Whatsapp ਦਾ ਨਵਾਂ ਫੀਚਰ: ਬਿਨਾ ਚੈੱਟ ’ਚ ਗਿਆ ਬਾਹਰੋਂ ਹੀ ਕਰ ਸਕੋਗੇ Block!
Advertisement

Whatsapp ਦਾ ਨਵਾਂ ਫੀਚਰ: ਬਿਨਾ ਚੈੱਟ ’ਚ ਗਿਆ ਬਾਹਰੋਂ ਹੀ ਕਰ ਸਕੋਗੇ Block!

ਵਰਤਮਾਨ ਸਮੇਂ ’ਚ ਜਦੋਂ ਕੋਈ ਯੂਜ਼ਰ ਚੈੱਟ ਲਿਸਟ ਖੋਲ੍ਹਦਾ ਹੈ ਤਾਂ ਬਲਾਕ ਕਰਨ ਦਾ ਆਪਸ਼ਨ  ਸਕਰੀਨ ਦੇ ਰਾਈਟ ਕਾਰਨਰ ’ਤੇ ਨਜ਼ਰ ਨਹੀਂ ਆਉਂਦਾ, ਕੇਵਲ ਨਿਊ ਗਰੁੱਪ, ਨਿਊ ਬਰਾਡਕਾਸਟ, ਲਿੰਕ ਡਿਵਾਈਸ, ਸਟਾਰ ਮੈਸੇਜ, ਪੇਮੈਂਟ ਅਤੇ ਸੈਟਿੰਗਜ਼ ਦਾ ਆਪਸ਼ਨ ਹੁੰਦੀ ਹੈ

Whatsapp ਦਾ ਨਵਾਂ ਫੀਚਰ: ਬਿਨਾ ਚੈੱਟ ’ਚ ਗਿਆ ਬਾਹਰੋਂ ਹੀ ਕਰ ਸਕੋਗੇ Block!

Whatsapp New Feature: ਵੱਟਸਐਪ (Whatsapp) ਦਾ ਇਸਤੇਮਾਲ ਕਰੋੜਾਂ ਭਾਰਤੀ ਕਰਦੇ ਹਨ, ਕੰਪਨੀ ਸਮੇਂ-ਸਮੇਂ ’ਤੇ ਐਪ ’ਚ ਅਪਡੇਟ ਕਰਦੀ ਰਹਿੰਦੀ ਹੈ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਨਵਾਂ ਫੀਚਰ (New Feature) ਆ ਰਿਹਾ ਹੈ, ਜਿਸ ਨਾਲ ਯੂਜ਼ਰਸ ਚੈੱਟ ਲਿਸਟ ਤੋਂ ਹੀ ਲੋਕਾਂ ਨੂੰ ਵੱਟਸਐਪ ਤੋਂ ਬਾਹਰ ਕਰ ਸਕਣਗੇ। 

ਵਰਤਮਾਨ ਸਮੇਂ ’ਚ ਜਦੋਂ ਕੋਈ ਯੂਜ਼ਰ ਚੈੱਟ ਲਿਸਟ ਖੋਲ੍ਹਦਾ ਹੈ ਤਾਂ ਉਸਨੂੰ ਬਲਾਕ ਕਰਨ ਦਾ ਆਪਸ਼ਨ ਮੋਬਾਈਲ ਸਕਰੀਨ ਦੇ ਰਾਈਟ ਕਾਰਨਰ ’ਤੇ ਨਜ਼ਰ ਨਹੀਂ ਆਉਂਦਾ ਹੈ। ਕੇਵਲ ਨਿਊ ਗਰੁੱਪ, ਨਿਊ ਬਰਾਡਕਾਸਟ, ਲਿੰਕ ਡਿਵਾਈਸ, ਸਟਾਰ ਮੈਸੇਜ, ਪੇਮੈਂਟ ਅਤੇ ਸੈਟਿੰਗਜ਼ ਦਾ ਆਪਸ਼ਨ ਨਜ਼ਰ ਆਉਂਦਾ ਹੈ। ਹੁਣ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਬਲਾਕ ਕਰਨ ਦੀ ਸੁਵਿਧਾ ਵੀ ਨਜ਼ਰ ਆਉਣ ਲੱਗੇਗੀ ਅਤੇ ਉਹ ਇੱਥੇ ਹੀ ਨਾ-ਪੰਸਦ ਲੋਕਾਂ ਨੂੰ ਬਲਾਕ ਕਰ ਸਕਣਗੇ। 

 

