Mohali News: ਮੋਹਾਲੀ ਜ਼ਿਲ੍ਹੇ ਵਿੱਚ ਹੈਜ਼ਾ ਅਤੇ ਡਾਇਰੀਆ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਪੁਖਤਾ ਇਤਜ਼ਾਮ ਕੀਤੇ ਜਾਣ ਦਾ ਦਾਅਵੇ ਕੀਤੇ ਜਾ ਰਹੇ ਹਨ।
Trending Photos
Mohali News: ਮੋਹਾਲੀ ਵਿੱਚ ਹੈਜਾ ਤੇ ਡਾਇਰੀਆ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਮੋਹਾਲੀ ਦੇ ਕੁੰਬੜਾ ਪਿੰਡ ਵਿੱਚ ਇੱਕ 5 ਬੱਚੀ ਅਤੇ 50 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ। ਹੈਜੇ ਤੇ ਡਾਇਰੀਏ ਨੂੰ ਰੋਕਣ ਲਈ ਪ੍ਰਸ਼ਾਸਨ ਲਗਾਤਾਰ ਵੱਡੇ-ਵੱਡੇ ਦਾਅਵਾ ਕੀਤੇ ਜਾ ਰਹੇ ਹਨ ਪਰ ਕੁੰਬੜਾ ਵਿੱਚ ਜ਼ਮੀਨੀ ਹਕੀਕਤ ਕੁਝ ਹੋਰ ਹੈ।
ਪਿੰਡ ਦੇ ਲੋਕਾਂ ਮੁਤਾਬਕ ਇੱਕ ਬੱਚੀ ਅਤੇ ਇੱਕ 50 ਸਾਲਾ ਵਿਅਕਤੀ ਦੀ ਉਲਟੀਆਂ ਅਤੇ ਟੱਟੀਆਂ ਕਾਰਨ ਮੌਤ ਹੋ ਗਈ ਹੈ ਪਰ ਪ੍ਰਸ਼ਾਸਨ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ। ਬਿਮਾਰੀ ਨੂੰ ਫੈਲਣ ਤੋਂ ਰੋਕਣ ਸਬੰਧੀ ਜਦੋਂ ਅਪੈਡਮਿਕ ਇੰਚਾਰਜ ਡਾਕਟਰ ਹਰਮਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਤਕਰੀਬਨ 561 ਪਾਣੀ ਦੇ ਸੈਂਪਲ ਵੱਖ-ਵੱਖ ਥਾਵਾਂ ਤੋਂ ਲਏ ਗਏ ਹਨ ਜਿਨ੍ਹਾਂ ਵਿੱਚੋਂ 239 ਦੇ ਕਰੀਬ ਸੈਂਪਲ ਫੇਲ੍ਹ ਹੋ ਗਏ ਹਨ। ਤਕਰੀਬਨ 100 ਦੇ ਕਰੀਬ ਸੈਂਪਲ ਸਰਕਾਰੀ ਸਕੂਲਾਂ ਵਿੱਚ ਲੱਗੇ ਪਾਣੀ ਵਾਲੀ ਟੂਟੀਆਂ ਦੇ ਫੇਲ੍ਹ ਹੋਏ ਹਨ।
ਪਾਣੀ ਦੇ ਨਮੂਨੇ ਅਤੇ ਹੋਰ ਕਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਡਾਇਰੀਆ ਦੇ ਮੱਦੇਨਜ਼ਰ 15 ਪੁਆਇੰਟਾਂ ਨੂੰ ਸੰਵੇਦਨਸ਼ੀਲ ਮੰਨਿਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁੰਭੜਾ ਸਭ ਤੋਂ ਸੰਵੇਦਨਸ਼ੀਲ ਖੇਤਰ ਵਜੋਂ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਤਿੰਨੇ ਖੇਤਰਾਂ ਜੁਝਾਰ ਨਗਰ, ਬਲੌਂਗੀ, ਬੱਡੋਮਾਜਰਾ, ਖਰੜ, ਜ਼ੀਰਕਪੁਰ ਅਤੇ ਡੇਰਾਬੱਸੀ ਦੀਆਂ ਕੁਝ ਕਲੋਨੀਆਂ ਅਤੇ ਪਿੰਡਾਂ ਦੇ ਇਲਾਕੇ ਡਾਇਰੀਆ ਸਬੰਧੀ ਸੰਵੇਦਨਸ਼ੀਲ ਵਜੋਂ ਸਾਹਮਣੇ ਆਏ ਹਨ। ਵਿਭਾਗਾਂ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਨਗਰ ਨਿਗਮ, ਸਿਹਤ ਅਤੇ ਸੈਨੀਟੇਸ਼ਨ ਟੀਮਾਂ ਇੱਥੇ ਸਾਰੀਆਂ ਥਾਵਾਂ 'ਤੇ ਮਿਲ ਕੇ ਕੰਮ ਕਰ ਰਹੀਆਂ ਹਨ। ਜਾਣਕਾਰੀ ਮੁਤਾਬਕ ਕੁੰਭੜਾ ਦੇ ਮੋਰਾਂ ਵਾਲਾ ਦੇ ਆਸ-ਪਾਸ ਦੇ ਇਲਾਕੇ 'ਚ ਇਸ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ, ਜਿੱਥੇ ਲੋਕਾਂ ਨੂੰ ਟੈਂਕਰਾਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਾਫ ਪਾਣੀ ਹੀ ਵਰਤਣ ਲਈ ਕਿਹਾ ਗਿਆ ਹੈ। ਲੋਕਾਂ ਨੂੰ ਸਾਫ-ਸਫ਼ਾਈ ਅਤੇ ਮੈਡੀਕਲ ਚੈਕਅੱਪ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Garhshankar News: ਡੇਰੇ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮੁੱਖ ਸੇਵਾਦਾਰ ਨਾਲ ਮਾਰਕੁੱਟ