Ran Baas Hotel: ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਹੋਟਲ ਰਣ ਬਾਸ ਦਾ ਕੀਤਾ ਉਦਘਾਟਨ
Advertisement
Article Detail0/zeephh/zeephh2602055

Ran Baas Hotel: ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਹੋਟਲ ਰਣ ਬਾਸ ਦਾ ਕੀਤਾ ਉਦਘਾਟਨ

Ran Baas Hotel: ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਪੈਲੇਸ ਰਣ ਬਾਸ ਦਾ ਉਦਘਾਟਨ ਕੀਤਾ।

Ran Baas Hotel: ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਹੋਟਲ ਰਣ ਬਾਸ ਦਾ ਕੀਤਾ ਉਦਘਾਟਨ

Ran Baas Hotel: ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਪੈਲੇਸ ਰਣ ਬਾਸ ਦਾ ਉਦਘਾਟਨ ਕੀਤਾ। ਕਾਬਿਲੇਗੌਰ ਹੈ ਕਿ ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿੱਚ ਸਥਿਤ ਉੱਚ ਸਹੂਲਤਾਂ ਨਾਲ ਲੈਸ ਹੋਟਲ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਟੂਰਜ਼ਿਮ ਨੂੰ ਬੜਾਵਾ ਦਿੱਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ (ਬੁੱਧਵਾਰ) ਇਸ ਦਾ ਉਦਘਾਟਨ ਕੀਤਾ। ਇਹ ਹੋਟਲ ਆਪਣੇ ਆਪ ਵਿੱਚ ਕਲਾ ਅਤੇ ਸੱਭਿਆਚਾਰ ਦੀ ਇੱਕ ਨਵੀਂ ਮਿਸਾਲ ਹੈ। ਇੱਕ ਰਾਤ ਲਈ ਕਮਰੇ ਦੀ ਬੁਕਿੰਗ 47 ਹਜ਼ਾਰ ਰੁਪਏ ਤੋਂ ਲੈ ਕੇ 5.5 ਲੱਖ ਰੁਪਏ ਤੱਕ ਹੈ। ਇੱਥੇ ਦੇ ਰੈਸਟੋਰੈਂਟ 'ਚ ਬਣੇ ਪਕਵਾਨਾਂ ਦਾ ਵੀ ਹਰ ਕੋਈ ਆਨੰਦ ਲੈ ਸਕੇਗਾ। ਹਾਲਾਂਕਿ, ਹੋਟਲ ਬੁਕਿੰਗ ਤੋਂ ਪਹਿਲਾਂ ਆਨਲਾਈਨ ਬੁਕਿੰਗ ਹੋਵੇਗੀ। ਸ਼ਾਹੀ ਅਤੇ ਫਿਲਮਾਂ ਦੀ ਸ਼ੂਟਿੰਗ ਆਦਿ ਦੀਆਂ ਸਹੂਲਤਾਂ ਵੀ ਹੋਣਗੀਆਂ। ਜਲਦੀ ਹੀ ਕਪੂਰਥਲਾ ਅਤੇ ਹੋਰ ਪੈਲੇਸਾਂ ਨੂੰ ਵੀ ਇਸੇ ਤਰਜ਼ 'ਤੇ ਚਲਾਇਆ ਜਾਵੇਗਾ।

ਕਿਲ੍ਹੇ ਨਾਲ ਕੋਈ ਛੇੜਛਾੜ ਨਹੀਂ ਕੀਤੀ
ਇਹ 18ਵੀਂ ਸਦੀ ਦਾ ਕਿਲਾ ਹੈ। ਇਸ ਵਿੱਚ ਪੰਜਾਬ ਦਾ ਅਮੀਰ ਵਿਰਸਾ ਸਾਫ਼ ਨਜ਼ਰ ਆਵੇਗਾ। ਇਸ ਦੇ ਅਸਲੀ ਰੂਪ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। 'ਦ ਰਣ ਬਾਸ ਪੈਲੇਸ' ਇਸ ਹੋਟਲ ਦਾ ਨਾਂ ਹੈ, ਇੱਥੇ ਪਟਿਆਲਾ ਮਹਾਰਾਜੇ ਦੀਆਂ ਰਾਣੀਆਂ ਠਹਿਰਦੀਆਂ ਸਨ।

ਮੋਹਾਲੀ ਵਿੱਚ ਫਿਲਮ ਸਿਟੀ ਪ੍ਰੋਜੈਕਟ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਹਿਮਾਚਲ, ਰਾਜਸਥਾਨ ਅਤੇ ਗੋਆ ਦੇ ਮੈਕਲਿਓਡਗੰਜ ਵਿੱਚ ਜਾਇਦਾਦਾਂ ਹਨ। ਇਨ੍ਹਾਂ ਬਾਰੇ ਜਲਦੀ ਹੀ ਚੰਗੀ ਖ਼ਬਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਰੈਸਟ ਹਾਊਸ ਵੇਚੇ ਗਏ ਸਨ। ਪਰ ਇਸ ਸਰਕਾਰ ਦੇ ਬਣਨ ਤੋਂ ਬਾਅਦ ਇਹ ਜਾਇਦਾਦ ਖਰੀਦੀ ਗਈ ਹੈ।

ਸਿਸਵਾਂ ਡੈਮ ਵਿੱਚ ਫਿਲਮ ਸਿਟੀ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜਸਥਾਨ ਨੇ ਪੁਰਾਣੇ ਕਿਲ੍ਹਿਆਂ ਨੂੰ ਹੋਟਲਾਂ ਵਿੱਚ ਬਦਲ ਦਿੱਤਾ ਹੈ। ਸਾਡੇ ਬਹੁਤ ਸਾਰੇ ਮਹਿਲ ਹਨ। ਇਸ ਦੇ ਨਾਲ ਹੀ ਪੰਜਾਬ ਦਾ ਸੱਭਿਆਚਾਰ ਵੀ ਬਹੁਤ ਵਧੀਆ ਹੈ। ਪਟਿਆਲਾ ਕਈ ਚੀਜ਼ਾਂ ਲਈ ਬਹੁਤ ਮਸ਼ਹੂਰ ਹੈ। ਇਹ ਸਥਾਨ ਵਿਆਹ ਦੇ ਸਥਾਨ ਵਜੋਂ ਉਭਰੇਗਾ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਗੋਆ 'ਚ ਹੋਟਲ ਦੀ ਜਗ੍ਹਾ 12 ਲੱਖ ਰੁਪਏ 'ਚ ਲੀਜ਼ 'ਤੇ ਦਿੱਤੀ ਸੀ। ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ।

Trending news