Nangal news: ਨੰਗਲ ਦੇ ਪਿੰਡ ਭੱਲੜੀ 'ਚ ਸਵਾਂ ਨਦੀ 'ਤੇ ਆਰਜ਼ੀ ਪੁਲ ਦੁਬਾਰਾ ਹੋਇਆ ਸ਼ੁਰੂ, ਕਈ ਪਿੰਡਾਂ ਨੂੰ ਹੁੰਦਾ ਫਾਇਦਾ
Advertisement
Article Detail0/zeephh/zeephh1876987

Nangal news: ਨੰਗਲ ਦੇ ਪਿੰਡ ਭੱਲੜੀ 'ਚ ਸਵਾਂ ਨਦੀ 'ਤੇ ਆਰਜ਼ੀ ਪੁਲ ਦੁਬਾਰਾ ਹੋਇਆ ਸ਼ੁਰੂ, ਕਈ ਪਿੰਡਾਂ ਨੂੰ ਹੁੰਦਾ ਫਾਇਦਾ

Nangal news:  ਨੰਗਲ ਸਬ-ਡਵੀਜ਼ਨ ਦੇ ਪਿੰਡ ਭੱਲੜੀ ਵਿੱਚ ਪਿੰਡ ਮੇਹੰਦਪੁਰ ਦੇ ਲੋਕਾਂ ਵੱਲੋਂ ਸਵਾਂ ਨਦੀ ਦੇ ਦੂਜੇ ਪਾਸੇ ਦੇ ਪਿੰਡਾਂ ਨੂੰ ਆਪਸ ਵਿੱਚ ਜੋੜਨ ਲਈ ਸਵਾਂ ਨਦੀ ’ਤੇ ਲੋਹੇ ਦੇ ਬਣੇ ਆਰਜ਼ੀ ਪੁਲ ਦੀ ਉਸਾਰੀ ਦਾ ਕੰਮ ਅੱਜ ਮੁਕੰਮਲ ਕਰ ਲਿਆ ਗਿਆ।

Nangal news: ਨੰਗਲ ਦੇ ਪਿੰਡ ਭੱਲੜੀ 'ਚ ਸਵਾਂ ਨਦੀ 'ਤੇ ਆਰਜ਼ੀ ਪੁਲ ਦੁਬਾਰਾ ਹੋਇਆ ਸ਼ੁਰੂ, ਕਈ ਪਿੰਡਾਂ ਨੂੰ ਹੁੰਦਾ ਫਾਇਦਾ

Nangal news: ਨੰਗਲ ਸਬ-ਡਵੀਜ਼ਨ ਦੇ ਪਿੰਡ ਭੱਲੜੀ ਵਿੱਚ ਪਿੰਡ ਮੇਹੰਦਪੁਰ ਦੇ ਲੋਕਾਂ ਵੱਲੋਂ ਸਵਾਂ ਨਦੀ ਦੇ ਦੂਜੇ ਪਾਸੇ ਦੇ ਪਿੰਡਾਂ ਨੂੰ ਆਪਸ ਵਿੱਚ ਜੋੜਨ ਲਈ ਸਵਾਂ ਨਦੀ ’ਤੇ ਲੋਹੇ ਦੇ ਬਣੇ ਆਰਜ਼ੀ ਪੁਲ ਦੀ ਉਸਾਰੀ ਦਾ ਕੰਮ ਅੱਜ ਮੁਕੰਮਲ ਕਰ ਲਿਆ ਗਿਆ ਤੇ ਅੱਜ ਇਸ ਪੁਲ ਨੂੰ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।

ਦੱਸ ਦਈਏ ਕਿ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਇਸ ਪੁਲ ਨੂੰ ਚੁੱਕ ਲਿਆ ਜਾਂਦਾ ਹੈ ਤੇ ਬਰਸਾਤ ਖਤਮ ਹੁੰਦੇ ਹੀ ਦੁਬਾਰਾ ਸਵਾਂ ਨਦੀ ਉਤੇ ਰੱਖ ਦਿੱਤਾ ਜਾਂਦਾ ਹੈ। ਆਸ ਪਾਸ ਦੇ ਪਿੰਡਾਂ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੀਤ ਦੇ ਪਿੰਡਾਂ ਦੇ ਲੋਕ ਵੀ ਇਸ ਪੁਲ ਰਾਹੀਂ ਨੰਗਲ ਵਾਲੇ ਪਾਸੇ ਆਉਂਦੇ ਹਨ। ਲਗਭਗ 150 ਤੋਂ ਵੱਧ ਪਿੰਡਾਂ ਨੂੰ ਇਸ ਪੁਲ ਦਾ ਫਾਇਦਾ ਹੁੰਦਾ ਹੈ।