ਹਾਲ ਦੀ ਘੜੀ ਇਸ ਵਿਧੀ ਰਾਹੀਂ ਕੀਤਾ ਜਾਂਦਾ ਹੈ ਬਲਾਕ   
ਵੱਟਸਐਪ (Whatsapp) ’ਤੇ ਜੇਕਰ ਤੁਸੀਂ ਕਿਸੇ ਨੂੰ ਬਲਾਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਸ ਚੈੱਟ ਲਿਸਟ ’ਚ ਜਾਣਾ ਪੈਂਦਾ ਹੈ ਜਿਸ ਨੂੰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ। ਚੈੱਟ ਵਿੰਡੋ ’ਚ ਪਹੁੰਚਣ ’ਤੇ ਟਾਪ ਰਾਈਟ ਕਾਰਨਰ ’ਚ ਦਿਖ ਰਹੇ 3 ਡਾਟ ’ਤੇ ਕਲਿੱਕ ਕਰੋ, ਇੱਥੇ ਤੁਹਾਨੂੰ ਬਲਾਕ ਦਾ ਆਪਸ਼ਨ ਨਜ਼ਰ ਆਉਂਦਾ ਹੈ। ਬਲਾਕ ’ਤੇ ਕਲਿੱਕ ਕਰਨ ’ਤੇ ਤੁਹਾਨੂੰ ਕਨਫ਼ਰੰਮ ਕਰਨਾ ਹੁੰਦਾ ਹੈ। ਬਲਾਕ ਕਰਨ ਤੋਂ ਬਾਅਦ ਉਹ ਵਿਅਕਤੀ ਨਾ ਤੁਹਾਡਾ ਸਟੇਟਸ ਦੇਖ ਸਕਦਾ ਹੈ ਅਤੇ ਨਾ ਹੀ ਤੁਹਾਨੂੰ ਮੈਸੇਜ ਭੇਜ ਪਾਉਂਦਾ ਹੈ।

ਵੱਟਸਐਪ ਨਿਊਜ਼ ਟ੍ਰੈਕਰ WABetaInfo ਦੇ ਅਨੁਸਾਰ, ਸੋਸ਼ਲ ਮੀਡੀਆ ਪਲੇਟਫ਼ਾਰਮ ਇੱਕ ਸ਼ਾਰਟਕੱਟ ’ਤੇ ਕੰਮ ਕਰ ਰਿਹਾ ਹੈ। ਜੋ ਯੂਜ਼ਰਸ ਨੂੰ ਚੈੱਟ ਲਿਸਟ ਤੋਂ ਹੀ ਕੰਟੈਕਟ ਪਰਸਨ (Contact)  ਨੂੰ ਬਲਾਕ ਕਰਨ ਦੀ ਸਹੂਲਤ ਦੇਵੇਗਾ। WABetaInfo ਵਲੋਂ ਇੱਕ ਸਕਰੀਨ ਸ਼ਾਟ (Screen Shot) ਸਾਂਝਾ ਕੀਤਾ ਗਿਆ ਹੈ, ਜਿਸਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

fallback

  
WABetaInfo ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਵੱਟਸਐਪ (Whatsapp) ਇਕੋ ਸਮੇਂ ਕਈ ਚੈਟਸ ਨੂੰ ਬਲਾਕ ਕਰਨ ਦੀ ਸੁਵਿਧਾ ’ਤੇ ਕੰਮ ਨਹੀਂ ਕਰ ਰਿਹਾ ਹੈ, ਬਲਕਿ ਯੂਜ਼ਰਸ ਇੱਕ ਵਾਰ ’ਚ ਸਿਰਫ਼ ਇਕ ਕੰਟੈਕਟ ਨੂੰ ਬਲਾਕ ਕਰਨ ’ਚ ਕਾਮਯਾਬ ਹੋਣਗੇ। ਹਾਲਾਂਕਿ ਇਹ ਨਵਾਂ ਫੀਚਰ ਕਦੋਂ ਬਜ਼ਾਰ ’ਚ ਆਉਂਦਾ ਹੈ, ਇਸ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਪਰ ਹਰ ਵਾਰ ਦੀ ਤਰਾਂ ਇਸ ਨੂੰ ਸਭ ਤੋਂ ਪਹਿਲਾਂ ਵੀਟਾ ਵਰਜ਼ਨ ’ਚ ਹੀ ਲਿਆਂਦਾ ਜਾਵੇਗਾ ਅਤੇ ਪੂਰੀ ਤਰਾਂ ਪ੍ਰਯੋਗ ’ਚ ਸਫ਼ਲ ਹੋਣ ਤੋਂ ਬਾਅਦ ਹੀ ਲਾਂਚ ਕੀਤਾ ਜਾਵੇਗਾ।   

ਇਹ ਵੀ ਪੜ੍ਹੋ: ਪਤਨੀ ਹੀ ਨਿਕਲੀ ਪਤੀ ਦੀ ਕਾਤਲ, ਦੁਬਈ ਤੋਂ ਪਰਤੇ ਆਸ਼ਕ ਨੇ ਦਿੱਤਾ ਵਾਰਦਾਤ ਨੂੰ ਅੰਜਾਮ

 

 

Trending news