Jalandhar Accident News: ਜਲੰਧਰ ਦੇ ਮਾਡਲ ਟਾਊਨ ਵਿੱਚ ਬਾਪ-ਬੇਟੇ ਨੂੰ ਕੁਚਲਣ ਤੋਂ ਬਾਅਦ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ ਹੈ। ਸ੍ਰੀ ਦੇਵੀ ਤਾਲਾਬ ਮੰਦਿਰ ਦੇ ਸਾਹਮਣੇ ਰਾਤ ਇੱਕ ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਕੁਚਲ ਦਿੱਤਾ।
Trending Photos
Jalandhar Accident News: ਜਲੰਧਰ ਦੇ ਮਾਡਲ ਟਾਊਨ ਵਿੱਚ ਬਾਪ-ਬੇਟੇ ਨੂੰ ਕੁਚਲਣ ਤੋਂ ਬਾਅਦ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ ਹੈ। ਸ੍ਰੀ ਦੇਵੀ ਤਾਲਾਬ ਮੰਦਿਰ ਦੇ ਸਾਹਮਣੇ ਰਾਤ ਇੱਕ ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ।
ਘਟਨਾ ਦੇ ਸਮੇਂ ਔਰਤ ਦਾ ਬੱਚਾ ਵੀ ਉਸ ਦੇ ਨਾਲ ਸੀ ਜੋ ਕਿ ਵਾਲ-ਵਾਲ ਬਚ ਗਿਆ। ਹਾਦਸਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ। ਮ੍ਰਿਤਕ ਔਰਤ ਦੀ ਪਛਾਣ ਨੀਲਾਮਹਿਲ ਦੀ ਰਹਿਣ ਵਾਲੀ ਰੀਆ ਦੇ ਰੂਪ ਵਿੱਚ ਹੋਈ ਹੈ। ਫਿਲਹਾਲ ਔਰਤ ਗੋਪਾਲ ਨਗਰ ਦੇ ਕੋਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ।
ਸੀਸੀਟੀਵੀ ਵਿੱਚ ਮੁਲਜ਼ਮ ਕਾਰ ਚਾਲਕ ਔਰਤ ਨੂੰ ਟੱਕਰ ਦਿਖਾਈ ਦੇ ਰਿਹਾ ਹੈ। ਥਾਣਾ ਡਿਵੀਜਨ ਨੰਬਰ-8 ਦੀ ਪੁਲਿਸ ਨੇ ਮਾਮਲੇ ਵਿੱਚ ਅਣਪਛਾਤੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਪਾਈ ਹੈ।
ਰੋਡ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਕਰੀਬ 12.40 ਮਿੰਟ ਉਤੇ ਇਹ ਹਾਦਸਾ ਵਾਪਰਿਆ। ਘਟਨਾ ਦੇ ਸਮੇਂ ਮੰਦਿਰ ਬੰਦ ਹੋ ਚੁੱਕਾ ਸੀ ਤਾਂ ਉਸ ਨੇ ਬਾਹਰ ਤੋਂ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਰੋਡ ਪਾਰ ਕਰਕੇ ਸੁੱਤੇ ਪਏ ਭਿਖਾਰੀ ਨੂੰ ਭੀਖ ਦੇਣ ਲਈ ਜਾ ਰਹੀ ਸੀ।
ਇਹ ਵੀ ਪੜ੍ਹੋ : Jasvir Singh Garhi: ਬਸਪਾ ਨੇ ਜਸਬੀਰ ਸਿੰਘ ਗੜੀ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ, ਕਰੀਮਪੁਰੀ ਹੋਣਗੇ ਪੰਜਾਬ ਦੇ ਨਵੇਂ ਪ੍ਰਧਾਨ
ਇੰਨੇ ਵਿੱਚ ਦੁਆਬਾ ਚੌਕ ਵੱਲੋਂ ਆ ਰਹੀ ਇਕ ਗੱਡੀ ਨੇ ਔਰਤ ਨੂੰ ਕੁਚਲ ਦਿੱਤਾ। ਮੁਲਜ਼ਮ ਚਾਲਕ ਵੱਲੋਂ ਔਰਤ ਦੇ ਉਪਰ ਤੋਂ ਗੱਡੀ ਲੰਘਾ ਦਿੱਤੀ ਗਈ ਸੀ। ਜੋ ਕਿ ਸੀਸੀਟੀਵੀ ਵਿੱਚ ਸਾਫ ਨਜ਼ਰ ਆ ਰਿਹਾ ਹੈ।
ਦੁਆਬਾ ਚੌਕ ਤੋਂ ਇਕ ਤੇਜ਼ ਰਫਤਾਰ ਐਕਸਯੂਵੀ ਗੱਡੀ ਨੰਬਰ 4559 ਨੇ ਉਸ ਦੀ ਭੈਣ ਨੂੰ ਟੱਕਰ ਮਾਰ ਦਿੱਤੀ ਅਤੇ ਟਾਂਡਾ ਫਾਟਕ ਵੱਲ ਫਰਾਰ ਹੋ ਗਈ। ਥਾਣਾ 8 ਦੇ ਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਵੇਗੀ।
ਇਹ ਵੀ ਪੜ੍ਹੋ : Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁੱਧੀਜੀਵੀਆਂ ਅਤੇ ਜੱਥੇਦਾਰਾਂ ਦੀ ਅੱਜ ਹੋਵੇੇਗੀ ਬੈਠਕ