Punjab News: ਪੰਜਾਬ ਪੁਲਿਸ ਨੇ ਭਾਰਤੀ ਸੰਵਿਧਾਨ ਦੀ ਧਾਰਾ 21 ’ਤੇ ਸਿਖਲਾਈ ਵਰਕਸ਼ਾਪ ਕਰਵਾਈ
Advertisement
Article Detail0/zeephh/zeephh2605693

Punjab News: ਪੰਜਾਬ ਪੁਲਿਸ ਨੇ ਭਾਰਤੀ ਸੰਵਿਧਾਨ ਦੀ ਧਾਰਾ 21 ’ਤੇ ਸਿਖਲਾਈ ਵਰਕਸ਼ਾਪ ਕਰਵਾਈ

Punjab News: ਨੈਸ਼ਨਲ ਜੁਡੀਸ਼ੀਅਲ ਅਕੈਡਮੀ ਦੇ ਸਾਬਕਾ ਡਾਇਰੈਕਟਰ ਅਤੇ ਇੱਕ ਪ੍ਰਸਿੱਧ ਕਾਨੂੰਨੀ ਵਿਦਵਾਨ ਡਾ. ਬਲਰਾਮ ਗੁਪਤਾ, ਨੇ ਆਪਣੇ ਮੁੱਖ ਭਾਸ਼ਣ ਦੌਰਾਨ,  1951 ਦੇ ਇਤਿਹਾਸਕ ਕੇਸ ਏ.ਕੇ. ਗੋਪਾਲਨ ਬਨਾਮ ਮਦਰਾਸ ਰਾਜ ਤੋਂ ਲੈ ਕੇ 2017 ਦੇ ਕੇਸ ਜਸਟਿਸ ਕੇ.ਐਸ. ਪੁੱਟਾਸਵਾਮੀ (ਸੇਵਾਮੁਕਤ) ਅਤੇ ਐਨ.ਆਰ. ਬਨਾਮ ਭਾਰਤੀ ਸੰਘ ਤੱਕ ਦੇ ਹਵਾਲੇ ਰਾਹੀਂ ਇਸ ਧਾਰਾ ਦੇ ਦਾਇਰੇ ਦੇ ਵਿਸਥਾਰ ’ਤੇ ਅਧਾਰਿਤ ਅਹਿਮ ਜਾਣਕਾਰੀ ਸਾਂਝੀ ਕੀਤੀ।

Punjab News: ਪੰਜਾਬ ਪੁਲਿਸ ਨੇ ਭਾਰਤੀ ਸੰਵਿਧਾਨ ਦੀ ਧਾਰਾ  21 ’ਤੇ ਸਿਖਲਾਈ ਵਰਕਸ਼ਾਪ ਕਰਵਾਈ

Punjab News: ਪੰਜਾਬ ਪੁਲਿਸ ਨੇ ਸੋਮਵਾਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 21 ਦੇ ਉਪਬੰਧਾਂ ਦੀਆਂ ਬਾਰੀਕੀਆਂ ’ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ, ਜੋ ਵੱਖ-ਵੱਖ ਮਾਣਯੋਗ ਅਦਾਲਤਾਂ ਦੇ ਫੈਸਲਿਆਂ ਖਾਸ ਕਰਕੇ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਦੇ ਫੈਸਲਿਆਂ ਵਿੱਚ ਇਸ ਧਾਰਾ ਦੇ ਦਾਇਰੇ ’ਤੇ ਕੇਂਦਰਿਤ ਸੀ । ਇਹ ਧਾਰਾ ਲੋਕਾਂ ਦੇ ਜੀਵਨ ਅਤੇ ਨਿੱਜੀ ਆਜ਼ਾਦੀ ਦੇ ਅਧਿਕਾਰ ਦੀ ਹਿਫ਼ਾਜ਼ਤ ਕਰਦੀ ਹੈ, ਜੋ ਕਿ ਭਾਰਤੀ ਸੰਵਿਧਾਨ ਦਾ ਅਨਿੱਖੜਵਾਂ ਤੇ ਮਹੱਤਵਪੂਰਨ ਹਿੱਸਾ ਹੈ।

