BBMB News: ਡੈਮ ਵਿਚੋਂ ਪਾਣੀ ਛੱਡਣ ਮਗਰੋਂ ਖਤਰੇ ਜਿਹੀਆਂ ਅਫਵਾਹਾਂ ਉਤੇ ਵਿਰਾਮ ਲਗਾਉਂਦੇ ਹੋਏ ਬੀਬੀਐਮਬੀ ਦੇ ਸਕੱਤਰ ਨੇ ਕਿਹਾ ਕਿ ਅਜੇ ਕੋਈ ਖਤਰਾ ਨਹੀਂ ਹੈ।
Trending Photos
BBMB News: ਟੀ.ਟੀ ਸਤੀਸ਼ ਸਿੰਗਲਾ, ਸਕੱਤਰ, ਬੀਬੀਐਮਬੀ ਨੇ ਦੱਸਿਆ ਕਿ ਬੀਬੀਐਮਬੀ ਵਿੱਚ ਅਜੇ ਕੋਈ ਖ਼ਤਰਾ ਨਹੀਂ ਹੈ। ਅਜੇ ਹੋਰ ਕਾਫੀ ਪਾਣੀ ਸਟੋਰ ਕਰਨ ਦੀ ਸਮਰੱਥਾ ਬਾਕੀ ਹੈ। ਬੀ.ਬੀ.ਐਮ.ਬੀ. ਦੇ ਅੰਦਰ 1680 ਫੁੱਟ ਤੱਕ ਪਾਣੀ ਸਟੋਰ ਕੀਤਾ ਜਾ ਸਕਦਾ ਹੈ ਅਤੇ ਲੋੜ ਪੈਣ 'ਤੇ ਇਸ ਨੂੰ 10 ਫੁੱਟ ਹੋਰ ਵਧਾਇਆ ਜਾ ਸਕਦਾ ਹੈ ਪਰ ਬੀਬੀਐਮਬੀ 'ਚ 100 ਫੁੱਟ ਪਾਣੀ ਲਈ ਅਜੇ ਵੀ ਥਾਂ ਹੈ ਇਸ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਰਫ ਪਿਘਲਣ ਕਾਰਨ ਜ਼ਿਆਦਾ ਪਾਣੀ ਆਇਆ ਹੈ, ਪਰ ਇਹ ਖਤਰੇ ਦੀ ਗੱਲ ਨਹੀਂ ਕਿਉਂਕਿ ਮਾਨਸੂਨ ਆਉਣ ਵਾਲਾ ਹੈ, ਸਾਨੂੰ ਮਾਨਸੂਨ ਦੌਰਾਨ ਵੀ ਪਾਣੀ ਸਟੋਰ ਕਰਨਾ ਪੈਂਦਾ ਹੈ, ਕਈ ਵਾਰ ਜੇਕਰ ਮੌਨਸੂਨ ਜ਼ਿਆਦਾ ਆ ਜਾਵੇ ਤਾਂ ਮਾਮਲਾ ਵੱਖਰਾ ਹੈ, ਪਰ ਕਈ ਵਾਰ ਆਮ ਮਾਨਸੂਨ ਵਿੱਚ ਪਾਣੀ ਘੱਟ ਹੁੰਦਾ ਹੈ। ਇਸ ਲਈ ਅਸੀਂ ਸਮੇਂ-ਸਮੇਂ 'ਤੇ ਇਸ ਸਾਰੀ ਗੱਲ ਦੀ ਸਮੀਖਿਆ ਕਰਦੇ ਰਹਿੰਦੇ ਹਾਂ।
ਫਿਲਹਾਲ ਇਸ ਡੈਮ 'ਚ 100 ਫੁੱਟ ਪਾਣੀ ਭਰਿਆ ਜਾ ਸਕਦਾ ਹੈ, ਇਸ ਲਈ ਮਾਨਸੂਨ ਆਉਣ 'ਤੇ ਅਸੀਂ ਦੇਖਾਂਗੇ ਕਿ ਕਿੰਨਾ ਪਾਣੀ ਸਟੋਰ ਕਰਨਾ ਹੈ ਕਿਉਂਕਿ ਡੈਮ 'ਚ ਪਾਣੀ ਆਉਂਦਾ ਰਹਿੰਦਾ ਹੈ। ਫਿਰ ਅਸੀਂ ਸੂਬੇ ਨਾਲ ਗੱਲ ਕਰਕੇ ਪਾਣੀ ਛੱਡਾਂਗੇ ਜਿਸ ਕਾਰਨ ਸਮੇਂ-ਸਮੇਂ 'ਤੇ ਕੋਈ ਸਮੱਸਿਆ ਨਹੀਂ ਆਉਂਦੀ, ਜਦੋਂ ਵੀ ਪਾਣੀ ਛੱਡਿਆ ਜਾਂਦਾ ਹੈ ਤਾਂ ਰਾਜ ਨਾਲ ਗੱਲਬਾਤ ਕੀਤੀ ਜਾਂਦੀ ਹੈ, ਅਧਿਕਾਰੀ ਨਾਲ ਮੀਟਿੰਗ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੀ ਅਧਿਕਾਰੀ ਨੂੰ ਅੱਗੇ ਦੇਖਣਾ ਪੈਂਦਾ ਹੈ ਕਿ ਕਿਹੜੀ ਨਹਿਰ ਅਤੇ ਕਿਸ ਦਰਿਆ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਵਿਚਲੇ ਪਾਣੀ ਨੂੰ ਸਹੀ ਢੰਗ ਨਾਲ ਅੱਗੇ ਭੇਜਿਆ ਜਾ ਸਕੇ?
ਪੰਜਾਬ ਦੇ ਅੰਦਰ ਝੋਨੇ ਦੀ ਬਿਜਾਈ ਆਮ ਤੌਰ 'ਤੇ 21 ਜੂਨ ਨੂੰ ਹੁੰਦੀ ਸੀ ਪਰ ਇਸ ਵਾਰ 11 ਜੂਨ ਤੋਂ ਹੀ ਸ਼ੁਰੂ ਹੋ ਗਈ ਹੈ। ਇਸ ਲਈ ਪਾਣੀ ਦੀ ਲੋੜ ਪਵੇਗੀ ਅਤੇ ਸਾਡੇ ਵੱਲੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਪ੍ਰਭਾਵਿਤ ਇਲਾਕਿਆਂ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਸਕੇ ਪੰਜਾਬ ਤੋਂ ਜੋ ਵੀ ਮੰਗ ਆਉਂਦੀ ਹੈ, ਉਸ ਨੂੰ ਪੂਰਾ ਕਰਨ ਲਈ ਅਸੀਂ ਦੂਜੇ ਸੂਬਿਆਂ ਦੀ ਮੰਗ ਅਨੁਸਾਰ ਪਾਣੀ ਭੇਜਦੇ ਰਹਿੰਦੇ ਹਾਂ।
ਪਿਛਲੇ ਸਾਲ ਮੌਨਸੂਨ ਬਹੁਤ ਜ਼ਿਆਦਾ ਸੀ ਜਿਸ ਕਾਰਨ ਪੰਜਾਬ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ ਪਰ ਇਸ ਵਾਰ ਅਜਿਹੀ ਸਥਿਤੀ ਦੇਖਣ ਨੂੰ ਨਹੀਂ ਮਿਲੇਗੀ ਕਿਉਂਕਿ ਅਸੀਂ ਮਾਨਸੂਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਹੁਣ ਤੱਕ ਡੈਮਾਂ ਦੇ ਪਾਣੀ ਤੋਂ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ ਅਤੇ ਇਸ ਪਾਣੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਾਣੀ ਆਮ ਵਾਂਗ ਹੈ।