Zirakpur News: ਨਾਬਾਲਗ ਨਾਲ ਜਬਰ ਜਨਾਹ ਦਾ ਮਾਮਲੇ ਵਿੱਚ ਹੁਣ ਸਕੂਲ ਬੱਸ ਡਰਾਈਵਰ ਮਾਮਲਾ ਕਰ ਲਿਆ ਗਿਆ ਹੈ।
Trending Photos
Zirakpur News/ਕੁਲਦੀਪ ਸਿੰਘ: ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ 12ਵੀਂ ਜਮਾਤ ਦੀ ਨਾਬਾਲਿਗ ਵਿਦਿਆਰਥਣ ਨੇ ਜ਼ੀਰਕਪੁਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦੇ ਸਕੂਲ ਬੱਸ ਦੇ ਡਰਾਈਵਰ ਮੁਹਮਦ ਰੱਜਾਕ ਵਾਸੀ ਮਕਾਨ ਨੰਬਰ 2484 ਮਾੜੀਵਾਲਾ ਮੰਨੀਮਾਜਰਾ ਨੇ ਦੀ ਫੋਟੋ ਨੂੰ ਐਡੀਟ ਕਰਕੇ ਨਿਊਡ ਕਰ ਵਾਇਰਲ ਕਰਨ ਦੀ ਧਮਕੀ ਦੇ ਉਸ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿੱਚ ਜ਼ੀਰਕਪੁਰ ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਾਬਾਲਿਗਾ ਨੇ ਦੱਸਿਆ ਕਿ ਉਸਦੀ ਸਕੂਲ ਬੱਸ ਦਾ ਡਰਾਈਵਰ ਮੁਹਮਦ ਰੱਜਾਕ ਉਸਦਾ ਕਾਫੀ ਦਿਨਾ ਤੋਂ ਪਿਛਾ ਕਰ ਰਿਹਾ ਸੀ ਜਿਸ ਨੇ ਉਸਦੀ ਸਕੂਲ ਦੀ ਛੁਟੀ ਤੋਂ ਬਾਆਦ ਸਕੂਲ ਦੀ ਪਾਰਕਿੰਗ ਵਿੱਚ ਰੋਕ ਲਿਆ ਅਤੇ ਪੀੜਿਤਾ ਨੂੰ ਦੋਸਤੀ ਕਰਨ ਲਈ ਕਹਿਣ ਲੱਗਾ। ਜਿਸਦੇ ਮਨ੍ਹਾ ਕਰਨ ਦੇ ਬਾਅਦ ਡਰਾਇਵਰ ਮੁੱਹਮਦ ਰਜਾਕ ਨੇ ਅਪਣੇ ਫੋਨ ਵਿੱਚ ਇਕ ਫੋਟੋ ਵਿਖਾਈ ਜਿਸ ਵਿੱਚ ਪੀੜਿਤਾ ਦੀ ਇਕ ਫੰਕਸਨ ਦੀ ਫੋਟੋ ਨੂੰ ਐਡੀਟ ਕਰਕੇ ਨਿਊਡ ਕੀਤੀ ਹੋਈ ਸੀ ਜੋ ਉਹ ਫੋਟੋ ਦੇਖ ਕੇ ਕਾਫੀ ਡਰ ਗਈ।
ਇਸ ਤੋਂ ਬਾਆਦ ਮੁੱਹਮਦ ਰਜਾਕ ਪੀੜਿਤਾ ਨੂੰ ਐਡੀਟ ਕੀਤੀਆ ਨਿਊਡ ਫੋਟੋਵਾ ਵਾਇਰਅਲ ਕਰਨ ਦੀਆਂ ਅਤੇ ਜਾਨੋ ਮਾਰਨ ਦੀਆਂ ਧਮਕਿਆ ਦੇਣ ਲੱਗ ਪਿਆ। ਪੀੜਿਤਾ ਨੇ ਡਰਦੇ ਮਾਰੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਮੁਹੱਮਦ ਰਜਾਕ ਪੀੜਿਤਾ ਨੂੰ ਹਰ ਰੋਜ਼ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਅਤੇ ਉਸਦੀ ਰੈਕੀ ਕਰਨੀ ਸ਼ਰੂ ਕਰ ਦਿੱਤੀ। 18 ਮਈ ਨੂੰ ਪੀੜਿਤਾ ਅਤੇ ਉਸਦੀ 2 ਸਾਲ ਦੀ ਛੋਟੀ ਭੈਣ ਘਰ ਵਿੱਚ ਇੱਕਲੀ ਸੀ ਅਤੇ ਪੀੜਿਤਾ ਦੇ ਮਾਤਾ-ਪਿਤਾ ਆਪੋ ਅਪਣੀ ਡਿਉਟੀ ਪਰ ਗਏ ਹੋਏ ਸੀ ਤਾਂ ਸਵੇਰੇ ਕਰੀਬ 9 ਵਜੇ ਮੁੱਹਮਦ ਰਜਾਕ ਪੀੜਿਤਾ ਦੇ ਘਰ ਦੇ ਬਾਹਰ ਆਇਆ ਅਤੇ ਧੱਕੇ ਨਾਲ ਉਸਦੇ ਘਰ ਵੱੜ ਗਿਆ।
