Shradh 2024: ਅੱਜ ਤੋਂ ਸ਼ਰਾਧਾਂ (ਪਿੱਤਰ ਪੱਖ )ਦੀ ਸ਼ੁਰੂਆਤ ਹੋ ਚੁੱਕੀ ਹੈ ਜੋ ਮੱਸਿਆ ਦਾ ਦਿਨ ਸਮਾਪਤ ਹੋਣਗੇ। ਪਿੱਤਰਾਂ ਨੂੰ ਭੋਗ ਲਗਾਉਣ ਸਮੇਂ ਕਈ ਚੀਜ਼ਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
Trending Photos
Shradh 2024: ਅੱਜ ਤੋਂ ਸ਼ਰਾਧਾਂ (ਪਿੱਤਰ ਪੱਖ )ਦੀ ਸ਼ੁਰੂਆਤ ਹੋ ਚੁੱਕੀ ਹੈ ਜੋ ਮੱਸਿਆ ਦੇ ਦਿਨ ਸਮਾਪਤ ਹੋਣਗੇ। ਇਸ 15 ਦਿਨ ਦੇ ਸਮੇਂ ਦੌਰਾਨ ਪਿੱਤਰਾਂ ਨੂੰ ਭੋਗ ਅਰਪਿਤ ਕਰਨ ਦੀ ਪਰੰਪਰਾ ਹੈ, ਜਿਸ ਨਾਲ ਉਨ੍ਹਾਂ ਦਾ ਆਸ਼ੀਰਵਾਦ ਹਾਸਲ ਹੁੰਦਾ ਹੈ। ਪਿੱਤਰਾਂ ਨੂੰ ਖੁਸ਼ ਕਰਨ ਲਈ ਉੜਦ ਦੀ ਦਾਲ ਦਾ ਖਾਸ ਮਹੱਤਵ ਹੈ। ਭੋਗ ਵਿੱਚ ਕਈ ਪ੍ਰਕਾਰ ਦੀਆਂ ਚੀਜ਼ਾਂ ਸ਼ਾਮਲ ਹਨ।
ਪਿੱਤਰ ਪੱਖ ਸ਼ਰਾਧ ਕੀ ਹੈ
ਮਾਤਾ, ਪਿਤਾ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪੂਰਤੀ ਲਈ ਕੀਤੀ ਜਾਣ ਵਾਲਾ ਇਕ ਕਾਰਜ ਪਿੱਤਰ ਪੱਖ ਸ਼ਰਾਧ ਹੈ। ਮਾਨਤਾ ਹੈ ਕਿ ਪਿੱਤਰ ਪੱਖ ਦੇ 15 ਦਿਨਾਂ ਵਿਚ ਪੁਰਖੇ ਜੋ ਇਸ ਸੰਸਾਰ ਵਿਚ ਮੌਜੂਦ ਨਹੀਂ ਹਨ, ਲੋਕ ਭਲਾਈ ਲਈ ਧਰਤੀ ਵਿਚ ਬੈਠਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਭੇਟ ਕਰਦੇ ਹਾਂ। ਅਜਿਹੀ ਸਥਿਤੀ ਵਿਚ ਪਿੱਤਰਾਂ ਨੂੰ ਖੁਸ਼ ਕਰਨਾ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਦੀਆਂ ਅਸੀਸਾਂ ਤਰੱਕੀ ਦਾ ਰਾਹ ਪੱਧਰਾਂ ਕਰਦੀਆਂ ਹਨ। ਕਈ ਵਾਰ ਅਣਜਾਣੇ ਵਿਚ ਸਾਡੇ ਕੋਲੋ ਕੁਝ ਅਜਿਹੀਆਂ ਗ਼ਲਤੀਆਂ ਹੁੰਦੀਆਂ ਹਨ, ਜਿਸ ਨਾਲ ਪਿੱਤਰ ਨਾਰਾਜ਼ ਹੋ ਜਾਂਦੇ ਹਨ।
ਸ਼ਰਾਧਾਂ ਵਿੱਚ ਉੜਦ ਦਾਲ ਦਾ ਮਹੱਤਵ
