Tirupati Stampede: ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਦੇ ਚੇਅਰਮੈਨ ਬੀਆਰ ਨਾਇਡੂ ਨੇ ਕਿਹਾ ਕਿ ਇੱਕ ਲਾਸ਼ ਦੀ ਪਛਾਣ ਕਰ ਲਈ ਗਈ ਹੈ। ਤਾਮਿਲਨਾਡੂ ਦੇ ਸਲੇਮ ਦੀ ਰਹਿਣ ਵਾਲੀ ਇੱਕ ਮਹਿਲਾ ਸ਼ਰਧਾਲੂ ਦੀ ਸ੍ਰੀਨਿਵਾਸਮ ਕਾਊਂਟਰ 'ਤੇ ਕਤਾਰ ਵਿੱਚ ਖੜ੍ਹੇ ਭਗਦੜ ਵਿੱਚ ਮੌਤ ਹੋ ਗਈ।
Trending Photos
Tirupati Stampede: ਤਿਰੂਪਤੀ ਵਿੱਚ ਵਿਸ਼ਨੂੰ ਨਿਵਾਸ ਵੈਕੁੰਠ ਵਿੱਚ ਸਰਵ ਦਰਸ਼ਨ ਟੋਕਨ ਵੰਡਣ ਦੌਰਾਨ ਮਚੀ ਭਗਦੜ ਵਿੱਚ 6 ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਘਟਨਾ 'ਚ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਖ਼ਬਰਾਂ ਮੁਤਾਬਿਕ ਸਰਵਦਰਸ਼ਨ ਟੋਕਨ ਜਾਰੀ ਕਰਨ ਵਾਲੇ 2 ਤੋਂ 3 ਕੇਂਦਰਾਂ 'ਤੇ ਅਚਾਨਕ ਭਗਦੜ ਮਚ ਗਈ। ਤਿਰੂਪਤੀ 'ਚ ਤਿੰਨ ਥਾਵਾਂ 'ਤੇ ਸ਼ਰਧਾਲੂਆਂ ਵਿਚਾਲੇ ਹੱਥੋਪਾਈ ਹੋਈ, ਜਿੱਥੇ ਮੌਤਾਂ ਤੇ ਕਈ ਜ਼ਖ਼ਮੀ ਹੋਏ। ਇੱਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਇੱਥੇ ਮਚੀ ਭਗਦੜ ਵਿੱਚ ਘੱਟੋ-ਘੱਟ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਤਿਰੁਮਾਲਾ ਪਹਾੜੀਆਂ ਦੇ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਿਰ 'ਚ ਵੈਕੁੰਠ ਦੁਆਰ ਦਰਸ਼ਨਮ ਲਈ ਸੈਂਕੜੇ ਸ਼ਰਧਾਲੂ ਟਿਕਟ ਵੰਡ ਦੌਰਾਨ ਇਹ ਹਾਦਸਾ ਹੋਇਆ।
ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਦੇ ਚੇਅਰਮੈਨ ਬੀਆਰ ਨਾਇਡੂ ਨੇ ਕਿਹਾ ਕਿ ਇੱਕ ਲਾਸ਼ ਦੀ ਪਛਾਣ ਕਰ ਲਈ ਗਈ ਹੈ। ਤਾਮਿਲਨਾਡੂ ਦੇ ਸਲੇਮ ਦੀ ਰਹਿਣ ਵਾਲੀ ਇੱਕ ਮਹਿਲਾ ਸ਼ਰਧਾਲੂ ਦੀ ਸ੍ਰੀਨਿਵਾਸਮ ਕਾਊਂਟਰ 'ਤੇ ਕਤਾਰ ਵਿੱਚ ਖੜ੍ਹੇ ਭਗਦੜ ਵਿੱਚ ਮੌਤ ਹੋ ਗਈ। ਦੋ ਹੋਰ ਕਾਊਂਟਰਾਂ 'ਤੇ ਭਗਦੜ ਮੱਚ ਗਈ ਜਦੋਂ ਸ਼ਰਧਾਲੂਆਂ ਨੇ ਟੋਕਨ ਜਾਰੀ ਕਰਨ ਵਾਲੇ ਕੇਂਦਰਾਂ 'ਤੇ ਕਤਾਰ ਵਿਚ ਦਾਖਲ ਹੁੰਦੇ ਸਮੇਂ ਇਕ ਦੂਜੇ ਨੂੰ ਧੱਕਾ ਦਿੱਤਾ ਗਿਆ। ਕੁੱਲ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਇਨ੍ਹਾਂ ਵਿੱਚੋਂ ਪੰਜ ਔਰਤਾਂ ਸ਼ਾਮਲ ਹਨ।
ਸੀਐਮਓ ਨੇ ਕਿਹਾ ਕਿ, 'ਸੀਐਮ ਐਨ ਚੰਦਰਬਾਬੂ ਨਾਇਡੂ ਨੇ ਘਟਨਾ ਵਿੱਚ ਜ਼ਖ਼ਮੀਆਂ ਨੂੰ ਦਿੱਤੇ ਜਾ ਰਹੇ ਇਲਾਜ ਬਾਰੇ ਅਧਿਕਾਰੀਆਂ ਨਾਲ ਫੋਨ ਉੱਤੇ ਗੱਲਬਾਤ ਕੀਤੀ। ਸੀਐਮ ਨੇ ਉੱਚ ਅਧਿਕਾਰੀਆਂ ਨਾਲ ਘਟਨਾ ਵਾਲੀ ਥਾਂ ਉੱਤੇ ਲੈ ਕੇ ਰਾਹਤ ਕਾਰਜ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਮਿਲ ਸਕੇ।' ਵੈਂਕਟੇਸ਼ਵਰ ਰਾਮਨਾਰਾਇਣ ਰੂਈਆ ਸਰਕਾਰੀ ਜਨਰਲ ਹਸਪਤਾਲ 'ਚ ਨੂੰ ਤਿਰੂਪਤੀ ਹਾਦਸੇ ਦੌਰਾਨ ਹੋਏ ਜ਼ਖ਼ਮੀਆਂ ਨੂੰ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹ ਸਾਰੇ ਜ਼ੇਰ ਏ ਇਲਾਜ ਹਨ।
ਵੈਕੁੰਠਦੁਆਰ ਸਰਵਦਰਸ਼ਨ ਟੋਕਨ ਇਸ ਮਹੀਨੇ ਦੀ 10, 11 ਅਤੇ 12 ਤਰੀਕ ਨੂੰ ਜਾਰੀ ਕੀਤੇ ਜਾ ਰਹੇ ਹਨ। ਤਿਰੁਮਾਲਾ ਤਿਰੂਪਤੀ ਦੇਵਸਥਾਨਮ ਨੇ ਐਲਾਨ ਕੀਤਾ ਹੈ ਕਿ ਵੀਰਵਾਰ ਨੂੰ ਸਵੇਰੇ 5 ਵਜੇ ਤੋਂ ਟੋਕਨ ਜਾਰੀ ਕੀਤੇ ਜਾਣਗੇ। ਇਸ ਲਈ ਬੁੱਧਵਾਰ ਸ਼ਾਮ ਤੋਂ ਹੀ ਟੋਕਨ ਜਾਰੀ ਕਰਨ ਵਾਲੇ ਕੇਂਦਰਾਂ 'ਤੇ ਸ਼ਰਧਾਲੂਆਂ ਦੀ ਕਤਾਰ ਲੱਗ ਗਈ ਸੀ।