Shubman Gill Health Update: ਸ਼ੁਬਮਨ ਗਿੱਲ ਨੇ ਡੇਂਗੂ ਹੋਣ ਕਾਰਨ ਵਿਸ਼ਵ ਕੱਪ 2023 ਦੇ ਸ਼ੁਰੂਆਤੀ ਮੈਚ ਵਿੱਚ ਆਸਟਰੇਲੀਆ ਖ਼ਿਲਾਫ਼ ਨਹੀਂ ਖੇਡਿਆ ਸੀ। ਹੁਣ ਉਹ ਅਫਗਾਨਿਸਤਾਨ ਖਿਲਾਫ਼ ਮੈਚ ਤੋਂ ਵੀ ਬਾਹਰ ਹੋ ਗਿਆ ਹੈ।
Trending Photos
Shubman Gill Health Update: ਟੀਮ ਇੰਡੀਆ ਦੀ ਵਿਸ਼ਵ ਕੱਪ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ। ਸ਼ੁਭਮਨ ਗਿੱਲ (Shubman Gill Health) ਨੂੰ ਹੁਣ ਡੇਂਗੂ ਦੇ ਮੱਦੇਨਜ਼ਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਹਾਲ ਹੀ ਵਿੱਚ ਭਾਰਤ ਦੇ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਡੇਂਗੂ ਦੇ ਇਲਾਜ ਤੋਂ ਬਾਅਦ ਚੇਨਈ ਦੇ ਇੱਕ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅਜਿਹੇ 'ਚ 14 ਅਕਤੂਬਰ ਨੂੰ ਪਾਕਿਸਤਾਨ ਦੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਉਸ ਦੇ ਖੇਡਣ ਦੀ ਸੰਭਾਵਨਾ ਹੈ।
ਸ਼ੁਭਮਨ ਗਿੱਲ (Shubman Gill Health) 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਟੀਮ ਇੰਡੀਆ ਦੇ ਸ਼ੁਰੂਆਤੀ ਮੈਚ 'ਚ ਨਹੀਂ ਖੇਡ ਸਕੇ ਸਨ। ਇਸ ਦੇ ਨਾਲ ਹੀ ਉਸ ਦਾ 11 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ਼ ਮੈਚ ਸ਼ਾਇਦ ਹੀ ਖੇਡ ਪਾਉਂਣਗੇ।
ਡੇਂਗੂ ਹੋਣ ਤੋਂ ਬਾਅਦ ਸਟਾਰ ਬੱਲੇਬਾਜ਼ ਨੂੰ ਸਾਵਧਾਨੀ ਦੇ ਤੌਰ 'ਤੇ ਚੇਨਈ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਜਿਹੇ 'ਚ ਉਸ ਦਾ ਪਾਕਿਸਤਾਨ ਖਿਲਾਫ਼ ਖੇਡਣਾ ਤੈਅ ਨਹੀਂ ਮੰਨਿਆ ਜਾ ਰਿਹਾ ਹੈ। ਗਿੱਲ ਦੇ ਪਲੇਟਲੈਟ ਦੀ ਗਿਣਤੀ ਘੱਟ ਗਈ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਵੀ ਉਸ ਦੀ ਨਿਗਰਾਨੀ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਉਸ ਦੀ ਸਿਹਤ ਦੀ ਪ੍ਰਗਤੀ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਉਸ ਅਨੁਸਾਰ ਫੈਸਲਾ ਲਿਆ ਜਾਵੇਗਾ, ਅਜੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਪਾਕਿਸਤਾਨ ਵਿਰੁੱਧ ਮੈਚ ਲਈ ਫਿੱਟ ਹੋਵੇਗਾ ਜਾਂ ਨਹੀਂ। ਅਜਿਹੇ 'ਚ ਟੀਮ ਇੰਡੀਆ ਦੀ ਵਿਸ਼ਵ ਕੱਪ ਮੁਹਿੰਮ ਲਈ ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Shehnaaz Gill Health News: ਹਸਪਤਾਲ 'ਚ ਦਾਖਲ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਸਾਂਝਾ ਕਰ ਦੱਸਿਆ ਹਾਲ
6 ਅਕਤੂਬਰ ਨੂੰ ਹੀ ਜਾਣਕਾਰੀ ਮਿਲੀ ਸੀ ਕਿ ਸ਼ੁਭਮਨ ਗਿੱਲ (Shubman Gill Health) ਦਾ ਡੇਂਗੂ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਅਜਿਹੇ 'ਚ ਉਹ 8 ਅਕਤੂਬਰ ਨੂੰ ਪਹਿਲੇ ਮੈਚ 'ਚ ਨਹੀਂ ਖੇਡ ਸਕੇ ਸਨ। ਆਸਟ੍ਰੇਲੀਆ ਖਿਲਾਫ਼ ਇਸ ਮੈਚ 'ਚ ਗਿੱਲ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਮੈਦਾਨ 'ਚ ਉਤਾਰਿਆ ਗਿਆ। ਓਪਨਿੰਗ ਕਰਦੇ ਸਮੇਂ ਈਸ਼ਾਨ ਖਾਤਾ ਵੀ ਨਹੀਂ ਖੋਲ੍ਹ ਸਕਿਆ। ਹੁਣ ਸਿਰਫ਼ ਈਸ਼ਾਨ ਨੂੰ ਅਫਗਾਨਿਸਤਾਨ ਖਿਲਾਫ਼ ਵੀ ਮੌਕਾ ਦਿੱਤਾ ਜਾ ਸਕਦਾ ਹੈ।