Sunanda Sharma news: ਪਿਤਾ ਦੀ ਬੀਮਾਰੀ ਨੂੰ ਲੈਕੇ ਸੁਨੰਦਾ ਸ਼ਰਮਾ ਨੇ ਲਿਖਿਆ ਭਾਵੁਕ ਨੋਟ, ਕਿਹਾ 'ਕਈ ਵਾਰ ਮਨ ਡੋਲਦਾ ਹੈ, ਪਰ...'
Advertisement
Article Detail0/zeephh/zeephh1581057

Sunanda Sharma news: ਪਿਤਾ ਦੀ ਬੀਮਾਰੀ ਨੂੰ ਲੈਕੇ ਸੁਨੰਦਾ ਸ਼ਰਮਾ ਨੇ ਲਿਖਿਆ ਭਾਵੁਕ ਨੋਟ, ਕਿਹਾ 'ਕਈ ਵਾਰ ਮਨ ਡੋਲਦਾ ਹੈ, ਪਰ...'

ਹਾਲ ਹੀ 'ਚ ਸੁਨੰਦਾ ਸ਼ਰਮਾ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਗਈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਉਸ ਦੇ ਪਿਤਾ ਨਾਲ ਜੁੜੀ ਹੈ।

Sunanda Sharma news: ਪਿਤਾ ਦੀ ਬੀਮਾਰੀ ਨੂੰ ਲੈਕੇ ਸੁਨੰਦਾ ਸ਼ਰਮਾ ਨੇ ਲਿਖਿਆ ਭਾਵੁਕ ਨੋਟ, ਕਿਹਾ 'ਕਈ ਵਾਰ ਮਨ ਡੋਲਦਾ ਹੈ, ਪਰ...'

Punjabi singer Sunanda Sharma news: ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਇੰਨੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਸੁਨੰਦਾ ਸ਼ਰਮਾ ਦੇ ਪਿਤਾ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਅਤੇ ਇਸ ਬਾਰੇ ਸੁਨੰਦਾ ਨੇ ਸੋਸ਼ਲ ਮੀਡੀਆ 'ਤੇ ਕਈ ਪੋਸਟ ਵੀ ਸਾਂਝੀਆਂ ਕੀਤੀਆਂ। 

ਸੁਨੰਦਾ ਸ਼ਰਮਾ ਨੇ ਆਪਣੀ ਪੋਸਟ 'ਚ ਆਪਣੇ ਬਿਮਾਰ ਪਿਤਾ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ। ਪਿਤਾ ਦੇ ਬਿਮਾਰ ਹੋਣ ਤੋਂ ਬਾਅਦ ਸੁਨੰਦਾ ਸੋਸ਼ਲ ਮੀਡੀਆ 'ਤੇ ਘੱਟ ਦਿਖਾਈ ਦਿੱਤੀ ਪਰ ਉਹ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਨਾਲ ਜੁੜੀ ਅਪਡੇਟਸ ਦਿੰਦੀ ਰਹਿੰਦੀ ਹੈ। 

ਹਾਲ ਹੀ 'ਚ ਸੁਨੰਦਾ ਸ਼ਰਮਾ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਗਈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਉਸ ਦੇ ਪਿਤਾ ਨਾਲ ਜੁੜੀ ਹੈ।

