ਲੱਖ ਲਾਹਨਤ ਅਜਿਹੀਆਂ ਧੀਆਂ ਅਤੇ ਪੁੱਤਰਾਂ ਦੇ, ਜੋ ਆਪਣੀ ਮਾਂ ਦੀਆਂ ਆਖ਼ਰੀ ਰਸਮਾਂ ਵਿੱਚ ਵੀ ਨਾ ਪਹੁੰਚੇ
Advertisement
Article Detail0/zeephh/zeephh1418705

ਲੱਖ ਲਾਹਨਤ ਅਜਿਹੀਆਂ ਧੀਆਂ ਅਤੇ ਪੁੱਤਰਾਂ ਦੇ, ਜੋ ਆਪਣੀ ਮਾਂ ਦੀਆਂ ਆਖ਼ਰੀ ਰਸਮਾਂ ਵਿੱਚ ਵੀ ਨਾ ਪਹੁੰਚੇ

9 ਮਹੀਨੇ ਪੇਟ ਵਿਚ ਰੱਖ 4 ਬੇਟੀਆਂ 2 ਪੁੱਤਰਾ ਨੂੰ ਜਨਮ ਦੇਣ ਵਾਲੀ ਮਾਂ ਨੇ ਆਖ਼ਰੀ ਸਮੇਂ ਬਿਰਧ ਆਸ਼ਰਮ ਵਿਚ ਤੋੜਿਆ ਦਮ। ਪਿਛਲੇ ਡੇਢ ਸਾਲ ਤੋਂ ਬਿਰਧ ਆਸ਼ਰਮ ਵਿਚ ਦਿਨ ਕੱਟ ਰਹੀ ਸੀ , ਪਰ ਕਿਸੇ ਪੁੱਤਰ ਜਾਂ ਧੀ ਨੇ ਸਾਰ ਨਹੀਂ ਲਈ।

ਲੱਖ ਲਾਹਨਤ ਅਜਿਹੀਆਂ ਧੀਆਂ ਅਤੇ ਪੁੱਤਰਾਂ ਦੇ,  ਜੋ ਆਪਣੀ ਮਾਂ ਦੀਆਂ ਆਖ਼ਰੀ ਰਸਮਾਂ ਵਿੱਚ ਵੀ ਨਾ ਪਹੁੰਚੇ

ਨਵਦੀਪ ਮਹੇਸਰੀ/ਮੋਗਾ: ਮਾਂ ਸ਼ਬਦ ਬੇਸ਼ੱਕ ਸਭ ਤੋਂ ਛੋਟਾ ਸ਼ਬਦ ਹੈ ਪਰ ਇਸ ਦੀ ਪਰਿਭਾਸ਼ਾ ਬਹੁਤ ਉੱਤਮ ਹੈ  ਉਹ ਮਾਂ ਜੋ ਆਪਣੇ ਬੱਚਿਆਂ ਨੂੰ ਨੌਂ ਮਹੀਨੇ ਆਪਣੇ ਪੇਟ ਵਿਚ ਰੱਖ ਕੇ ਉਸ ਨੂੰ ਜੱਗ ਦਿਖਾਉਂਦੀ ਹੈ ਅਤੇ ਜਿੰਨਾ ਚਿਰ ਉਹ ਮਰ ਨਹੀਂ ਜਾਂਦੀ ਓਨਾ ਚਿਰ ਉਸ ਦੇ ਦਿਲ ਵਿਚ ਆਪਣੇ ਪੁੱਤਰਾਂ ਧੀਆਂ ਪ੍ਰਤੀ ਪਿਆਰ ਰਹਿੰਦਾ ਹੈ। ਪਰ ਅੱਜ ਦੇ ਹਾਲਾਤਾਂ ਵਿਚ ਪੁੱਤਰ ਧੀਆਂ ਹੋਣ ਦੇ ਬਾਵਜੂਦ ਵੀ ਮਾਪਿਆਂ ਨੂੰ ਬਿਰਧ ਆਸ਼ਰਮ ਵਿਚ ਰਹਿ ਕੇ ਆਖ਼ਰੀ ਸਮਾਂ ਗੁਜ਼ਾਰਨਾ ਪੈਂਦਾ ਹੈ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਮੋਗਾ ਸਥਿਤ ਇਕ ਬਿਰਧ ਆਸ਼ਰਮ ਵਿਚ ਜਿਥੇ ਡੇਢ ਸਾਲ ਪਹਿਲਾਂ 4 ਧੀਆਂ ਅਤੇ 2 ਪੁੱਤਰਾਂ ਨੂੰ ਜਨਮ ਦੇ ਕੇ ਪਾਲ ਪੋਸ ਕੇ ਵੱਡਾ ਕਰਕੇ ਫ਼ਰਜ਼ ਅਦਾ ਕਰ ਚੁੱਕੀ ਮਾਂ ਨੂੰ ਪੁੱਤਰ ਅਤੇ ਧੀਆਂ ਨੇ ਬੁਢਾਪੇ ਵਿਚ ਨਹੀਂ ਸੰਭਾਲਿਆ ਜਿਸ ਨੂੰ ਆਖ਼ਿਰ ਬਿਰਧ ਆਸ਼ਰਮ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ।

