ਭਾਰਤ ਵਿੱਚ ਚੌਲਾਂ ਦਾ ਉਤਪਾਦਨ ਅਜਿਹੇ ਸਮੇਂ ਵਿਚ ਖ਼ਤਰੇ ਵਿੱਚ ਹੈ ਜਦੋਂ ਦੁਨੀਆ ਭਰ ਦੇ ਦੇਸ਼ ਖੁਰਾਕੀ ਵਸਤਾਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ। ਭਾਰਤ ਵਿਚ ਇਸ ਸਾਲ ਹੁਣ ਤੱਕ ਦੇਸ਼ ਦੇ ਕੁਝ ਹਿੱਸਿਆਂ, ਖਾਸ ਕਰਕੇ ਬੰਗਾਲ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿਚ ਢੁਕਵੀਂ ਬਾਰਸ਼ ਦੀ ਘਾਟ ਕਾਰਨ ਝੋਨੇ ਦੀ ਬਿਜਾਈ ਵਿਚ 13 ਪ੍ਰਤੀਸ਼ਤ ਤੱਕ ਦੀ ਗਿਰਾਵਟ ਆਈ ਹੈ।
Trending Photos
ਚੰਡੀਗੜ: ਇਸ ਵੇਲੇ ਵਿਸ਼ਵ ਬਾਜ਼ਾਰ ਵਿਚ ਚੌਲਾਂ ਦੀ ਕਮੀ ਦੀ ਇਕ ਵੱਡੀ ਸਮੱਸਿਆ ਖੜੀ ਹੋ ਗਈ ਹੈ। ਚੌਲਾਂ ਦੀ ਵੱਧਦੀ ਮੰਗ ਦੇ ਵਿਚਾਲੇ ਚੌਲਾਂ ਦੀਆਂ ਕੀਮਤਾਂ ਵਿਚ ਵੀ ਵਾਧੇ ਦੇ ਕਿਆਸ ਲਗਾਏ ਜਾ ਰਹੇ ਹਨ ਉਹ ਦਿਨ ਦੂਰ ਨਹੀਂ ਜਦੋਂ ਚੌਲਾਂ ਦੇ ਇਕ ਦਾਣੇ ਦੀ ਕੀਮਤ ਚੁਕਾਉਣੀ ਪਵੇਗੀ।
ਵਿਸ਼ਵ ਬਾਜ਼ਾਰ ਵਿਚ ਕਿਉਂ ਆਈ ਚੌਲਾਂ ਦੀ ਕਮੀ
ਇਸ ਦਾ ਕਾਰਨ ਭਾਰਤ ਦੇ ਕੁਝ ਖੇਤਰਾਂ ਵਿਚ ਮੀਂਹ ਨਾ ਪੈਣ ਕਾਰਨ ਝੋਨੇ ਦੀ ਬਿਜਾਈ ਵਿਚ ਕਮੀ ਹੈ। ਝੋਨੇ ਦੀ ਕਾਸ਼ਤ ਹੇਠਲਾ ਰਕਬਾ ਪਿਛਲੇ ਤਿੰਨ ਸਾਲਾਂ ਵਿੱਚ ਦੇਸ਼ ਵਿੱਚ ਸਭ ਤੋਂ ਘੱਟ ਰਹਿ ਗਿਆ ਹੈ। ਦੱਸ ਦੇਈਏ ਕਿ ਭਾਰਤ ਚੌਲਾਂ ਦਾ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਹੈ, ਅਜਿਹੇ 'ਚ ਇੱਥੇ ਝੋਨੇ ਦੀ ਬਿਜਾਈ ਘੱਟ ਹੋਣ ਨਾਲ ਚੌਲਾਂ ਦਾ ਉਤਪਾਦਨ ਘੱਟ ਹੋਵੇਗਾ, ਇਸ ਦਾ ਅਸਰ ਘਰੇਲੂ ਬਾਜ਼ਾਰ ਦੇ ਨਾਲ-ਨਾਲ ਉਨ੍ਹਾਂ ਦੇਸ਼ਾਂ 'ਤੇ ਵੀ ਪਵੇਗਾ, ਜਿੱਥੇ ਭਾਰਤ ਚੌਲਾਂ ਦਾ ਨਿਰਯਾਤ ਕਰਦਾ ਹੈ।
ਇਸ ਸਾਲ ਝੋਨੇ ਦੀ ਬਿਜਾਈ 13 ਫੀਸਦੀ ਘਟੀ