ਇਹ ਵੀ ਪੜ੍ਹੋ: Ropar News: ਰੋਪੜ ਦੇ ਸਰਕਾਰੀ ਹਸਪਤਾਲ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਖੜੇ ਹੋਏ ਵੱਡੇ ਸਵਾਲ
ਪੀੜਿਤਾ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ, ਜਿਸਦੇ ਮਨਾ ਕਰਨ ਉੱਤੇ ਮੁਹੱਮਦ ਰਜਾਕ ਪੀੜਿਤਾ ਦੀ ਭੈਣ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ ਜਿਸ ਉੱਤੇ ਪੀੜਿਤਾ ਡਰ ਗਈ। ਮੁਲਾਜ਼ਮ ਨੇ ਉਸਦੀ ਛੋਟੀ ਭੈਣ ਨੂੰ ਦੂਜੇ ਕਮਰੇ ਵਿਚ ਬਿਠਾ ਦਿੱਤਾ ਅਤੇ ਪੀੜਿਤਾ ਦੇ ਘਰ ਦੇ ਦੂਜੇ ਕਮਰੇ ਵਿਚ ਲਿਜਾ ਕੇ ਪੀੜਿਤਾ ਦੀਆਂ ਆਪਣੇ ਨਾਲ ਸੈਲਫੀਆ (ਫੋਟੋਆ) ਖਿਚੀਆਂ ਅਤੇ ਮੁਲਜ਼ਮ ਨੇ ਪੀੜਿਤਾ ਦੀ ਮਰਜ਼ੀ ਤੋਂ ਬਿਨਾ ਸਰੀਰਕ ਸਬੰਧ ਬਣਾਏ ਅਤੇ ਉੱਥੋਂ ਚਲਾ ਗਿਆ।
ਪੀੜਿਤਾ ਨੇ ਡਰਦੇ ਮਾਰੇ ਇਸ ਸਬੰਧੀ ਕਿਸੇ ਨੂੰ ਕੁੱਝ ਨਹੀ ਦੱਸਿਆ। ਉਸ ਤੋਂ ਬਾਅਦ ਮੁਲਾਜ਼ਮ ਮੁਹੱਮਦ ਰਜਾਕ ਨੇ 6 ਜੁਲਾਈ ਅਤੇ 26 ਜੁਲਾਈ ਨੂੰ ਉਸਦੇ ਮੇਰੇ ਮਾਤਾ ਪਿਤਾ ਦੇ ਡਿਉਟੀਆ ਉੱਤੇ ਜਾਣ ਤੋਂ ਬਾਅਦ ਪੀੜਿਤਾ ਦੀ ਮਰਜੀ ਤੋਂ ਬਿਨਾ ਸਰੀਰਕ ਸਬੰਧ ਬਣਾਉਦਾ ਸੀ ਜਿਸ ਤੋਂ ਬਾਅਦ ਪੀੜਿਤਾ ਮਾਨਸੀਕ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਈ ਸੀ ਤਾਂ ਉਸਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਉਸਦੇ ਮਾਤਾ-ਪਿਤਾ ਨੇ ਉਸਦੀ ਪਰੇਸ਼ਾਨੀ ਦੇ ਕਾਰਨ ਬਾਰੇ ਪੁੱਛਿਆ ਤਾਂ ਜਿਨ੍ਹਾਂ ਨੂੰ ਪੀੜਿਤਾ ਨੇ ਡਰਦੇ-ਡਰਦੇ ਆਪਣੇ ਨਾਲ ਹੋਈ ਹਰਕਤ ਬਾਰੇ ਦੱਸਿਆ। ਐਸਐਚਓ ਜ਼ੀਰਕਪੁਰ ਜਸਕਵਲ ਸਿੰਘ ਸੇਖੋਂ ਨੇ ਦੱਸਿਆ ਕਿ ਨਾਬਾਲਿਗ ਵਿਦਿਆਰਥਣ ਦੀ ਸ਼ਿਕਾਇਤ ਤੇ ਮੁੱਹਮਦ ਰੱਜਾਕ ਵਾਸੀ ਮਕਾਨ ਨੰਬਰ 2484 ਮਾੜੀਵਾਲਾ ਮੰਨੀਮਾਜਰਾ ਚੰਡੀਗੜ ਦੇ ਖਿਲਾਫ ਧਾਰਾ 376, 506 ਤੇ 06 ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Vinesh Phogat News: ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਲਈ ਗਈ ਵਾਪਸ? ਵਿਨੇਸ਼ ਫੋਗਾਟ ਦੇ ਦੋਸ਼ਾਂ 'ਤੇ ਦਿੱਲੀ ਪੁਲਿਸ ਦਾ ਜਵਾਬ