 

ਅੰਤਿਮ ਰਸਮਾਂ ਵਿਚ ਵੀ ਸ਼ਾਮਿਲ ਨਹੀਂ ਹੋਏ ਧੀਆਂ ਪੁੱਤਰ

ਫਿਰੋਜ਼ਪੁਰ ਦੇ ਪਿੰਡ ਲਹਿਰਾ ਤੋਂ ਆਈ ਬਜ਼ੁਰਗ ਮਾਤਾ ਬਲਵੀਰ ਕੌਰ ਜਿਸ ਨੇ ਇਸ ਬਿਰਧ ਆਸ਼ਰਮ ਵਿਚ ਆਖ਼ਰੀ ਸਾਹ ਲਏ ਪਰ ਆਖ਼ਰੀ ਰਸਮਾਂ ਵਿਚ ਨਾ ਚਾਰਾ ਧੀਆਂ ਵਿਚ ਕੋਈ ਧੀ ਅਤੇ ਨਾਂ ਦੋਨਾਂ ਪੁੱਤਰਾਂ ਵਿੱਚੋਂ ਕੋਈ ਪੁੱਤਰ ਮਾਤਾ ਦੀਆਂ ਅੰਤਮ ਰਸਮਾਂ ਪੂਰੀਆਂ ਕਰਨ ਲਈ ਪੁੱਜਿਆ। ਬਸ ਇਕ ਮਾਤਾ ਦੀ ਭੈਣ ਆਈ ਜੋ ਆਪਣੀ ਮਰੀ ਪਈ ਭੈਣ ਨੂੰ ਦੇਖ ਕੇ ਧਾਹਾਂ ਮਾਰਦੀ ਰਹੀ। ਮਾਤਾ ਦੀਆਂ ਅੰਤਮ ਰਸਮਾਂ ਪੰਜਾਬ ਪੁਲਿਸ ਦੇ ਵਿਚ ਤਾਇਨਾਤ ਅਤੇ ਇਸ ਬਿਰਧ ਆਸ਼ਰਮ ਨੂੰ ਚਾਲ ਚਲਾ ਰਹੇ ਜਸਬੀਰ ਸਿੰਘ ਨੇ ਨਿਭਾਈਆਂ ਅਤੇ ਪੁੱਤਰ ਧੀਆਂ ਨੂੰ ਲਾਹਨਤਾਂ ਪਾਉਂਦਿਆਂ ਜਸਬੀਰ ਸਿੰਘ ਨੇ ਕਿਹਾ ਕਿ ਲੱਖ ਲਾਹਣਤ ਅਜਿਹੇ ਪੁੱਤਰ ਧੀਆਂ ਦੇ ਜੋ ਆਖ਼ਰੀ ਸਮੇਂ ਵਿੱਚ ਆਪਣੀ ਮਾਂ ਦੀਆਂ ਅੰਤਮ ਰਸਮਾਂ ਵੀ ਨਵਾਂ ਨਹੀਂ ਸੀ।

 

ਮਾਂ ਪਿਓ ਦਾ ਖਿਆਲ ਰੱਖਣ ਬੱਚੇ

ਇਸ ਮੌਕੇ ਤੇ ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ ਨੂੰ ਸੰਭਾਲਣ ਲਈ ਅੱਗੇ ਆਉਣ ਨਾ ਉਨ੍ਹਾਂ ਨੂੰ ਬੁਢਾਪੇ ਵਿਚ ਬਿਰਧ ਆਸ਼ਰਮ ਦਾ ਸਹਾਰਾ ਲੈਣਾ ਪਵੇ। ਇਸ ਮੌਕੇ 'ਤੇ ਜਸਬੀਰ ਸਿੰਘ ਨੇ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਕ ਮਾਂ ਨੇ ਤਾਂ ਬੱਚਿਆਂ ਨੂੰ ਪਾਲ ਕੇ ਵੱਡਾ ਕਰ ਦਿੱਤਾ ਪਰ 6 ਬੱਚੇ ਆਪਣੀ ਇੱਕ ਮਾਂ ਨੂੰ ਸੰਭਾਲ ਨਹੀਂ ਸਕੇ। ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਮਾਂ ਦੀ ਮੌਤ ਤੋਂ ਬਾਅਦ ਕਈ ਵਾਰ ਉਨ੍ਹਾਂ ਦੇ ਧੀਆਂ ਪੁੱਤਰਾਂ ਨੂੰ ਫੋਨ ਕੀਤਾ ਕਿ ਉਹ ਆ ਕੇ ਅੰਤਿਮ ਰਸਮਾਂ ਨਿਭਾਉਣ ਪਰ ਕੋਈ ਨਹੀਂ ਆਇਆ।

 

 

Trending news