ਨੈਸ਼ਨਲ ਜੁਡੀਸ਼ੀਅਲ ਅਕੈਡਮੀ ਦੇ ਸਾਬਕਾ ਡਾਇਰੈਕਟਰ ਅਤੇ ਇੱਕ ਪ੍ਰਸਿੱਧ ਕਾਨੂੰਨੀ ਵਿਦਵਾਨ ਡਾ. ਬਲਰਾਮ ਗੁਪਤਾ, ਨੇ ਆਪਣੇ ਮੁੱਖ ਭਾਸ਼ਣ ਦੌਰਾਨ,  1951 ਦੇ ਇਤਿਹਾਸਕ ਕੇਸ ਏ.ਕੇ. ਗੋਪਾਲਨ ਬਨਾਮ ਮਦਰਾਸ ਰਾਜ ਤੋਂ ਲੈ ਕੇ 2017 ਦੇ ਕੇਸ ਜਸਟਿਸ ਕੇ.ਐਸ. ਪੁੱਟਾਸਵਾਮੀ (ਸੇਵਾਮੁਕਤ) ਅਤੇ ਐਨ.ਆਰ. ਬਨਾਮ ਭਾਰਤੀ ਸੰਘ ਤੱਕ ਦੇ ਹਵਾਲੇ ਰਾਹੀਂ ਇਸ ਧਾਰਾ ਦੇ ਦਾਇਰੇ ਦੇ ਵਿਸਥਾਰ ’ਤੇ ਅਧਾਰਿਤ ਅਹਿਮ ਜਾਣਕਾਰੀ ਸਾਂਝੀ ਕੀਤੀ।

ਜ਼ਿਕਰਯੋਗ ਹੈ ਕਿ ਡਾ. ਬਲਰਾਮ ਕੇ. ਗੁਪਤਾ ਇੱਕ ਉੱਘੇ ਕਾਨੂੰਨੀ ਵਿਦਵਾਨ ਹਨ, ਜਿਨ੍ਹਾਂ ਨੇ 55 ਸਾਲਾਂ ਤੋਂ ਵੱਧ ਸਮਾਂ ਇਸ ਖੇਤਰ ਵਿੱਚ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ 1968 ਵਿੱਚ ਆਈ.ਸੀ.ਪੀ.ਐਸ., ਨਵੀਂ ਦਿੱਲੀ ਵਿਖੇ ਸੰਸਦੀ ਫੈਲੋ ਵਜੋਂ ਆਪਣਾ ਪੇਸ਼ੇਵਰ ਸਫ਼ਰ  ਸ਼ੁਰੂ ਕੀਤਾ ਸੀ। ਉਹ ਪੰਜਾਬ ਯੂਨੀਵਰਸਿਟੀ ਵਿਖੇ ਕਾਨੂੰਨ ਵਿਭਾਗ ਦੇ ਪ੍ਰੋਫੈਸਰ ਅਤੇ ਚੇਅਰਮੈਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਨੂੰਨ ਫੈਕਲਟੀ ਦੇ ਆਨਰੇਰੀ ਡੀਨ ਅਤੇ ਨੈਸ਼ਨਲ ਜੁਡੀਸ਼ੀਅਲ ਅਕੈਡਮੀ, ਭੋਪਾਲ ਦੇ ਡਾਇਰੈਕਟਰ ਸਮੇਤ ਕਈ ਵੱਕਾਰੀ ਅਹੁਦਿਆਂ ’ਤੇ ਕੰਮ ਕਰ ਚੁਕੇ ਹਨ। ਡਾ. ਗੁਪਤਾ ਨੂੰ 2016 ਵਿੱਚ ਰੋਟਰੀ ਇੰਟਰਨੈਸ਼ਨਲ ਤੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਪ੍ਰਾਪਤ ਕਰਨ ਦਾ ਮਾਣ ਵੀ ਹਾਸਲ ਹੈ।

ਡਾ. ਗੁਪਤਾ, ਜੋ ਕਿ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਅਤੇ ਸਪੈਸ਼ਲ ਡੀ.ਜੀ.ਪੀ. ਹਿਊਮਨ ਰਿਸੋਰਸ ਡਿਵੈਲਪਮੈਂਟ (ਐਚ.ਆਰ.ਡੀ.) ਅਤੇ ਵੈਲਫੇਅਰ ਈਸ਼ਵਰ ਸਿੰਘ ਦੇ ਨਾਲ ਸ਼ਿਰਕਤ ਕਰ ਰਹੇ ਸਨ, ਨੇ ਵਰਕਸ਼ਾਪ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਵਾਲੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ, ਸਪੈਸ਼ਲ ਡੀਜੀਪੀ ਨੀਤੀ ਅਤੇ ਨਿਯਮ ਐਸ.ਕੇ. ਅਸਥਾਨਾ, ਸਪੈਸ਼ਲ ਡੀ.ਜੀ.ਪੀ. ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ ਵੀ ਵਰਕਸ਼ਾਪ ਵਿੱਚ ਸ਼ਾਮਲ ਹੋਏ।

