Nangal News: ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਜੰਗਲੀ ਖੇਤਰ ਵਿੱਚ ਸ਼ਿਕਾਰੀਆਂ ਦੁਆਰਾ ਇਹਨਾਂ ਦਿਨਾਂ ਵਿੱਚ ਵੱਡੇ ਪੱਧਰ ਤੇ ਸ਼ਿਕਾਰ ਕੀਤਾ ਜਾਂਦਾ ਹੈ।
Trending Photos
Nangal News(ਬਿਮਲ ਸ਼ਰਮਾ): ਨੰਗਲ ਦੇ ਆਸ ਪਾਸ ਦੇ ਜੰਗਲੀ ਖੇਤਰ ਵਿੱਚ ਆਏ ਦਿਨ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਤੇ ਅੱਧੀ ਦਰਜਨ ਤੋਂ ਜ਼ਿਆਦਾ ਜੰਗਲੀ ਜਾਨਵਰ ਸ਼ਿਕਾਰੀਆਂ ਦਾ ਸ਼ਿਕਾਰ ਵੀ ਹੋਏ ਹਨ। ਜਿਸ ਨੂੰ ਲੈ ਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿੱਚ ਚਿੰਤਿਤ ਨਜ਼ਰ ਆ ਰਿਹਾ ਹੈ। ਬੀਤੀ ਰਾਤ ਪਿੰਡ ਤਲਵਾੜਾ ਵਿਖੇ ਜੰਗਲੀ ਸੂਰ ਦਾ ਸ਼ਿਕਾਰ ਕਰਨ ਦੇ ਦੌਰਾਨ ਗੋਲੀ ਚਲਾਈ ਗਈ ਸੀ ਤੇ ਸ਼ਿਕਾਰ ਦੇ ਦੌਰਾਨ ਇੱਕ ਸਕਾਰਪੀਓ ਗੱਡੀ ਦਾ ਪ੍ਰਯੋਗ ਕੀਤਾ ਗਿਆ ਸੀ। ਇਸ ਸ਼ਿਕਾਰ ਦੀਆਂ ਸੀਸੀਟੀਵੀ ਵੀ ਸਾਹਮਣੇ ਆਈਆਂ ਸਨ। ਤੇ ਅੱਜ ਇਸ ਸਕਾਰਪੀਓ ਗੱਡੀ ਦੇ ਮਾਲਕ ਦੁਆਰਾ ਅੱਜ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਗਿਆ ਤੇ ਪੁਲਿਸ ਨੇ ਉਕਤ ਵਿਅਕਤੀ ਨੂੰ ਜੰਗਲੀ ਜੀਵ ਵਿਭਾਗ ਦੇ ਸਪੁਰਦ ਕਰ ਦਿੱਤਾ।
ਜਾਣਕਾਰੀ ਦਿੰਦੇ ਹੋਏ ਐਸਐਚ ਓ ਨੰਗਲ ਰਾਹੁਲ ਸ਼ਰਮਾ ਨੇ ਦੱਸਿਆ ਕਿ ਜਿਸ ਰਾਤ ਸ਼ਿਕਾਰ ਦੀ ਵਾਰਦਾਤ ਹੋਈ ਸੀ। ਉਸੀ ਦਿਨ ਸ਼ਿਕਾਰੀਆਂ ਨੂੰ ਫੜਨ ਲਈ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਨਾਲ ਮਿਲ ਕੇ ਛਾਪੇਮਾਰੀ ਕੀਤੀ ਜਾ ਰਹੀ ਸੀ ਤੇ ਆਖਰਕਾਰ ਪੁਲਿਸ ਦੇ ਹੱਥ ਸ਼ਿਕਾਰ ਵਿੱਚ ਵਰਤੀ ਗਈ ਸਕਾਰਪੀਓ ਗੱਡੀ ਦੇ ਬਾਰੇ ਜਾਣਕਾਰੀ ਮਿਲੀ ਜੋ ਅਨੰਦਪੁਰ ਸਾਹਿਬ ਦੇ ਪਿੰਡ ਲੋਧੀਪੁਰ ਨਿਵਾਸੀ ਜੁਝਾਰ ਸਿੰਘ ਦੇ ਨਾਮ ਉੱਤੇ ਸੀ ਲੇਕਿਨ ਜਦੋਂ ਇਸ ਦੇ ਘਰ ਛਾਪਾ ਮਾਰਿਆ ਗਿਆ ਤਾਂ ਇਹ ਘਰ ਵਿੱਚ ਮੌਜੂਦ ਨਹੀਂ ਮਿਲਿਆ ਲੇਕਿਨ ਪਿੰਡ ਦੇ ਸਰਪੰਚ ਨੂੰ ਇਸ ਦੇ ਬਾਰੇ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ ਤਾਂ ਅੱਜ ਪਿੰਡ ਦੇ ਸਰਪੰਚ ਦੇ ਪਤੀ ਤੇ ਹੋਰ ਲੋਕਾਂ ਨੇ ਉਸ ਨੂੰ ਨੰਗਲ ਥਾਣੇ ਪੇਸ਼ ਕਰ ਦਿੱਤਾ ਅਤੇ ਉਸਦੇ ਬਾਅਦ ਪੁਲਿਸ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਪੁਰਦ ਕਰ ਦਿੱਤਾ ਹੈ।
ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਧਿਕਾਰੀ ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਗੱਡੀ ਅਤੇ ਗੱਡੀ ਦੇ ਚਾਲਕ ਨੂੰ ਪੁਲਿਸ ਨੇ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਆਤਮ ਸਮਰਪਣ ਕਰਨ ਵਾਲੇ ਜੁਝਾਰ ਸਿੰਘ ਤੋਂ ਸ਼ਿਕਾਰ ਕਰਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਕੁਝ ਲੋਕ ਉਸ ਦਿਨ ਉਸ ਦੀ ਗੱਡੀ ਕਰਾਏ ਤੇ ਲੈ ਕੇ ਆਏ ਸੀ ਕਿ ਨੰਗਲ ਪਹੁੰਚ ਕੇ ਸਾਰੇ ਖਾਣ ਪੀਣ ਲੱਗ ਗਏ ਤਾਂ ਉਹਨਾਂ ਵਿੱਚੋਂ ਇੱਕ ਵਿਅਕਤੀ ਉਸ ਨੂੰ ਇਹ ਕਹਿ ਕੇ ਲੈ ਗਿਆ ਕਿ ਕਿਸੀ ਕੰਮ ਲਈ ਜਾ ਰਿਹਾ ਹੈ ਅਤੇ 10 ਮਿੰਟ ਵਿੱਚ ਆ ਜਾਵੇਗਾ ਮਗਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਸ਼ਿਕਾਰ ਕਰਨ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਜੰਗਲੀ ਖੇਤਰ ਵਿੱਚ ਸ਼ਿਕਾਰੀਆਂ ਦੁਆਰਾ ਇਹਨਾਂ ਦਿਨਾਂ ਵਿੱਚ ਵੱਡੇ ਪੱਧਰ ਤੇ ਸ਼ਿਕਾਰ ਕੀਤਾ ਜਾਂਦਾ ਹੈ। ਜਦੋਂ ਵੀ ਕੋਈ ਸ਼ਿਕਾਰੀ ਫੜਿਆ ਜਾਂਦਾ ਹੈ ਤਾਂ ਉਹ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਉਣ ਜਰੂਰ ਲੱਗ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਜੰਗਲੀ ਜੀਵ ਵਿਭਾਗ ਇਸ ਵਿਅਕਤੀ ਉੱਤੇ ਕੀ ਕਾਰਵਾਈ ਕਰਦਾ ਹੈ।