ਕ੍ਰਿਸਟੀਆਨੋ ਰੋਨਾਲਡੋ ਫ਼ਿਲਹਾਲ ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰ ਹਨ ਅਤੇ ਉਨ੍ਹਾਂ ਨੇ ਦੁਨੀਆ ਦੇ ਹਰ ਕੋਨੇ ਵਿੱਚ ਫ਼ੈਨ ਹਨ।
Trending Photos
Cristiano Ronaldo and Manchester United news: ਜਿੱਥੇ FIFA World Cup 2022 ਦਾ ਆਗਾਜ਼ ਹੋ ਗਿਆ ਹੈ, ਉੱਥੇ ਦੁਨੀਆਂ ਦੇ ਦਿੱਗਜ਼ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਨੇ ਮੈਨਚੈਸਟਰ ਯੂਨਾਈਟਿਡ (Manchester United) ਨੂੰ ਛੱਡ ਦਿੱਤਾ ਹੈ।
ਕ੍ਰਿਸਟੀਆਨੋ ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ (Manchester United) ਨੂੰ ਛੱਡ ਦਿੱਤਾ ਹੈ ਅਤੇ ਇਸ ਨੂੰ ਲੈ ਕੇ ਕਲੱਬ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਕਲੱਬ ਵੱਲੋਂ ਦੱਸਿਆ ਗਿਆ ਕਿ ਰੋਨਾਲਡੋ ਦਾ ਇਕਰਾਰਨਾਮਾ ਖ਼ਤਮ ਹੋ ਗਿਆ ਹੈ। ਇਸ ਦੌਰਾਨ ਕਲੱਬ ਵੱਲੋਂ ਖੁਲਾਸਾ ਕੀਤਾ ਗਿਆ ਕਿ, "ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਤੁਰੰਤ ਪ੍ਰਭਾਵ ਨਾਲ ਕਲੱਬ ਛੱਡ ਦਿੱਤਾ ਹੈ।
ਸੂਤਰਾਂ ਮੁਤਾਬਕ ਕਲੱਬ ਦੇ ਇਕ ਮਾਲਕ ਵੱਲੋਂ ਕਲੱਬ ਨੂੰ ਵੇਚਣ ਦੀ ਗੱਲ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕਲੱਬ ਦੇ ਅਮਰੀਕੀ ਮਾਲਕਾਂ ਨੇ ਕਿਹਾ ਕਿ ਉਹ ਕਲੱਬ ਨੂੰ ਵੇਚਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗਲੇਜ਼ਰ ਪਰਿਵਾਰ ਨਾਲ 17 ਸਾਲਾਂ ਦਾ ਝਗੜਾ ਖ਼ਤਮ ਕਰ ਸਕਦੇ ਹਨ।
ਦੱਸ ਦਈਏ ਕਿ Cristiano Ronaldo ਪਿਛਲੇ ਸਾਲ Manchester United ਨਾਲ ਜੁੜਿਆ ਸੀ ਤੇ ਜਦੋਂ ਇਹ news ਸਾਹਮਣੇ ਆਈ ਤਾਂ ਮੈਨਚੈਸਟਰ ਯੂਨਾਈਟਿਡ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਕ੍ਰਿਸਟੀਆਨੋ ਰੋਨਾਲਡੋ ਅਤੇ ਮੈਨਚੈਸਟਰ ਯੂਨਾਈਟਿਡ ਵਿਚਾਲੇ 216 ਕਰੋੜ ਰੁਪਏ ਦਾ ਸਮਝੌਤਾ ਹੋਇਆ ਸੀ। ਇਸ ਤੋਂ ਪਹਿਲਾਂ ਰੋਨਾਲਡੋ ਯੂਵੇਂਟਸ (Juventus) ਲਈ ਖੇਡਦੇ ਸਨ।
ਹੋਰ ਪੜ੍ਹੋ: FIFA World Cup 2022: ਕਤਰ ਦੀ ਮਹਿਮਾਨ ਨਿਵਾਜ਼ੀ! ਮੈਚ ਵੇਖਣ ਆਏ ਦਰਸ਼ਕਾਂ ਨੂੰ ਮਿਲੇ ਮਹਿੰਗੇ ਗਿਫਟ
ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੁਰਤਗਾਲ ਦੇ ਫੁੱਟਬਾਲਰ ਰੋਨਾਲਡੋ ਅਤੇ ਇੰਗਲਿਸ਼ ਕਲੱਬ ਵਿਚਕਾਰ ਕੁਝ ਠੀਕ ਨਹੀਂ ਚੱਲ ਰਿਹਾ ਸੀ। ਰੋਨਾਲਡੋ ਨੇ ਪਿਛਲੇ ਹਫ਼ਤੇ ਇੱਕ ਇੰਟਰਵਿਊ ਵਿੱਚ ਕਲੱਬ ਦੇ ਪ੍ਰਬੰਧਕ ਅਤੇ ਮੈਨੇਜਰ 'ਤੇ ਕਈ ਦੋਸ਼ ਲਗਾਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ 'ਕੁਝ ਲੋਕ ਉਸਨੂੰ ਕਲੱਬ ਚੋਂ ਹਟਾਉਣਾ ਚਾਹੁੰਦੇ ਹਨ।' ਇਸ ਦੇ ਨਾਲ ਹੀ ਰੋਨਾਲਡੋ ਨੇ ਕਲੱਬ ਦੇ ਮੈਨੇਜਰ ਹੇਗ 'ਤੇ ਮੈਚ ਦੌਰਾਨ ਖੁਦ ਨੂੰ ਉਕਸਾਉਣ ਦਾ ਦੋਸ਼ ਵੀ ਲਗਾਇਆ।