ਪਠਾਨਕੋਟ ਦੇ ਹਸਪਤਾਲ ਚੋਂ ਜੋ ਸ਼ਰਮਸਾਰ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਉਸਤੋਂ ਬਾਅਦ ਪੰਜਾਬ ਸਰਕਾਰ ਦੇ ਸਿਹਤ ਪ੍ਰਬੰਧਾਂ 'ਤੇ ਸਵਾਲ ਚੁੱਕੇ ਜਾ ਰਹੇ ਹਨ।ਭਾਜਪਾ ਆਗੂਆਂ ਨੇ ਇਕੱਠੇ ਹੋ ਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਪੁਤਲਾ ਫੂਕਿਆ।
Trending Photos
ਅਜੇ ਮਹਾਜਨ/ਪਠਾਨਕੋਟ: ਇਕ ਪਾਸੇ ਸੂਬੇ ਦੀ 'ਆਪ' ਸਰਕਾਰ ਗਰੀਬ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਸਰਕਾਰੀ ਹਸਪਤਾਲ 'ਚ ਸਟਾਫ਼ ਦੀ ਲਾਪ੍ਰਵਾਹੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਪਠਾਨਕੋਟ ਦੇ ਸਿਵਲ ਹਸਪਤਾਲ 'ਚ ਹਸਪਤਾਲ ਸਟਾਫ਼ ਵੱਲੋਂ ਗਰਭਵਤੀ ਔਰਤ ਦੀ ਡਿਲੀਵਰੀ ਨਾ ਹੋਣ 'ਤੇ ਔਰਤ ਨੇ ਲੇਬਰ ਰੂਮ ਦੇ ਬਾਹਰ ਬੱਚੇ ਨੂੰ ਜਨਮ ਦਿੱਤਾ ਜਿਸ ਦੀਆਂ ਤਸਵੀਰਾਂ ਮੀਡੀਆ 'ਚ ਆਉਣ ਤੋਂ ਬਾਅਦ ਡੀ. ਸੀ. ਪਠਾਨਕੋਟ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਭਾਜਪਾ ਨੇ ਹਸਪਤਾਲ ਦੇ ਬਾਹਰ ਕੀਤਾ ਪ੍ਰਦਰਸ਼ਨ
ਇਸ ਮੁੱਦੇ ਨੂੰ ਲੈ ਕੇ ਭਾਜਪਾ ਵੱਲੋਂ ਅੱਜ ਸਿਵਲ ਹਸਪਤਾਲ ਦੇ ਬਾਹਰ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਹਸਪਤਾਲ ਦਾ ਘੇਰਾਓ ਕੀਤਾ ਗਿਆ ਅਤੇ ਹਸਪਤਾਲ ਦੇ ਅਹਾਤੇ ਵਿਚ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਦੋਂ ਧਰਨਾਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਿਵਲ ਹਸਪਤਾਲ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਹੁੰਦਾ ਦੇਖਿਆ ਗਿਆ ਹੈ। ਜਿਸ ਕਾਰਨ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਗਿਆ ਹੈ ਅੱਜ ਸਾਡੇ ਵੱਲੋਂ ਮੁਜ਼ਾਹਰਾ ਕਰਕੇ ਦੋਸ਼ ਲਾਇਆ ਕਿ ਸਿਵਲ ਹਸਪਤਾਲ ਦੀ ਹਾਲਤ ਇਹ ਹੈ ਕਿ ਜੇਕਰ ਕੋਈ 5000 ਰੁਪਏ ਦਿੰਦਾ ਹੈ ਤਾਂ ਮਰੀਜ਼ ਦੀ ਡਿਲੀਵਰੀ ਕਰਵਾ ਦਿੱਤੀ ਜਾਂਦੀ ਹੈ ਅਤੇ ਬਾਕੀ ਸਾਰਿਆਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ, ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਸਮੇਂ ਜੋ ਵੀ ਸਟਾਫ਼ ਉਥੇ ਡਿਊਟੀ 'ਤੇ ਸੀ, ਉਸ ਨੂੰ ਸਸਪੈਂਡ ਕੀਤਾ ਜਾਵੇ।
ਲੰਘੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਵੀਡੀਓ
ਲੰਘੇ ਦਿਨੀਂ ਪਠਾਨਕੋਟ ਦੇ ਸਿਵਲ ਹਸਪਤਾਲ ਤੋਂ ਸ਼ਰਮਸਾਰ ਕਰਨ ਵਾਲੀ ਇਕ ਵੀਡੀਓ ਵਾਇਰਲ ਹੋਈ ਸੀ।ਜਿਸ ਵਿਚ ਇਕ ਗਰੀਬ ਗਰਭਵਤੀ ਔਰਤ ਨੇ ਲੇਬਰ ਰੂਮ ਦੇ ਬਾਹਰ ਫਰਸ਼ ਤੇ ਹੀ ਬੱਚੇ ਨੂੰ ਜਨਮ ਦਿੱਤਾ।ਜਿਸਦੇ ਆਲੇ ਦੁਆਲੇ ਫਰਸ਼ ਖੂਨ ਨਾਲ ਲੱਥ ਪੱਥ ਸੀ ਅਤੇ ਕਈ ਕਮਰਿਆਂ ਵਿਚ ਖੂਨ ਦੇ ਨਸ਼ਾਨ ਜਾ ਰਹੇ ਸਨ। ਪਰ ਹਸਪਤਾਲ ਪ੍ਰਸ਼ਾਸਨ ਟਸ ਤੋਂ ਮਸ ਨਹੀਂ ਹੋਇਆ ਅਤੇ ਨਾ ਹੀ ਉਸ ਔਰਤ ਦੀ ਮਦਦ ਕੀਤੀ। ਇਥੋਂ ਤੱਕ ਕਿ ਉਸਨੂੰ ਦਾਖ਼ਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਬੱਚਾ ਪੈਦਾ ਹੋਣ ਤੋਂ ਬਾਅਦ ਵੀ ਹਸਪਤਾਲ ਪ੍ਰਸ਼ਾਸਨ ਨੇ ਉਸਦੀ ਕੋਈ ਮਦਦ ਨਹੀਂ ਕੀਤੀ ਅਤੇ ਕਿੰਨੀ ਦੇਰ ਉਹ ਔਰਤ ਫਰਸ਼ 'ਤੇ ਹੀ ਪਈ ਰਹੀ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲ ਦੁਹਾਈ ਮਚ ਗਈ ਅਤੇ ਪੰਜਾਬ ਸਰਕਾਰ ਦੇ ਸਿਹਤ ਪ੍ਰਬੰਧਾਂ 'ਤੇ ਸਵਾਲ ਉੱਠਣ ਲੱਗੇ। ਜਿਸਦੇ ਰੋਸ ਵਿਚ ਭਾਜਪਾ ਵੱਲੋਂ ਵੀ ਪੰਜਾਬ ਸਰਕਾਰ ਦੀ ਕਿਰਕਿਰੀ ਕੀਤੀ ਗਈ।
WATCH LIVE TV