ਪੰਜਾਬ ਵਿਚ ਠੰਡ ਦੇ ਵਧਣ ਕਰਕੇ ਹੁਣ ਸੜਕ ਹਾਦਸਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਨ੍ਹਾਂ ਸੜਕ ਹਾਦਸਿਆਂ ਦਾ ਕਿਤੇ ਨਾ ਕਿਤੇ ਕਾਰਨ ਧੁੰਦ ਦੀ ਵਜ੍ਹਾ ਹੈ ਜਿਸ ਨਾਲ ਇਹ ਐਕਸੀਡੈਂਟ ਹੋ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ।
Trending Photos
ਲੁਧਿਆਣਾ: ਪੰਜਾਬ ਵਿਚ ਠੰਡ ਦੇ ਵਧਣ ਕਰਕੇ ਹੁਣ ਸੜਕ ਹਾਦਸਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਨ੍ਹਾਂ ਸੜਕ ਹਾਦਸਿਆਂ ਦਾ ਕਿਤੇ ਨਾ ਕਿਤੇ ਕਾਰਨ ਧੁੰਦ ਦੀ ਵਜ੍ਹਾ ਹੈ ਜਿਸ ਨਾਲ ਇਹ ਐਕਸੀਡੈਂਟ ਹੋ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਦੇਰ ਰਾਤ ਗੱਦਿਆਂ ਅਤੇ ਲੋਹੇ ਦੀਆਂ ਚਾਦਰਾਂ ਨਾਲ ਭਰਿਆ ਇੱਕ ਚਾਰ ਪਹੀਆ ਵਾਹਨ ਮਹਿੰਦਰਾ ਲੋਗਨ ਨਾਲ ਟਕਰਾ ਗਿਆ। ਮਹਿੰਦਰਾ ਲੋਗਨ ਵਿੱਚ ਦੋ ਨੌਜਵਾਨ ਬੈਠੇ ਸਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ। ਪੁਲ ਤੋਂ ਲੰਘਦੇ ਸਮੇਂ ਲੋਗਨ ਵਾਹਨ ਦੇ ਡਰਾਈਵਰ ਨੇ ਅੱਧ ਵਿਚਕਾਰ ਹੀ ਬ੍ਰੇਕ ਲਗਾ ਦਿੱਤੀ। ਇਸ ਕਾਰਨ ਇਹਨਾਂ ਵਾਹਨਾਂ ਦੀ ਜਬਰਦਸਤ ਟੱਕਰ ਹੋ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਬ੍ਰੇਕ ਲੱਗਣ ਕਾਰਨ ਪਿੱਛੇ ਤੋਂ ਆ ਰਹੀ ਮਾਲ ਨਾਲ ਭਰੀ ਪਿਕਅੱਪ ਗੱਡੀ ਮਹਿੰਦਰਾ ਲੋਗਨ ਨਾਲ ਜਾ ਟਕਰਾਈ। ਪਿਕਅੱਪ ਗੱਡੀ ਦੇ ਚਾਲਕ ਦਵਿੰਦਰ ਨੇ ਦੱਸਿਆ ਕਿ ਉਹ ਗੱਦੇ ਅਤੇ ਲੋਹੇ ਦੀਆਂ ਚਾਦਰਾਂ ਲੈ ਕੇ ਰੋਪੜ ਜਾ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੁੱਖ ਸੜਕ ਦਾ ਡਿਵਾਈਡਰ ਦੂਜੀ ਲੇਨ 'ਤੇ ਡਿੱਗ ਗਿਆ।
ਹਾਦਸੇ ਤੋਂ ਬਾਅਦ ਲੋਗਨ ਕਾਰ 'ਚ ਸਵਾਰ ਦੋਵੇਂ ਨੌਜਵਾਨਾਂ ਨੇ ਆਪਣੇ ਕੁਝ ਸਾਥੀਆਂ ਨੂੰ ਮੌਕੇ 'ਤੇ ਬੁਲਾਇਆ। ਇਹ ਦੇਖ ਕੇ ਲੋਗਨ ਕਾਰ ਸਵਾਰ ਦੋਵੇਂ ਵਿਅਕਤੀ ਨਸ਼ੇ 'ਚ ਹੋਣ ਕਾਰਨ ਕਾਰ ਸੜਕ ਦੇ ਵਿਚਕਾਰ ਹੀ ਵਾਹਨ ਛੱਡ ਕੇ ਭੱਜ ਗਏ। ਇਸ ਹਾਦਸੇ ਤੋਂ ਬਾਅਦ ਚੀਮਾ ਚੌਕ ਪੁਲ ’ਤੇ ਜਾਮ ਲੱਗ ਗਿਆ। ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ: Bank Strike: ਅੱਜ ਅਟਕ ਜਾਣਗੇ ਤੁਹਾਡੇ ਸਾਰੇ ਜ਼ਰੂਰੀ ਕੰਮ! ਦੇਸ਼ ਭਰ ਦੇ ਬੈਂਕ ਕਰਮਚਾਰੀ ਹੜਤਾਲ 'ਤੇ
ਘਟਨਾ ਤੋਂ ਬਾਅਦ ਟ੍ਰੈਫਿਕ ਪੁਲਸ ਅਤੇ ਇਲਾਕਾ ਪੁਲਸ ਮੌਕੇ 'ਤੇ ਪਹੁੰਚ ਗਈ। ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਅਰਸ਼ਪ੍ਰੀਤ ਗਰੇਵਾਲ ਨੇ ਮੌਕੇ ’ਤੇ ਹੀ ਕਰੇਨ ਰਾਹੀਂ ਨੁਕਸਾਨੇ ਵਾਹਨਾਂ ਨੂੰ ਬਾਹਰ ਕੱਢਿਆ। ਸਟੇਸ਼ਨ ਇੰਚਾਰਜ ਅਨੁਸਾਰ ਲੋਗਨ ਗੱਡੀ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਤੱਕ ਪਤਾ ਲੱਗਾ ਹੈ ਕਿ ਲੋਗਨ ਗੱਡੀ ਮਾਛੀਵਾੜਾ ਦੇ ਇਕ ਵਿਅਕਤੀ ਦੀ ਹੈ। ਫਰਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਗੱਡੀ ਚੌਂਕੀ ਜਨਕਪੁਰੀ ਵਿਖੇ ਰੱਖੀ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।