ਦਰਅਸਲ ਮੋਗਾ ਦੇ ਪਿੰਡ ਸਾਧੂਵਾਲਾ ਰੋਡ ਤੇ ਸੜਕ ਕਿਨਾਰੇ ਖੇਤਾਂ ਵਿੱਚ ਝੌਂਪੜੀ ਬਣਾ ਕੇ ਰਹਿਣ ਵਾਲੇ ਇਕ ਪਰਿਵਾਰ ਤੇ ਉਸ ਵੇਲੇ ਕਹਿਰ ਟੁੱਟਿਆ ਜਦ ਬੀਤੀ ਦੇਰ ਰਾਤ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਝੌਂਪੜੀ ਦੇ ਕੋਲ ਬਣੀ ਕੰਧ ਡਿੱਗ ਗਈ ਕੰਧ ਡਿੱਗਣ ਕਾਰਨ ਝੌਂਪੜੀ ਦੇ ਅੰਦਰ ਸੁੱਤੇ ਪਏ ਕਰੀਬ ਅੱਠ ਲੋਕ ਮਲਬੇ ਦੇ ਥੱਲੇ ਦੱਬ ਗਏ।
Trending Photos
ਨਵਦੀਪ ਮਹੇਸਰੀ/ਮੋਗਾ: ਬੀਤੀ ਦੇਰ ਰਾਤ ਪੂਰੇ ਸੂਬੇ ਭਰ ਵਿਚ ਪੈ ਰਹੇ ਤੇਜ਼ ਮੀਂਹ ਅਤੇ ਤੂਫਾਨ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਹੀ ਮੋਗਾ ਚ ਤੇਜ਼ ਮੀਂਹ ਅਤੇ ਤੂਫਾਨ ਨੇ ਇਕ ਪਰਵਾਸੀ ਮਜ਼ਦੂਰ ਤੋਂ ਉਸ ਦੀਆਂ ਦੋ ਕੁੜੀਆਂ ਖੋਹ ਲਈਆਂ ।
ਦਰਅਸਲ ਮੋਗਾ ਦੇ ਪਿੰਡ ਸਾਧੂਵਾਲਾ ਰੋਡ ਤੇ ਸੜਕ ਕਿਨਾਰੇ ਖੇਤਾਂ ਵਿੱਚ ਝੌਂਪੜੀ ਬਣਾ ਕੇ ਰਹਿਣ ਵਾਲੇ ਇਕ ਪਰਿਵਾਰ ਤੇ ਉਸ ਵੇਲੇ ਕਹਿਰ ਟੁੱਟਿਆ ਜਦ ਬੀਤੀ ਦੇਰ ਰਾਤ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਝੌਂਪੜੀ ਦੇ ਕੋਲ ਬਣੀ ਕੰਧ ਡਿੱਗ ਗਈ ਕੰਧ ਡਿੱਗਣ ਕਾਰਨ ਝੌਂਪੜੀ ਦੇ ਅੰਦਰ ਸੁੱਤੇ ਪਏ ਕਰੀਬ ਅੱਠ ਲੋਕ ਮਲਬੇ ਦੇ ਥੱਲੇ ਦੱਬ ਗਏ ਜਿਨ੍ਹਾਂ ਵਿਚੋਂ ਇਕ ਪੰਜ ਸਾਲ ਅਤੇ ਇਕ ਡੇਢ ਸਾਲ ਦੀ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਇਹ ਪਰਵਾਸੀ ਮਜ਼ਦੂਰ ਇਥੇ ਰਹਿ ਰਿਹਾ ਸੀ ਤੇ ਘਟਨਾ ਦਾ ਪਤਾ ਚਲਦਿਆਂ ਹੀ ਆਂਢੀ ਗੁਆਂਢੀ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ ਤਾਂ ਕੀਤੀ ਪਰ ਉਦੋਂ ਤੱਕ ਕੁੜੀਆਂ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਸਥਾਨਕ ਲੋਕਾਂ ਨੇ ਸਰਕਾਰ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਇਸ ਪਰਵਾਸੀ ਮਜ਼ਦੂਰ ਨੇ ਆਪਣੀਆਂ ਦੋ ਬੇਟੀਆਂ ਗਵਾਈਆਂ ਹਨ ਤਾਂ ਇਸ ਪਰਵਾਸੀ ਮਜ਼ਦੂਰ ਨੂੰ ਜ਼ਰੂਰ ਮੁਆਵਜ਼ਾ ਦਿੱਤਾ ਜਾਵੇ।
WATCH LIVE TV