ, ਜਦਕਿ ਪੰਜਾਬ 'ਚ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਪੰਜਾਬ 'ਚ ਆਉਣ 'ਤੇ ਇਹ ਪਹਿਲਾ ਸੈਰ ਸਪਾਟਾ ਸਥਾਨ ਸੀ, ਜਿੱਥੇ ਕਿਸੇ ਸਮੇਂ ਫਿਲਮਾਂ ਦੀ ਸ਼ੂਟਿੰਗ ਵੀ ਹੋਈ ਸੀ। ਉਨ੍ਹਾਂ ਸਰਕਾਰ ਤੋਂ ਇਸ ਨੂੰ ਚਾਲੂ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਮੰਗ ਕੀਤੀ ਕਿ ਰੈਸਟੋਰੈਂਟ ਤੱਕ ਪਹੁੰਚਣ ਲਈ ਢੁੱਕਵੀਂ ਸੜਕ ਬਣਾਈ ਜਾਵੇ ਤਾਂ ਜੋ ਇੱਥੋਂ ਲੰਘਣ ਵਾਲੇ ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਇਸ ਹੋਟਲ ਤੱਕ ਪਹੁੰਚ ਸਕਣ ਤੇ ਇਸ ਫਲੋਟਿੰਗ ਹੋਟਲ ਦਾ ਆਨੰਦ ਮਾਣ ਸਕਣ।

ਇਸ ਮਾਮਲੇ ਵਿੱਚ ਅਕਾਲੀ ਦਲ ਦੇ ਬੁਲਾਰੇ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪਿਛਲੀ ਅਤੇ ਮੌਜੂਦਾ ਸਰਕਾਰ ਦਾ ਪੰਜਾਬ ਵਿੱਚ ਸੈਰ-ਸਪਾਟੇ ਨੂੰ ਵਧਾਉਣ ਲਈ ਕੋਈ ਲੈਣਾ-ਦੇਣਾ ਨਹੀਂ ਸੀ। ਉਲਟਾ ਉਹ ਇਸ ਨੂੰ ਘਟਾਉਣ ਵਿੱਚ ਲੱਗੀ ਹੋਈ ਹੈ, ਜਿਨ੍ਹਾਂ ਵਿੱਚੋਂ ਬਹੁਤੇ ਸੈਰ ਸਪਾਟੇ ਵਾਲੇ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਰਹਿੰਦ ਦਾ ਰੈਸਟੋਰੈਂਟ ਵੀ ਇੱਕ ਹੈ, ਜਿਸ ਕਾਰਨ ਸਰਕਾਰ ਨੂੰ ਚੰਗੀ ਆਮਦਨ ਹੁੰਦੀ ਸੀ ਪਰ ਅੱਜ ਇਸ ਫਲੋਟਿੰਗ ਰੈਸਟੋਰੈਂਟ ਦਾ ਬੁਰਾ ਹਾਲ ਹੈ, ਜਦੋਂਕਿ ਅਕਾਲੀ ਸਰਕਾਰ ਵੇਲੇ ਇਸ ਦੀ ਮੁਰੰਮਤ ਅਤੇ ਨਵੇਂ ਕਮਰੇ ਬਣਾਉਣ ਲਈ 63 ਲੱਖ ਰੁਪਏ ਖਰਚ ਕੀਤੇ ਗਏ ਸਨ।

fallback

ਉਸ ਤੋਂ ਬਾਅਦ ਆਈਆਂ ਸਰਕਾਰਾਂ ਨੇ ਨਜ਼ਰਅੰਦਾਜ਼ ਕੀਤਾ ਗਿਆ ਤੇ ਕੋਈ ਰਾਹ ਨਹੀਂ ਸੀ, ਜਿਸ ਕਾਰਨ ਇਹ ਬੰਦ ਹੈ। ਜਾਣਕਾਰੀ ਅਨੁਸਾਰ ਜਦੋਂ ਇਹ ਰੈਸਟੋਰੈਂਟ ਚੱਲ ਰਿਹਾ ਸੀ ਤਾਂ 40 ਦੇ ਕਰੀਬ ਲੋਕ ਕੰਮ ਕਰਦੇ ਸਨ ਅਤੇ ਰੋਜ਼ਾਨਾ 40 ਤੋਂ 50 ਹਜ਼ਾਰ ਰੁਪਏ ਦੀ ਵਿਕਰੀ ਹੁੰਦੀ ਸੀ, ਜੋ ਹੁਣ ਘੱਟ ਕੇ 5 ਤੋਂ 6 ਹਜ਼ਾਰ ਰਹਿ ਗਈ ਹੈ।

ਇਸ ਤੋਂ ਬਾਅਦ ਇਹ ਹੋਟਲ ਬੰਦ ਹੋ ਗਿਆ ਅਤੇ ਕਈ ਲੋਕ ਬੇਰੁਜ਼ਗਾਰ ਹੋ ਗਏ। ਜਦੋਂ ਕਿ ਅਕਾਲੀ ਸਰਕਾਰ ਨੇ ਇਸ ਦੀ ਮੁਰੰਮਤ 'ਤੇ 63 ਲੱਖ ਰੁਪਏ ਖਰਚ ਕੀਤੇ ਸਨ ਅਤੇ ਕਾਂਗਰਸ ਸਰਕਾਰ ਨੇ ਇਸ ਦੀ ਮੁਰੰਮਤ 'ਤੇ 60 ਲੱਖ ਰੁਪਏ ਖਰਚ ਕਰਕੇ ਇਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ 1 ਕਰੋੜ 23 ਲੱਖ ਰੁਪਏ ਖਰਚ ਕਰਨ ਦੇ ਬਾਵਜੂਦ ਇਹ ਮੁੜ ਚਾਲੂ ਨਹੀਂ ਹੋ ਸਕਿਆ। ਹੁਣ ਦੇਖਣਾ ਹੋਵੇਗਾ ਕਿ ਲੋਕ ਇਸ ਪਾਣੀ 'ਤੇ ਤੈਰ ਰਹੇ ਹੋਟਲ ਦਾ ਆਨੰਦ ਕਦੋਂ ਲੈ ਸਕਣਗੇ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news