ਪਿਤ੍ਰੂ ਪੱਖ ਨੂੰ ਸ਼ਰਾਧ ਪੱਖ ਵੀ ਕਿਹਾ ਜਾਂਦਾ ਹੈ, ਜੋ ਪੂਰਵਜਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਅਤੇ ਆਸ਼ੀਰਵਾਦ ਲੈਣ ਦਾ ਸਮਾਂ ਹੁੰਦਾ ਹੈ। ਇਸ ਸਮੇਂ ਦੌਰਾਨ ਆਪਣੇ ਪੁਰਖਿਆਂ ਨੂੰ ਭੋਜਨ ਚੜ੍ਹਾਉਣ ਨਾਲ ਜੀਵਨ ਦੀਆਂ ਸਮੱਸਿਆਵਾਂ ਖ਼ਤਮ ਹੁੰਦੀਆਂ ਹਨ ਅਤੇ ਪਰਿਵਾਰਕ ਖੁਸ਼ਹਾਲੀ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਪੂਰਵਜਾਂ ਨੂੰ ਚੜ੍ਹਾਵੇ ਵਿੱਚ ਉੜਦ ਦੀ ਦਾਲ ਨੂੰ ਸ਼ਾਮਲ ਕਰਨਾ ਖਾਸ ਮਹੱਤਵ ਰੱਖਦਾ ਹੈ, ਇਸ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਉੜਦ ਦੀ ਦਾਲ ਚੜ੍ਹਾਉਣ ਨਾਲ ਲੰਬੀ ਉਮਰ, ਸੰਤਾਨ ਵਿੱਚ ਵਾਧਾ, ਧਨ ਅਤੇ ਦੇਵੀ ਲਕਸ਼ਮੀ ਦੀ ਪ੍ਰਾਪਤੀ ਹੁੰਦੀ ਹੈ।
ਪੂਰਵਜਾਂ ਨੂੰ ਉੜਦ ਦੀ ਦਾਲ ਭੇਟ ਕਰੋ
ਉੜਦ ਦੀ ਦਾਲ ਚੜ੍ਹਾਉਣ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸ ਸਮੇਂ ਦੌਰਾਨ ਉੜਦ ਦੀ ਦਾਲ ਤੋਂ ਬਣੇ ਵੱਖ-ਵੱਖ ਪਕਵਾਨ ਜਿਵੇਂ ਕਿ ਉੜਦ ਦੀ ਦਾਲ ਕਚੋਰੀ, ਪਕੌੜੇ ਅਤੇ ਇਮਰਤੀ ਭੋਗ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਉੜਦ ਦੀ ਦਾਲ ਤੋਂ ਬਣੀਆਂ ਇਹ ਚੀਜ਼ਾਂ ਪੂਰਵਜਾਂ ਦੀ ਪਸੰਦੀਦਾ ਮੰਨੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਆਦਰਸ਼ ਹੁੰਦੀਆਂ ਹਨ।
ਉੜਦ ਦਾਲ ਦੀ ਰੈਸਿਪੀ
ਉੜਦ ਦੀ ਦਾਲ ਇੱਕ ਸੁਆਦੀ ਅਤੇ ਪੌਸ਼ਟਿਕ ਭਾਰਤੀ ਪਕਵਾਨ ਹੈ, ਜਿਸ ਨੂੰ ਕਈ ਤਰੀਕਿਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ। ਉੜਦ ਦੀ ਦਾਲ ਬਣਾਉਣ ਦੀ ਰੈਸਿਪੀ
ਸਮੱਗਰੀ
1 ਕੱਪ ਉੜਦ ਦੀ ਦਾਲ (ਛਿਲਕੇ ਵਾਲੀ)