ਇਸ ਨਾਲ ਦਰਿਆ ਪਾਰ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਹਰ ਸਾਲ ਬਰਸਾਤਾਂ ਤੋਂ ਬਾਅਦ ਜਦੋਂ ਇਹ ਪੁਲ ਨੂੰ ਦੁਬਾਰਾ ਸਵਾਂ ਨਦੀ ਉਤੇ ਰੱਖਿਆ ਜਾਂਦਾ ਹੈ ਤਾਂ ਲਗਭਗ ਲੱਖ ਰੁਪਏ ਖ਼ਰਚ ਆਉਂਦਾ ਹੈ ਜੋ ਆਲੇ-ਦੁਆਲੇ ਦੇ ਲੋਕ ਇਕੱਠਾ ਕਰ ਕੇ ਲਗਾਉਂਦੇ ਹਨ। ਇਸ ਲਈ ਸਰਕਾਰ ਇੱਥੇ ਪੱਕਾ ਪੁਲ ਬਣਾ ਦੇਵੇ ਤਾਂ ਜੋ ਆਲੇ-ਦੁਆਲੇ ਦੇ ਪਿੰਡਾਂ ਨੂੰ ਰਾਹਤ ਮਿਲ ਸਕੇ।

ਦੱਸ ਦਈਏ ਕਿ ਪਿੰਡ ਖੇੜਾ ਨੂੰ ਭੱਲੜੀ ਨਾਲ ਜੋੜਨ ਲਈ ਹਰ ਸਾਲ ਸਵਾਂ ਨਦੀ ਦੇ ਦੂਜੇ ਪਾਸੇ ਪਿੰਡ ਮਹਿੰਦਪੁਰ ਦੇ ਲੋਕਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੋਹੇ ਦਾ ਬਣਿਆ ਆਰਜ਼ੀ ਪੁਲ ਬਣਾਇਆ ਜਾਂਦਾ ਹੈ।

ਇਹ ਵੀ ਪੜ੍ਹੋ : Ferozepur News: ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਮੌਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ, 3 ਮੋਬਾਇਲ ਫ਼ੋਨ ਬਰਾਮਦ

ਮਗਰ ਬਰਸਾਤ ਦੇ ਮੌਸਮ ਦੌਰਾਨ ਇਹ ਪੁਲ ਦੋ ਮਹੀਨਿਆਂ ਲਈ ਹਟਾਇਆ ਜਾਂਦਾ ਹੈ। ਨੰਗਲ ਦਾ ਸਫ਼ਰ ਜੋ ਪਹਿਲਾਂ 25 ਕਿਲੋਮੀਟਰ ਦਾ ਹੁੰਦਾ ਸੀ, ਉਹ ਹੁਣ ਘੱਟ ਕੇ ਸਿਰਫ਼ 10 ਤੋਂ 12 ਕਿਲੋਮੀਟਰ ਰਹਿ ਜਾਵੇਗਾ ਤੇ ਇਸ ਨਾਲ ਸਮੇਂ ਅਤੇ ਪੈਸੇ ਦੀ ਵੀ ਬਚਤ ਹੋਵੇਗੀ।

ਇਹ ਵੀ ਪੜ੍ਹੋ : Batala Road Accident: ਨੈਸ਼ਨਲ ਹਾਈਵੇ 'ਤੇ ਟਰਾਲੀ ਤੇ ਸਵਿਫਟ ਗੱਡੀ ਦੀ ਹੋਈ ਟੱਕਰ, 3 ਲੋਕਾਂ ਦੀ ਹੋਈ ਮੌਤ

ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news