ਭਾਰਤ ਵਿੱਚ ਚੌਲਾਂ ਦਾ ਉਤਪਾਦਨ ਅਜਿਹੇ ਸਮੇਂ ਵਿਚ ਖ਼ਤਰੇ ਵਿੱਚ ਹੈ ਜਦੋਂ ਦੁਨੀਆ ਭਰ ਦੇ ਦੇਸ਼ ਖੁਰਾਕੀ ਵਸਤਾਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ। ਭਾਰਤ ਵਿਚ ਇਸ ਸਾਲ ਹੁਣ ਤੱਕ ਦੇਸ਼ ਦੇ ਕੁਝ ਹਿੱਸਿਆਂ, ਖਾਸ ਕਰਕੇ ਬੰਗਾਲ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿਚ ਢੁਕਵੀਂ ਬਾਰਸ਼ ਦੀ ਘਾਟ ਕਾਰਨ ਝੋਨੇ ਦੀ ਬਿਜਾਈ ਵਿਚ 13 ਪ੍ਰਤੀਸ਼ਤ ਤੱਕ ਦੀ ਗਿਰਾਵਟ ਆਈ ਹੈ। ਦੱਸ ਦਈਏ ਕਿ ਦੇਸ਼ 'ਚ ਸਿਰਫ ਇਹ ਦੋ ਰਾਜ ਮਿਲ ਕੇ ਲਗਭਗ ਚੌਥਾਈ ਚੌਲ ਪੈਦਾ ਕਰਦੇ ਹਨ।
ਚੌਲਾਂ ਦੀਆਂ ਕੀਮਤਾਂ ਵਧਣ ਦਾ ਖ਼ਤਰਾ
ਭਾਰਤ ਵਿਚ ਚੌਲਾਂ ਦੀਆਂ ਵਧਦੀਆਂ ਕੀਮਤਾਂ ਉਤਪਾਦਨ ਵਿਚ ਕਮੀ ਦੀ ਚਿੰਤਾ ਵੀ ਵਧਾਉਂਦੀਆਂ ਹਨ। ਰਿਪੋਰਟਾਂ ਮੁਤਾਬਕ ਦੇਸ਼ ਦੇ ਪ੍ਰਮੁੱਖ ਚੌਲ ਉਤਪਾਦਕ ਰਾਜਾਂ ਪੱਛਮੀ ਬੰਗਾਲ, ਉੜੀਸਾ ਅਤੇ ਛੱਤੀਸਗੜ੍ਹ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਮੀਂਹ ਨਾ ਪੈਣ ਕਾਰਨ ਚੌਲਾਂ ਦੀਆਂ ਕੁਝ ਕਿਸਮਾਂ ਦੀਆਂ ਕੀਮਤਾਂ ਵਿੱਚ 10% ਦਾ ਵਾਧਾ ਹੋਇਆ ਹੈ। ਬੰਗਲਾਦੇਸ਼ ਵਿੱਚ ਮੰਗ ਵਧਣ ਕਾਰਨ ਇਨ੍ਹਾਂ ਰਾਜਾਂ ਵਿੱਚ ਚੌਲਾਂ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ।
ਭਾਰਤ 100 ਦੇਸ਼ਾਂ ਨੂੰ ਸਪਲਾਈ ਕਰਦਾ ਹੈ ਚੌਲ
ਭਾਰਤ ਬੰਗਲਾਦੇਸ਼, ਚੀਨ, ਨੇਪਾਲ ਅਤੇ ਮੱਧ ਪੂਰਬ ਦੇ ਕਈ ਦੇਸ਼ਾਂ ਸਮੇਤ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਨੂੰ ਚੌਲਾਂ ਦੀ ਸਪਲਾਈ ਕਰਦਾ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਦੇ ਕਈ ਰਾਜਾਂ ਵਿੱਚ ਝੋਨੇ ਦੀ ਕਾਸ਼ਤ ਹੇਠ ਘੱਟ ਰਹੇ ਰਕਬੇ ਦੇ ਮੱਦੇਨਜ਼ਰ ਸਰਕਾਰ ਨੂੰ ਈਥਾਨੌਲ ਉਤਪਾਦਨ ਲਈ ਚੌਲਾਂ ਦੀ ਸਪਲਾਈ ਕਰਨ ਦੀ ਆਪਣੀ ਨੀਤੀ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
WATCH LIVE TV