ਡਾ. ਗੁਪਤਾ ਦੇ ਭਾਸ਼ਣ ਨੇ ਪੁਲਿਸਿੰਗ ਦੇ ਸੰਦਰਭ ਵਿੱਚ ਮੌਲਿਕ ਅਧਿਕਾਰਾਂ ਨੂੰ ਬਰਕਰਾਰ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਉਪਬੰਧ ਲੋਕਾਂ ਦੇ ਜੀਵਨ ਅਤੇ ਨਿੱਜੀ ਆਜ਼ਾਦੀ ਦੀ ਸੁਰੱਖਿਆ ਦੇ ਮਾਮਲੇ ਵਿੱਚ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ  , ਸੰਵਿਧਾਨ ਵਿੱਚ ਦਰਸਾਏ ਲੋਕਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਅਤੇ ਹੋਰ ਅਹਿਮ ਮਾਮਲਿਆਂ ਵਿੱਚ ਮਹੱਤਵਪੂਰਨ ਸੰਵਿਧਾਨਕ ਫਰਜ਼ ਨਿਭਾਉਂਦੀ ਹੈ।

ਡਾ. ਗੁਪਤਾ ਨੇ ਅੱਗੇ ਵਿਵੇਕਸ਼ੀਲ ਅਤੇ ਸੇਧਪੂਰਨ ਗੱਲਬਾਤ ਵਿੱਚ ਹਿੱਸਾ ਲਿਆ ਜਿਸਨੇ ਸੈਸ਼ਨ ਨੂੰ ਹੋਰ ਲਾਭਕਾਰੀ ਅਤੇ ਪ੍ਰਭਾਵਸ਼ਾਲੀ ਬਣਾ ਦਿੱਤਾ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਇਸੇ ਤਰ੍ਹਾਂ ਦੀਆਂ ਵਰਕਸ਼ਾਪਾਂ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਜਾਰੀ ਰੱਖੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਅਧਿਕਾਰੀ ਆਪਣੇ ਫਰਜ਼ਾਂ ਨੂੰ ਨਿਰਪੱਖਤਾ ਅਤੇ ਤਨਦੇਹੀ  ਨਾਲ ਨਿਭਾਉਣ ਲਈ ਜ਼ਰੂਰੀ ਗਿਆਨ ਅਤੇ ਹੁਨਰਾਂ ਨਾਲ ਲੈਸ ਰਹਿਣ।

ਇਸ ਮੌਕੇ ’ਤੇ ਏਡੀਜੀਪੀ (ਤਕਨੀਕੀ ਸਹਾਇਤਾ ਸੇਵਾਵਾਂ) ਰਾਮ ਸਿੰਘ, ਏਡੀਜੀਪੀ (ਐਨਆਰਆਈ) ਪ੍ਰਵੀਨ ਕੁਮਾਰ ਸਿਨਹਾ, ਏਡੀਜੀਪੀ (ਟਰੈਫਿਕ) ਏ.ਐਸ. ਰਾਏ, ਏਡੀਜੀਪੀ (ਸਾਈਬਰ ਕ੍ਰਾਈਮ) ਵੀ. ਨੀਰਜਾ, ਡਾਇਰੈਕਟਰ (ਪੀਪੀਏ) ਫਿਲੌਰ ਅਨੀਤਾ ਪੁੰਜ, ਏਡੀਜੀਪੀ (ਪ੍ਰੋਵੀਜ਼ਨਿੰਗ) ਜੀ ਨਾਗੇਸ਼ਵਰ ਰਾਓ, ਡਾਇਰੈਕਟਰ (ਪੰਜਾਬ ਬੀਓਆਈ) ਐਲ.ਕੇ. ਯਾਦਵ, ਏਡੀਜੀਪੀ ਆਈਵੀਸੀ ਨੌਨਿਹਾਲ ਸਿੰਘ, ਏਡੀਜੀਪੀ ਇੰਟੈਲੀਜੈਂਸ ਆਰ.ਕੇ ਜੈਸਵਾਲ, ਏਡੀਜੀਪੀ ਕਾਨੂੰਨ ਅਤੇ ਵਿਵਸਥਾ ਐਸ.ਪੀ.ਐਸ. ਪਰਮਾਰ, ਏਡੀਜੀਪੀ (ਅੰਦਰੂਨੀ ਸੁਰੱਖਿਆ) ਸ਼ਿਵ ਕੁਮਾਰ ਵਰਮਾ, ਆਈਜੀਪੀ (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ, ਆਈਜੀਪੀ (ਰੇਲਵੇ) ਬਲਜੋਤ ਸਿੰਘ, ਆਈਜੀਪੀ ਬਾਬੂ ਲਾਲ ਮੀਨਾ, ਡੀਆਈਜੀ ਨੀਲਾਂਬਰੀ ਜਗਦਲੇ, ਡੀਆਈਜੀ ਅਲਕਾ ਮੀਨਾ, ਡੀਆਈਜੀ ਜੇ. ਐਲਨਚੇਜ਼ੀਅਨ ਅਤੇ ਡੀਆਈਜੀ ਸੁਖਵੰਤ ਸਿੰਘ ਗਿੱਲ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਸ਼ਾਮਲ ਸਨ।

Trending news