ਸੁਨੰਦਾ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ 'ਤੇ ਲਿਖਿਆ ਕਿ "ਕੁਝ ਕਹਿਣ ਦੀ ਹਾਲਤ 'ਚ ਨਹੀਂ ਹਾਂ। ਬਸ ਸ਼ੁਕਰੀਆ ਅਦਾ ਕਰਦੀ ਹਾਂ ਹਰ ਉਸ ਇਨਸਾਨ ਦਾ, ਜਿਨ੍ਹਾਂ ਨੇ ਇਹੋ ਜਿਹੇ ਵਕ਼ਤ 'ਚ ਮੈਨੂੰ ਹਿੰਮਤ ਦਿੱਤੀ। ਵੱਡਾ ਦਿਲ ਕਰਕੇ ਆਪਣੇ ਕੰਮ ਕਰਨੇ ਪੈਂਦੇ ਨੇ, ਸਟੇਜ 'ਤੇ ਹੁੰਦੀ ਆਂ ਤਾਂ ਕਈ ਵਾਰੀ ਮਨ ਡੋਲਦਾ ਹੈ, ਪਾਰ ਫੇਰ ਅਚਾਨਕ ਆਪੇ ਹਿੰਮਤ ਆ ਜਾਂਦੀ ਹੈ... ਪਰ ਮੈਂ ਇੱਕੋ ਚੀਜ਼ ਸਿੱਖੀ ਹੈ ਕਿ ਹਰ ਹਾਲਾਤ 'ਚ ਸਕਾਰਾਤਮਕ ਰਹਿਣਾ ਹੈ, ਹੱਸਦੇ ਰਹਿਣਾ ਹੈ... ਮੈਂ ਹਰ ਸਮੇਂ ਮਜ਼ਾਕ ਕਰਦੀ ਰਹਿੰਦੀ ਹਾਂ... ਖੁਦ ਵੀ ਖੁਸ਼ ਰਹਿਣੀ ਹਾਂ, ਤੇ ਕੋਸ਼ਿਸ਼ ਕਰਦੀ ਹਾਂ ਮੇਰੇ ਨਾਲ ਜੋ ਵੀ ਹੋਵੇ, ਬਸ ਉਹ ਵੀ ਖੁਸ਼ ਰਹਿਣ। ਸਾਡੇ ਕੋਲ ਬਸ ਇੱਕੋ ਜੀਵਨ ਹੈ ਬਾਦਸ਼ਾਹੋ, ਕੋਸ਼ਿਸ਼ ਕਰੋ ਕਿ ਤੁਸੀਂ ਚੰਗਾ ਜੀਵਨ ਜੀਓ..." 

ਇਹ ਵੀ ਪੜ੍ਹੋ: Punjab Budget Session 2023: ਇਸ ਤਰੀਕ ਨੂੰ ਪੇਸ਼ ਹੋਵੇਗਾ 'ਆਪ' ਸਰਕਾਰ ਦਾ ਪਹਿਲਾ ਮੁਕੰਮਲ ਬਜਟ

ਦੱਸਨਯੋਗ ਹੈ ਕਿ ਹਾਲ ਹੀ 'ਚ ਸੁਨੰਦਾ ਸ਼ਰਮਾ ਨੇ ਆਪਣੇ ਪ੍ਰਸ਼ੰਕਸਾ ਨਾਲ ਆਪਣੇ ਪਿਤਾ ਦੀ ਵਿਗੜੀ ਸਿਹਤ ਬਾਰੇ ਅਪਡੇਟ ਸਾਂਝੀ ਕੀਤੀ ਸੀ। ਕਿਆਸ ਲਗਾਏ ਜਾ ਰਹੇ ਹਨ ਕਿ ਉਸ ਦੇ ਪਿਤਾ ਦੀ ਸਿਹਤ 'ਚ ਹਾਲੇ ਕੋਈ ਸੁਧਾਰ ਨਹੀਂ ਆਇਆ ਹੈ। 

ਇਸ ਕਰਕੇ ਗਾਇਕਾ ਵੱਲੋਂ ਸੋਸ਼ਲ ਮੀਡੀਆ 'ਤੇ ਅਕਸਰ ਉਦਾਸ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਹਾਲਾਂਕਿ ਇਸ ਦੇ ਨਾਲ-ਨਾਲ ਸੁਨੰਦਾ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਵੀ ਚੰਗੀ ਤਰ੍ਹਾਂ ਸੰਭਾਲ ਰਹੀ ਹੈ। ਇਨ੍ਹੀਂ ਦਿਨੀ ਉਹ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਸਟੇਜ ਸ਼ੋਅ ਦੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ-ਹਰਿਆਣਾ ਸਣੇ ਕਈ ਸੂਬਿਆਂ 'ਚ IMD ਨੇ ਐਡਵਾਈਜ਼ਰੀ ਕੀਤੀ ਜਾਰੀ

(For more news apart from Punjabi singer Sunanda Sharma, stay tuned to Zee PHH)

Trending news