ਅਸੀਂ ਦੋਸਤਾਂ ਦੇ ਕਰਜ਼ੇ ਨਹੀਂ, ਗਰੀਬ ਲੋਕਾਂ ਦੇ ਬਿੱਲ ਮੁਆਫ਼ ਕਰਦੇ ਹਾਂ : ਕੇਜਰੀਵਾਲ
Advertisement

ਅਸੀਂ ਦੋਸਤਾਂ ਦੇ ਕਰਜ਼ੇ ਨਹੀਂ, ਗਰੀਬ ਲੋਕਾਂ ਦੇ ਬਿੱਲ ਮੁਆਫ਼ ਕਰਦੇ ਹਾਂ : ਕੇਜਰੀਵਾਲ

ਪੰਜਾਬ ’ਚ ਆਮ ਆਦਮੀ ਪਾਰਟੀ ਦੁਆਰਾ ਕੀਤੀ ਜਾ ਰਹੀ ਮੁਫ਼ਤ ਬਿਜਲੀ ਯੋਜਨਾ ਨੂੰ ਆਪ ਸੁਪਰੀਮੋ ਕੇਜਰੀਵਾਲ ਦੁਆਰਾ ਦੇਸ਼ ਪੱਧਰ ’ਤੇ ਪ੍ਰਚਾਰਿਆ ਜਾ ਰਿਹਾ ਹੈ।

ਅਸੀਂ ਦੋਸਤਾਂ ਦੇ ਕਰਜ਼ੇ ਨਹੀਂ, ਗਰੀਬ ਲੋਕਾਂ ਦੇ ਬਿੱਲ ਮੁਆਫ਼ ਕਰਦੇ ਹਾਂ : ਕੇਜਰੀਵਾਲ

ਚੰਡੀਗੜ੍ਹ: ਪੰਜਾਬ ’ਚ ਆਮ ਆਦਮੀ ਪਾਰਟੀ ਦੁਆਰਾ ਕੀਤੀ ਜਾ ਰਹੀ ਮੁਫ਼ਤ ਬਿਜਲੀ ਯੋਜਨਾ ਨੂੰ ਆਪ ਸੁਪਰੀਮੋ ਕੇਜਰੀਵਾਲ ਦੁਆਰਾ ਵੱਡੇ ਪੱਧਰ ’ਤੇ ਪ੍ਰਚਾਰਿਆ ਜਾ ਰਿਹਾ ਹੈ। ਯਕੀਨਨ 'ਆਪ' ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ ਚੋਣਾਂ ’ਚ ਇਸ ਯੋਜਨਾ ਦਾ ਸਿਆਸੀ ਲਾਹਾ ਲੈਣਾ ਚਾਹੇਗੀ। 

ਪੰਜਾਬ ਦੀ ਮੁਫ਼ਤ ਬਿਜਲੀ ਯੋਜਨਾ ਦਾ ਲਾਹਾ ਗੁਜਰਾਤ ’ਚ ਲੈਣ ਦੀ ਕੋਸ਼ਿਸ਼  
ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਆਉਣ ਵਾਲੇ ਅਗਲੇ 2 ਦਿਨਾਂ ਦੌਰਾਨ ਗੁਜਰਾਤ ਦੌਰੇ ’ਤੇ ਹੋਣਗੇ। ਆਪਣੇ ਗੁਜਰਾਤ ਦੌਰੇ ਤੋਂ ਪਹਿਲਾਂ ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ’ਚ ਲੋਕਾਂ ਦੇ ਬਿੱਲ ਜ਼ੀਰੋ ਆਉਣ ਲੱਗੇ ਹਨ।

ਉਨ੍ਹਾਂ ਅੱਗੇ ਲਿਖਿਆ ਕਿ ਪੰਜਾਬੀਆਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਹੁਣ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਨਹੀਂ ਭਰਨਾ ਪਵੇਗਾ।

 

ਅਸੀਂ ਦੋਸਤਾਂ ਦੇ ਕਰਜ਼ੇ ਨਹੀਂ ਗਰੀਬ ਲੋਕਾਂ ਦੇ ਬਿੱਲ ਮੁਆਫ਼ ਕਰਦੇ ਹਾਂ : ਕੇਜਰੀਵਾਲ  
ਟਵੀਟ ’ਚ ਅਰਵਿੰਦ ਕੇਜਰੀਵਾਲ (CM Arvind Kejriwal) ਨੇ ਵਿਰੋਧੀ ਧਿਰਾਂ ’ਤੇ ਨਿਸ਼ਾਨੇ ਸਾਧਦਿਆਂ ਲਿਖਿਆ ਕਿ "ਅਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਕਰਜ਼ੇ ਮੁਆਫ਼ ਨਹੀਂ ਕਰਦੇ, ਅਸੀਂ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕਰਦੇ ਹਾਂ। ਕਰੋੜਾਂ ਲੋਕਾਂ ਦੀਆਂ ਦੁਆਵਾਂ ਸਾਡੇ ਨਾਲ ਹਨ। ਗੁਜਰਾਤ ’ਚ ਵੀ ਇਹ ਚਮਤਕਾਰ ਹੋ ਸਕਦਾ ਹੈ, ਚਾਬੀ ਤੁਹਾਡੇ ਹੱਥ ’ਚ ਹੈ।  
ਦੱਸ ਦੇਈਏ ਕਿ ਪੰਜਾਬ ’ਚ 1 ਜੁਲਾਈ ਤੋਂ ਮੁਫ਼ਤ ਬਿਜਲੀ ਯੋਜਨਾ ਲਾਗੂ ਹੋ ਚੁੱਕੀ ਹੈ।

ਇਸ ਯੋਜਨਾ ਦੇ ਤਹਿਤ 1 ਜੁਲਾਈ ਤੋਂ ਪ੍ਰਤੀ ਮਹੀਨਾ ਹਰ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਇਸ ਯੋਜਨਾ ਦਾ ਲਾਭ ਤਕਰੀਬਨ 73 ਲੱਖ ਪਰਿਵਾਰਾਂ ਨੂੰ ਹੋਵੇਗਾ। 

 

Trending news