1 ਟੇਬਲ ਸਪੂਨ ਘਿਓ ਜਾਂ ਤੇਲ
1 ਟੀ ਸਪੂਨ ਰਾਈ
1 ਟੀ ਸਪੂਨ ਹਲਦੀ ਪਾਊਡਰ
1 ਟੀ ਸਪੂਨ ਗਰਮ ਮਸਾਲਾ
1 ਟੀ ਸਪੂਨ ਲਾਲ ਮਿਰਚ ਪਾਊਡਰ
1 ਟੀ ਸਪੂਨ ਅਦਰਕ-ਲਸਣ ਦਾ ਪੇਸਟ
1 ਪਿਆਜ (ਬਾਰੀਕ ਕੱਟਿਆ)
2 ਟਮਾਟਰ (ਕੱਟੇ ਹੋਏ)
2 ਹਰੀ ਮਿਰਚਾਂ (ਕੱਟੀਆਂ ਹੋਈਆਂ)
1/2 ਕੱਪ ਹਰ ਧਨੀਆਂ (ਕੱਟਿਆ ਹੋਇਆ)
ਲੂਣ ਸਵਾਦ ਮੁਤਾਬਕ
4 ਕੱਪ ਪਾਣੀ
ਵਿਧੀ
ਉੜਦ ਦੀ ਦਾਲ ਨੂੰ ਚੰਗੀ ਤਰੀਕੇ ਨਾਲ ਧੋ ਲਵੋ ਅਤੇ 30 ਮਿੰਟਗ ਲਈ ਪਾਣੀ ਵਿੱਚ ਡੁਬੋ ਕੇ ਰੱਖੋ। ਪ੍ਰੈਸ਼ਰ ਕੁੱਕਰ ਵਿੱਚ ਦਾਲ ਨੂੰ 4 ਕੱਪ ਪਾਣੀ ਦੇ ਨਾਲ ਪਾਓ। ਦਾਲ ਨੂੰ 2-3 ਸੀਟੀ ਤੱਕ ਪਕਾਓ ਜਾਂ ਜਦ ਤੱਕ ਦਾਲ ਪੂਰੀ ਤਰ੍ਹਾਂ ਨਾਲ ਨਰਮ ਅਤੇ ਪੱਕੀ ਹੋਈ ਨਾ ਹੋ ਜਾਵੇ। ਇਕ ਕਢਾਈ ਵਿੱਚ ਘਿਓ ਜਾਂ ਤੇਲ ਗਰਮ ਕਰੋ। ਇਸ ਵਿੱਚ ਜ਼ੀਰਾ, ਰਾਈ ਪਾਓ, ਜਦ ਇਹ ਚਟਕਣ ਲੱਗੇ ਤਾਂ ਅਦਰਕ ਅਤੇ ਲਸਣ ਦਾ ਪੇਸਟ ਪਾਓ। ਪਿਆਜ ਪਾਓ ਅਤੇ ਸੁਨਹਿਰਾ ਭੂਰਾ ਹੋਣ ਤੱਕ ਭੁੱਨੋ। ਹੁਣ ਟਮਾਟਰ ਅਤੇ ਹਰੀ ਮਿਰਚ ਪਾਓ। ਟਮਾਟਰ ਨੂੰ ਨਰਮ ਹੋਣ ਤੱਕ ਪਕਾਓ।
ਹੁਣ ਹਲਦੀ ਪਾਊਡਰ, ਗਰਮ ਮਸਾਲਾ, ਲਾਲ ਮਿਰਚ ਪਾਊਡਰ ਅਤੇ ਲੂਣ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ ਮਸਾਲੇ ਨੂੰ ਕੁਝ ਮਿੰਟ ਤੱਕ ਭੁੰਨੋ। ਪੱਕ ਹੋਈ ਦਾਲ ਨੂੰ ਮਸਾਲਿਆਂ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਦਾਲ ਨੂੰ 5-7 ਮਿੰਟ ਤੱਕ ਉਬਾਲੋ ਤਾਂਕਿ ਮਸਾਲੇ ਦਾਲ ਵਿੱਚ ਚੰਗੀ ਤਰ੍ਹਾਂ ਮਿਲ ਜਾਣ ਅਤੇ ਦਾਲ ਗਾੜ੍ਹੀ ਹੋ ਜਾਵੇ। ਹਰ ਧਨੀਆ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਗਰਮਾਗਰਮ ਉੜਦ ਦਾਲ ਤਿਆਰ ਹੈ।