ਪ੍ਰਸ਼ਾਸਨ ਤੇ ਪਿੰਡ ਵਾਸੀ ਹੋਏ ਆਹਮੋ ਸਾਹਮਣੇ- ਜਾਣੋ ਕੀ ਹੈ ਮਾਮਲਾ ?
Advertisement
Article Detail0/zeephh/zeephh1424796

ਪ੍ਰਸ਼ਾਸਨ ਤੇ ਪਿੰਡ ਵਾਸੀ ਹੋਏ ਆਹਮੋ ਸਾਹਮਣੇ- ਜਾਣੋ ਕੀ ਹੈ ਮਾਮਲਾ ?

ਮਾਮਲਾ ਪਿਛਲੇ ਪੰਜ ਦਿਨਾਂ ਤੋਂ ਨੰਗਲ ਦੇ ਪਿੰਡ ਭਲਾਣ ਵਿੱਚ ਡੀ ਸਿਲਟਿੰਗ ਦੇ ਨਾਮ ਤੇ ਚੱਲ ਰਹੀ ਮਾਈਨਿੰਗ ਦਾ  ਆਖਰਕਾਰ ਪਿੰਡ ਵਾਸੀਆਂ ਨੇ ਮੌਕੇ ਤੇ ਮਾਈਨਿੰਗ ਬੰਦ ਕਰਵਾ ਕੇ ਹੀ ਸਾਹ ਲਿਆ। ਤੁਹਾਨੂੰ ਦੱਸ ਦਈਏ ਕਿ ਵਿਭਾਗ ਵੱਲੋਂ ਬੜੇ ਵੱਡੇ ਪੱਧਰ 'ਤੇ ਡੀ ਸਿਲਟਿੰਗ ਦੇ ਨਾਮ 'ਤੇ ਮਾਈਨਿੰਗ ਕੀਤੀ ਜਾ ਰਹੀ ਸੀ। ਬੀਤੇ ਦਿਨੀਂ ਜ਼ੀ ਮੀਡੀਆ ਵੱਲੋਂ ਵੀ ਖ਼ਬਰ ਨਸ਼ਰ ਕੀਤੀ ਗਈ ਸੀ।

ਪ੍ਰਸ਼ਾਸਨ ਤੇ ਪਿੰਡ ਵਾਸੀ ਹੋਏ ਆਹਮੋ ਸਾਹਮਣੇ- ਜਾਣੋ ਕੀ ਹੈ ਮਾਮਲਾ ?

ਬਿਮਲ ਸ਼ਰਮਾ/ਨੰਗਲ: ਆਖਿਰਕਾਰ ਅੱਜ ਪਿੰਡ ਵਾਸੀਆਂ ਦੁਆਰਾ ਨੰਗਲ ਦੇ ਪਿੰਡ ਭਲਾਣ ਦੇ ਵਿਚ ਸਵਾਂ ਨਦੀ ਦੇ ਵਿੱਚ ਡੀ ਸਿਲਟਿੰਗ ਦੇ ਨਾਮ ਤੇ ਹੋ ਰਹੀ ਮਾਈਨਿੰਗ ਨੂੰ ਬੰਦ ਕਰਵਾ ਦਿੱਤਾ ਗਿਆ ਅੱਜ ਪਿੰਡ ਵਾਸੀਆਂ ਵੱਲੋਂ  ਨੰਗਲ ਦੇ ਨਾਲ ਲੱਗਦੇ ਪਿੰਡ ਭਲਾਣ ਦੇ ਵਿੱਚ ਸੁਆਂ ਨਦੀ ਵਿੱਚ ਡੀ ਸਿਲਟਿੰਗ ਦੇ ਨਾਂ ਤੇ ਹੋ ਰਹੀ ਮਾਈਨਿੰਗ ਨੂੰ ਲੈ ਕੇ ਸੁਆਂ ਨਦੀ ਵਿੱਚ ਧਰਨਾ ਲਗਾਇਆ ਗਿਆ। ਇਹ ਧਰਨਾ ਮਾਈਨਿੰਗ ਵਿਭਾਗ ਦੇ ਅਧਿਕਾਰੀ ਅਤੇ ਪੁਲਸ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਸੁਆਂ ਨਦੀ ਵਿੱਚ ਲਗਾਇਆ ਗਿਆ ਸੀ। ਪੁਲੀਸ ਪ੍ਰਸ਼ਾਸਨ ਵੱਲੋਂ ਭਰੇ ਹੋਏ ਟਿੱਪਰ ਅਤੇ ਮਾਈਨਿੰਗ ਦੇ ਲਈ ਵਰਤੇ ਜਾਣ ਵਾਲੇ ਰਸਤੇ ਨੂੰ ਮਸ਼ੀਨ ਦੀ ਮੱਦਦ ਨਾਲ ਹਟਾ ਦਿੱਤਾ ਗਿਆ ਤੇ ਪਿੰਡ ਵਾਸੀਆਂ ਵੱਲੋਂ ਆਪਣਾ ਧਰਨਾ ਚੁੱਕ ਦਿੱਤਾ ਗਿਆ । ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਵਿਭਾਗ ਵੱਲੋਂ ਬੜੇ ਵੱਡੇ ਪੱਧਰ ਤੇ ਦਰਜਨ ਭਰ ਪੋਕਲੇਨ ਮਸ਼ੀਨਾਂ ਤੇ 400 ਦੇ ਲਗਪਗ ਟਿੱਪਰਾਂ ਦੇ ਨਾਲ ਬੜੇ ਵੱਡੇ ਪੱਧਰ ਤੇ ਡੀ ਸਿਲਟਿੰਗ ਦੇ ਨਾਮ ਤੇ ਮਾਈਨਿੰਗ ਕੀਤੀ ਜਾ ਰਹੀ ਸੀ।

