Nangal News: ਘਰ 'ਚ ਲੱਗੀ ਭਿਆਨਕ ਅੱਗ, ਰੈਡੀਮੇਡ, ਕਾਸਮੈਟਿਕ ਤੇ ਨੋਟਾਂ ਵਾਲੇ ਹਾਰ ਸੜ ਕੇ ਹੋਏ ਸੁਆਹ
Nangal News: ਨੰਗਲ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਲਗਭਗ 30-35 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਹ ਘਰ ਵਿੱਚ ਕਾਸਮੈਟਿਕ, ਰੈਡੀਮੇਡ ਕੱਪੜੇ, ਨੋਟਾਂ ਵਾਲੇ ਹਰ ਪਏ ਸਨ ਜੋ ਕਿ ਸੜ ਕੇ ਸੁਆਹ ਹੋ ਗਏ।
Trending Photos
)
Nangal News: ਨੰਗਲ ਦੇ ਪਿੰਡ ਗੋਹਲਣੀ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਪਿੰਡ ਗੋਹਲਣੀ ਦੀ ਸਭ ਤੋਂ ਮਸ਼ਹੂਰ ਦੁਕਾਨ ਬਾਂਸਲ ਜਨਰਲ ਸਟੋਰ ਦੇ ਮਾਲਕ ਦੇ ਘਰ ਨੂੰ ਭਿਆਨਕ ਅੱਗ ਲੱਗ ਗਈ।
ਇਸ ਭਿਆਨਕ ਅੱਗ ਨਾਲ ਕਰੀਬ 30 ਤੋਂ 34 ਲੱਖ ਰੁਪਏ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਜਿਸ 'ਤੇ ਕਾਬੂ ਪਾਉਣ ਲਈ ਨਗਰ ਕੌਂਸਲ ਨੰਗਲ ਦੇ ਯਤਨਾਂ ਸਦਕਾ ਐਨ.ਐਫ.ਐਲ. ਅਤੇ ਨੂਰਪੁਰ ਬੇਦੀ ਫਾਇਰ ਵਿਭਾਗ ਦੀਆਂ ਟੀਮਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਅੱਗ ਲੱਗਣ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਦੂਰ-ਦੂਰ ਤੱਕ ਦੇਖੀਆਂ ਗਈਆਂ ਅਤੇ ਅੱਗ ਦੇ ਸੇਕ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਮਕਾਨ ਮਾਲਕ ਨਰੇਸ਼ ਕੁਮਾਰ ਅਨੁਸਾਰ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਖੋਲ੍ਹਣ ਆਇਆ ਤਾਂ ਕੁਝ ਸਮੇਂ ਬਾਅਦ ਉਸ ਦੇ ਘਰ 'ਚੋਂ ਧੂੰਆਂ ਨਿਕਲਦਾ ਦੇਖ ਕੇ ਗੁਆਂਢੀਆਂ ਨੇ ਉਸ ਨੂੰ ਸੂਚਨਾ ਦਿੱਤੀ ਅਤੇ ਜਦੋਂ ਤੱਕ ਉਹ ਆਪਣੇ ਘਰ ਪਹੁੰਚਿਆ ਤਾਂ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ।
ਇਹ ਵੀ ਪੜ੍ਹੋ : Beadbi In Amritsar: ਅੰਮ੍ਰਿਤਸਰ 'ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, ਜਾਂਚ ਸ਼ੁਰੂ
ਨਰੇਸ਼ ਨੇ ਦੱਸਿਆ ਕਿ ਘਰ ਦੇ ਹੀ ਇੱਕ ਵੱਡੇ ਕਮਰੇ ਵਿਚ ਦੁਕਾਨ ਦਾ ਸਾਮਾਨ ਜਿਸ ਵਿਚ ਰੈਡੀਮੇਡ, ਕਾਸਮੈਟਿਕ ਅਤੇ ਨੋਟਾਂ ਦੇ ਹਾਰ ਪਏ ਸਨ, ਸਾਰਾ ਕੁਝ ਸੁਆਹ ਹੋ ਗਿਆ ਅਤੇ ਇਸ ਕਾਰਨ ਉਸ ਦਾ ਕਾਫੀ ਨੁਕਸਾਨ ਹੋ ਗਿਆ। ਜਿਸ ਵਿੱਚ ਸਿਰਫ਼ ਪੰਜ ਤੋਂ ਛੇ ਲੱਖ ਰੁਪਏ ਦੇ ਨੋਟਾਂ ਦੇ ਹਾਰ ਸਨ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਨਯਨ ਨੰਗਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ ਸ਼ੁਰੂ ਕਰਦੇ ਹੋਏ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੀ ਪੁਸ਼ਟੀ ਵੀ ਕੀਤੀ।
ਇਹ ਵੀ ਪੜ੍ਹੋ : Master Saleem News: ਮਾਸਟਰ ਸਲੀਮ ਦਾ ਜੀਜਾ ਚੋਰੀ ਦੇ ਸਾਈਕਲਾਂ ਸਮੇਤ ਗ੍ਰਿਫ਼ਤਾਰ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ
More Stories