Patiala News: ਕਿਸਾਨ ਜੱਥੇਬੰਦੀਆਂ ਨੇ ਸ਼ੁਭਕਰਨ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਐਫਆਈਆਰ ਦਰਜ ਨਹੀਂ ਹੁੰਦੀ ਉਦੋਂ ਤੱਕ ਪੋਸਟਮਾਰਟਸ ਨਹੀਂ।
Trending Photos
Subhkaran Mother News: ਖਨੌਰੀ ਬਾਰਡਰ ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਮੌਕੇ ਬਠਿੰਡਾ ਦੇ ਨੌਜਵਾਨ ਕਿਸਾਨਾਂ ਨੇ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਸੀ। ਦੇਰ ਸ਼ਾਮ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਦੇਖਣ ਲਈ ਇੱਕ ਔਰਤ ਪਹੁੰਚੀ। ਉਹ ਔਰਤ ਆਪਣੇ ਆਪ ਨੂੰ ਸ਼ੁਭਕਰਨ ਦੀ ਮਾਂ ਦੱਸ ਰਹੀ ਹੈ।
ਬੀਰਪਾਲ ਕੌਰ ਨਾਮ ਦੀ ਔਰਤ ਨੇ ਆਖਿਆ ਕਿ ਉਹ ਸ਼ੁਭਕਰਨ ਸਿੰਘ ਦੀ ਮਾਂ ਹੈ ਅਤੇ ਉਹ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖਣ ਲਈ ਆਈ ਹੈ। ਬੀਰਪਾਲ ਕੌਰ ਨੇ ਦੱਸਿਆ ਕਿ ਉਸਦਾ 10-12 ਸਾਲ ਪਹਿਲਾਂ ਆਪਣੇ ਪਤੀ ਨਾਲ ਤਲਾਕ ਹੋ ਗਿਆ ਸੀ ਅਤੇ ਉਹ ਅਲੱਗ ਰਹਿ ਰਹੀ ਸੀ ਪ੍ਰੰਤੂ ਉਸਦੀ ਸ਼ੁਭਕਰਨ ਸਿੰਘ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਮੋਰਚੇ ਤੇ ਜਾਣ ਤੋਂ ਪਹਿਲਾਂ ਵੀ ਉਸ ਦੀ ਭੈਣ ਨੇ ਉਸ ਦੀ ਗੱਲ ਸ਼ੁਭਕਰਨ ਦੇ ਨਾਲ ਕਰਵਾਈ ਸੀ। ਮੈਂ ਉਸਨੂੰ ਮੋਰਚੇ ਤੇ ਜਾਣ ਤੋਂ ਇਨਕਾਰ ਵੀ ਕੀਤਾ ਸੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ। ਇਸ ਮੌਕੇ ਸ਼ੁਭਕਰਨ ਨੂੰ ਆਪਣਾ ਪੁੱਤ ਦੱਸਣ ਵਾਲੀ ਔਰਤ ਦਾ ਕਹਿਣਾ ਹੈ ਕਿ ਸਾਡਾ ਕਿਸਾਨ ਜੱਥੇਬੰਦੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਿਸਾਨ ਜਥੇਬੰਦੀਆਂ ਜਾਣਬੂਝ ਕੇ ਸ਼ੁਭਕਰਨ ਸਿੰਘ ਦੀ ਲਾਸ਼ ’ਤੇ ਸਿਆਸਤ ਕਰ ਰਹੇ ਹਨ।
ਇਹ ਵੀ ਪੜ੍ਹੋ; 11. Kisan Andolan: ਬ੍ਰਿਟਿਸ਼ ਸੰਸਦ 'ਚ ਗੂੰਜਿਆ ਕਿਸਾਨ ਅੰਦੋਲਨ, MP ਢੇਸੀ ਨੇ ਚੁੱਕਿਆ ਮਨੁੱਖੀ ਅਧਿਕਾਰਾਂ ਦਾ ਮੁੱਦਾ
ਔਰਤ ਨੇ ਅਪੀਲ ਕੀਤੀ ਹੈ ਕਿ ਉਸਦੇ ਪੁੱਤ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਕੀਤਾ ਜਾਵੇ ਤਾਂ ਜੋ ਉਸਦੀ ਮਿੱਟੀ ਨਾ ਰੁਲੇ। ਉਨ੍ਹਾਂ ਆਖਿਆ ਕਿ ਉਸਦੇ ਪਤੀ ਅਤੇ ਹੋਰ ਰਿਸ਼ਤੇਦਾਰ ਪੈਸਿਆਂ ਦੇ ਲਾਲਚ ’ਚ ਉਸਦੇ ਪੁੱਤ ਦੀ ਲਾਸ਼ ਨੂੰ ਰੋਲ ਰਹੇ ਹਨ, ਜਦੋਂ ਕਿ ਪੰਜਾਬ ਸਰਕਾਰ ਵੱਲੋਂ ਉਸਦੀ ਬੇਟੀ ਨੂੰ ਨੌਕਰੀ ਦੇਣ ਅਤੇ ਇੱਕ ਕਰੋੜ ਰੁਪਏ ਦੇਣ ਦੇ ਕੀਤੇ ਐਲਾਨ ਨਾਲ ਉਹ ਸੰਤੁਸ਼ਟ ਹਨ।
ਇਹ ਵੀ ਪੜ੍ਹੋ: Mohali News: VIPs ਤੇ IPS ਅਫਸਰਾਂ ਦੇ ਜਾਅਲੀ ਫੇਸਬੁੱਕ ਅਕਾਊਂਟ ਤਿਆਰ ਕਰਕੇ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