 

ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿੰਡ ਦੀ ਸ਼ਾਮਲਾਟ ਜ਼ਮੀਨ ਚੋਂ ਬੜੇ ਵੱਡੇ ਪੱਧਰ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਜਦਕਿ ਪਿੰਡ ਦੀ ਪੰਚਾਇਤ ਲਗਪਗ ਤਿੰਨ ਵਾਰ ਇਜਲਾਸ ਬੁਲਾ ਕੇ ਮਤੇ ਵਿਭਾਗ ਨੂੰ ਭੇਜ ਚੁੱਕੀ ਹੈ ਕਿ ਉਹ ਆਪਣੇ ਪਿੰਡ ਵਿਚ ਮਾਈਨਿੰਗ ਨਹੀਂ ਕਰਵਾਉਣਾ ਚਾਹੁੰਦੇ ਤੇ ਸਰਕਾਰ ਵੱਲੋਂ ਵੀ ਕਿਹਾ ਗਿਆ ਸੀ ਕਿ ਜਿਸ ਪਿੰਡ ਦੀ ਪੰਚਾਇਤ ਆਪਣੇ ਪਿੰਡ ਵਿਚ ਮਾਈਨਿੰਗ ਨਹੀਂ ਕਰਵਾਉਣਾ ਚਾਹੁੰਦੀ ਉਸ ਪਿੰਡ ਵਿੱਚ ਕੋਈ ਵੀ ਮਾਈਨਿੰਗ ਨਹੀਂ ਕੀਤੀ ਜਾਵੇਗੀ ਮਗਰ ਸਾਡੇ ਵਿਰੋਧ ਦੇ ਬਾਵਜੂਦ ਫਿਰ ਵੀ ਮਾਈਨਿੰਗ ਕੀਤੀ ਜਾ ਰਹੀ ਹੈ।

 

 

ਤੁਹਾਨੂੰ ਦੱਸ ਦਈਏ ਕਿ ਲਗਪਗ 400 ਦੇ ਕਰੀਬ ਟਿੱਪਰ ਤੇ ਦਰਜਨ ਭਰ ਪੋਕਲੇਨ ਮਸ਼ੀਨਾਂ ਦੇ ਨਾਲ ਪਿਛਲੇ ਪੰਜ ਦਿਨਾਂ ਤੋਂ ਵਿਭਾਗ ਵੱਲੋਂ ਡੀ ਸਿਲਟਿੰਗ ਦੇ ਨਾਮ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ। ਲਗਪਗ ਕਈ ਹਜ਼ਾਰਾਂ ਟਿੱਪਰ ਇੱਥੋਂ ਮਾਲ ਕੱਢ ਕੇ ਅਲੱਗ ਅਲੱਗ ਸਥਾਨਕ ਕਰੈਸ਼ਰਾਂ 'ਤੇ ਬਾਹਰ ਦੇ ਕਰੱਸ਼ਰਾਂ ਤੇ ਭੇਜੇ ਜਾ ਚੁੱਕੇ ਹਨ। ਅੱਜ ਵੀ ਜਦੋਂ ਸਥਾਨਕ ਪਿੰਡ ਵਾਸੀ ਇਕੱਠੇ ਹੋ ਕੇ ਸਵਾਂ ਨਦੀ ਵਿੱਚ ਪਹੁੰਚੇ ਪੁਲਿਸ ਤੋਂ ਇਲਾਵਾ ਮੌਕੇ ਤੇ ਨਾ ਹੀ ਮਾਈਨਿੰਗ ਵਿਭਾਗ ਦੇ ਐਸਡੀਓ ਤੇ ਨਾ ਹੀ ਐਕਸੀਅਨ ਪਹੁੰਚੇ। ਫਿਲਹਾਲ ਪਿੰਡ ਵਾਸੀਆਂ ਵੱਲੋਂ ਮੌਕੇ 'ਤੇ ਪੁਲੀਸ ਨਾਲ ਗੱਲਬਾਤ ਕਰਕੇ ਕੰਮ ਬੰਦ ਕਰਵਾ ਦਿੱਤਾ ਗਿਆ ਹੈ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਸਰਕਾਰ ਦੀ ਸ਼ਹਿ 'ਤੇ ਬੜੇ ਵੱਡੇ ਪੱਧਰ ਤੇ ਨਾਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ।

 

WATCH LIVE TV 

 

Trending news