ਹਰਮਨਪ੍ਰੀਤ ਕੌਰ ਨੇ ਕਰਾਈ ਬੱਲੇ-ਬੱਲੇ, ਤੋੜਿਆ ਰੋਹਿਤ ਸ਼ਰਮਾ ਦਾ ਰਿਕਾਰਡ
Advertisement
Article Detail0/zeephh/zeephh1577789

ਹਰਮਨਪ੍ਰੀਤ ਕੌਰ ਨੇ ਕਰਾਈ ਬੱਲੇ-ਬੱਲੇ, ਤੋੜਿਆ ਰੋਹਿਤ ਸ਼ਰਮਾ ਦਾ ਰਿਕਾਰਡ

Punjab Harmanpreet Kaur News: ਪੁਰਸ਼ ਅਤੇ ਮਹਿਲਾ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਂ ਸੀ ਪਰ ਹੁਣ ਰੋਹਿਤ ਦੂਜੇ ਨੰਬਰ 'ਤੇ ਹੈ ਅਤੇ ਹਰਮਨਪ੍ਰੀਤ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ।

ਹਰਮਨਪ੍ਰੀਤ ਕੌਰ ਨੇ ਕਰਾਈ ਬੱਲੇ-ਬੱਲੇ, ਤੋੜਿਆ ਰੋਹਿਤ ਸ਼ਰਮਾ ਦਾ ਰਿਕਾਰਡ

Harmanpreet Kaur News: ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ। ਹਰਮਨਪ੍ਰੀਤ ਕੌਰ ਨੇ ਟੀ-20 ਕ੍ਰਿਕਟ 'ਚ (Women's T20 WC) ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਹਰਮਨਪ੍ਰੀਤ ਕੌਰ ਨੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ 149ਵਾਂ ਟੀ-20 ਮੈਚ ਖੇਡਿਆ, ਇਸ ਨਾਲ  (Harmanpreet Kaur News) ਉਸ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ। ਹਰਮਨਪ੍ਰੀਤ ਕੌਰ ਹੁਣ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੀ ਕ੍ਰਿਕਟਰ ਬਣ ਗਈ ਹੈ।

ਹਰਮਨਪ੍ਰੀਤ ਕੌਰ ਸਭ ਤੋਂ ਜ਼ਿਆਦਾ ਟੀ-20 (Harmanpreet Kaur News) ਅੰਤਰਰਾਸ਼ਟਰੀ ਮੈਚ ਖੇਡਣ ਦੇ ਮਾਮਲੇ 'ਚ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ। ਹਰਮਨਪ੍ਰੀਤ ਕੌਰ ਤੋਂ ਬਾਅਦ ਰੋਹਿਤ ਸ਼ਰਮਾ ਦੂਜੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਸੂਜ਼ੀ ਬੇਟਸ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ। ਸੂਜ਼ੀ ਬੇਟਸ 140 ਮੈਚਾਂ ਦੇ ਨਾਲ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ। ਹਰਮਨਪ੍ਰੀਤ ਕੌਰ ਪੰਜਾਬ ਦੇ ਜ਼ਿਲ੍ਹੇ ਮੋਗਾ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ: ਭੂਤ ਕੱਢਣ ਦੇ ਨਾਂਅ 'ਤੇ ਤਾਂਤਰਿਕ ਨਾਬਾਲਗ ਨਾਲ ਕਰਦਾ ਰਿਹਾ ਜਬਰ-ਜਨਾਹ

ਹਰਮਨਪ੍ਰੀਤ ਕੌਰ (Harmanpreet Kaur) ਤੋਂ ਇਲਾਵਾ ਆਸਟ੍ਰੇਲੀਆ ਦੀ ਦਿੱਗਜ ਖਿਡਾਰਨ ਐਲਿਸ ਪੈਰੀ ਨੇ ਵੀ ਰੋਹਿਤ ਸ਼ਰਮਾ ਦਾ ਇੱਕ ਰਿਕਾਰਡ ਤੋੜਿਆ ਸੀ। ਐਲੀਸ ਪੇਰੀ ਨੇ ਟੀ-20 ਵਿਸ਼ਵ ਕੱਪ ਵਿੱਚ 40ਵਾਂ ਮੈਚ ਖੇਡਿਆ, ਜਿਸ ਵਿੱਚ ਰੋਹਿਤ ਸ਼ਰਮਾ (39 ਮੈਚ) ਨੂੰ ਪਿੱਛੇ ਛੱਡ ਦਿੱਤਾ ਸੀ। ਭਾਰਤ ਲਈ ਪੁਰਸ਼ ਕ੍ਰਿਕਟ 'ਚ ਰੋਹਿਤ ਸ਼ਰਮਾ ਤੋਂ ਬਾਅਦ ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਵਿਰਾਟ ਕੋਹਲੀ ਦੂਜੇ ਨੰਬਰ 'ਤੇ ਹੈ। ਵਿਰਾਟ ਕੋਹਲੀ ਨੇ 115 ਟੀ-20 ਮੈਚ ਖੇਡੇ ਹਨ।

Trending news