Sukhpal Khaira: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰ ਇਕ ਵਾਰ ਪੰਜਾਬ ਲਈ ਹਿਮਾਚਲ ਪ੍ਰਦੇਸ਼ ਦਾ ਤਰਜ਼ ਉਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।
Trending Photos
Sukhpal Khaira: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰ ਇਕ ਵਾਰ ਪੰਜਾਬ ਲਈ ਹਿਮਾਚਲ ਪ੍ਰਦੇਸ਼ ਦਾ ਤਰਜ਼ ਉਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਇਕ ਬਿੱਲ 23 ਜਨਵਰੀ 2023 ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦਿੱਤਾ ਸੀ ਕਿ ਪੰਜਾਬੀਆਂ ਦੀ ਪਛਾਣ, ਸੱਭਿਆਚਾਰ ਅਤੇ ਪੰਜਾਬੀਅਤ ਬਚਾਉਣ ਲਈ ਇਹ ਕਾਨੂੰਨ ਬਣਾਉਣ ਬਹੁਤ ਜ਼ਰੂਰੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਬਿੱਲ ਨੂੰ ਨੁਕਰੇ ਲਗਾ ਕੇ ਰੱਖਿਆ ਹੋਇਆ ਹੈ।
ਖਹਿਰਾ ਨੇ ਦੱਸਿਆ ਕਿ ਪੰਜਾਬ ਵਿਚ ਕੋਈ ਵੀ ਆ ਕੇ ਕੰਮ ਕਰੇ ਸਾਨੂੰ ਕਈ ਇਤਰਾਜ਼ ਨਹੀਂ ਪਰ ਹਰ ਕੋਈ ਇੱਥੋਂ ਦਾ ਆਸਾਨੀ ਨਾਲ ਵਸਨੀਕ ਬਣ ਰਿਹਾ ਹੈ ਜਿਸ ਨਾਲ ਪੰਜਾਬੀਅਤ ਖ਼ਤਰੇ ਵਿਚ ਹੈ। ਉਨ੍ਹਾਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਜਗਤਪੁਰਾ ਦਾ ਹਵਾਲਾ ਦਿੰਦੇ ਕਿਹਾ ਕਿ ਕਿਸ ਤਰ੍ਹਾਂ ਉੱਥੇ ਗੈਰ ਪੰਜਾਬੀਆਂ ਦੀਆਂ ਵੋਟਾਂ ਬਣੀਆਂ ਹਨ ਧੱਕੇ ਨਾਲ ਉਹ ਪਿੰਡ ਦੇ ਵਸਨੀਕ ਬਣ ਰਹੇ ਸਨ। ਖਹਿਰਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀ ਆਬਾਦੀ ਦਾ ਸੰਤੁਲਨ ਵੱਡਾ ਖ਼ਤਰੇ ਵਿਚ ਹੈ ਕਿਉਂਕਿ ਪੌਣੇ ਤਿੰਨ ਕਰੋੜ ਪੰਜਾਬੀਆਂ ਵਿਚੋਂ 75-80 ਲੱਖ ਬਾਹਰ ਚਲੇ ਹਨ।
ਖਹਿਰਾ ਨੇ ਇਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਗੁਜਰਾਤ, ਰਾਜਸਥਾਨ ਅਤੇ ਉੱਤਰੀ ਪੂਰਬੀ ਸੂਬਿਆਂ ਵਿਚ ਅਜਿਹੇ ਕਾਨੂੰਨ ਬਣ ਚੁੱਕੇ ਹਨ ਅਤੇ ਹੁਣੇ-ਹੁਣੇ ਭਾਜਪਾ ਸ਼ਾਸਤ ਸੂਬੇ ਉੱਤਰਾਖੰਡ ਵਿਚ ਇਹ ਕਾਨੂੰਨ ਲਾਗੂ ਕੀਤਾ ਹੈ ਕਿ ਜਿੱਥੇ ਕੋਈ ਬਾਹਰੋਂ ਆਕੇ ਜ਼ਮੀਨ ਨਾ ਖਰੀਦ ਸਕੇ ਅਤੇ ਨਾ ਹੀ ਨੌਕਰੀ ਲੈ ਸਕੇ। ਇਸ ਦੇ ਨਾਲ ਹੀ ਖਹਿਰਾ ਨੇ ਉਨ੍ਹਾਂ ਲੋਕਾਂ ਦੇ ਜਵਾਬ ਦਿੰਦੇ ਕਿਹਾ ਕਿ ਜੋ ਕਹਿੰਦੇ ਸਨ ਕਿ ਸਾਡੇ ਬੱਚੇ ਵੀ ਤਾਂ ਬਾਹਰ ਪੜ੍ਹਨ ਲਈ ਜਾਂਦੇ ਹਨ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਮੇਰਾ ਜਵਾਬ ਹੈ ਕਿ ਸਾਡੇ ਬੱਚੇ ਬਾਹਰ ਦੇ ਮੁਲਕਾਂ ਦੀਆਂ ਸ਼ਰਤਾਂ ਪੂਰੀਆਂ ਕਰੀਆਂ ਬਗੈਰ ਬਾਹਰ ਨਹੀਂ ਜਾਂਦੇ। ਖਹਿਰਾ ਨੇ ਕਿਹਾ ਕਿ ਸਾਡੇ ਬੱਚੇ ਬਾਹਰ ਦੇ ਮੁਲਕਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਹੀ ਬਾਹਰ ਜਾਂਦੀ ਹੈ ਤੇ ਸਾਡੇ ਬੱਚੇ ਜਿੱਥੇ ਵੀ ਜਾ ਰਹੇ ਹਨ ਤਾਂ ਉਨ੍ਹਾਂ ਮੁਲਕਾਂ ਦੀ ਆਬਾਦੀ ਕਿਸੇ ਹੋਰ ਮੁਲਕਾਂ ਵਿਚ ਸ਼ਿਫਟ ਨਹੀਂ ਕਰ ਰਹੀ।
ਉਨ੍ਹਾਂ ਦੀ ਆਬਾਦੀ ਆਪਣੇ ਦੇਸ਼ ਵਿਚ ਹੀ ਰਹਿ ਰਹੀ ਹੈ। ਇਸ ਦੌਰਾਨ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਦਿਨ ਦਿਹਾੜੇ ਕਤਲ ਹੋ ਰਹੇ ਹਨ ਪਰ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ। ਖਹਿਰਾ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਕੁੰਭੜਾ ਵਿਚ ਪ੍ਰਵਾਸੀਆਂ ਵੱਲੋਂ ਕੀਤੇ ਕਤਲ ਬਾਰੇ ਕਿਹਾ ਕਿ ਪੁਲਿਸ ਨੇ ਧਰਨੇ ਤੋਂ ਬਗੈਰ ਕੋਈ ਕਾਰਵਾਈ ਨਹੀਂ ਕੀਤੀ ਸੀ। ਉਨ੍ਹਾਂ ਆਪ ਸਰਕਾਰ ਤੇ ਇਸ ਕਾਨੂੰਨ ਪ੍ਰਤੀ ਸੰਜੀਦਾ ਨਾ ਹੋਣ ਦਾ ਇਲਜ਼ਾਮ ਲਗਾਇਆ ਹੈ।