Punjab Politics: ਲਾਰੈਂਸ ਬਿਸ਼ਲੋਈ ਗਰੋਹ ਨੇ ਇਕ ਕਥਿਤ ਪੋਸਟ ਪਾ ਕੇ ਬਾਬਾ ਸਿੱਦੀਕੀ ਦੀ ਹੱਤਿਆ ਦੀ ਜ਼ਿੰਮੇਵਾਰੀ ਲੈ ਲਈ ਹੈ। ਸ਼ੁਭੂ ਲੋਨਕਰ ਮਹਾਰਾਸ਼ਟਰ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਉਤੇ ਲਾਰੈਂਸ ਤੇ ਉਸ ਦੇ ਸਾਥੀਆਂ ਨੂੰ ਟੈਗ ਕਰਦਿਆਂ ਕਿਹਾ ਹੈ ਕਿ ਸਲਮਾਨ ਖਾਨ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ ਪਰ ਤੂੰ ਸਾਡੇ ਭਾਈ ਦਾ ਨੁਕਸਾਨ ਕਰਵਾਇਆ, ਅੱਜ ਜੋ ਬਾਬਾ ਸਿੱਦੀਕੀ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੇ ਹੋ ਉਹ ਇਕ ਸਮੇਂ ਦਾਊਦ ਨਾਲ ਮਕੋਕਾ ਐਕਟ ਹੇਠ ਸੀ।
Trending Photos
Punjab Politics: ਪੰਜਾਬ ਵਿੱਚ ਗੈਂਗਸਟਰਵਾਦ ਹਮੇਸ਼ਾ (Gangsters in Punjab) ਹੀ ਵੱਡਾ ਮੁੱਦਾ ਰਿਹਾ ਹੈ। ਹਾਲ ਹੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬਾਬਾ ਸਿੱਦੀਕੀ ਦੇ ਕਤਲ ਵਿੱਚ ਲਗਾਤਾਰ ਹੋ ਰਹੇ ਖੁਲਾਸਿਆਂ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਵੀ ਬਿਆਨਬਾਜੀ ਕੀਤੀ ਜਾ ਰਹੀ ਹੈ। ਗੈਂਗਸਟਰਾਂ ਦੇ ਮੁੱਦੇ 'ਤੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਟਵੀਟ ਕਰਕੇ ਭਾਜਪਾ ਉੱਤੇ ਵੱਡਾ ਹਮਲਾ ਕੀਤਾ ਗਿਆ ਹੈ।
ਸੁਖਜਿੰਦਰ ਸਿੰਘ ਰੰਧਾਵਾ ਦਾ ਟਵੀਟ
ਦਰਅਸਲ ਉਹਨਾਂ ਨੇ ਟਵੀਟ ਕਰ ਲਿਖਿਆ ਹੈ ਕਿ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੁਜਰਾਤ ਤੇ ਰਾਜਸਥਾਨ, ਦੋਵੇਂ ਜੇਲ੍ਹਾਂ ਵਿੱਚ ਬੰਦ ਹਨ। ਦੋਵੇਂ ਜੇਲ੍ਹਾਂ BJP ਸਰਕਾਰ ਦੇ ਅਧੀਨ ਸੂਬਿਆਂ ਵਿੱਚ ਹਨ।। ਇਹ ਦੋਵੇਂ ਦੇਸ਼ ਦੇ ਮਸ਼ਹੂਰ ਕਲਾਕਾਰਾਂ, ਕਾਰੋਬਾਰੀਆਂ, ਰਾਜਨੇਤਾਵਾਂ ਤੋਂ ਪੈਸੇ ਮੰਗਦੇ ਹਨ, ਜੇਕਰ ਕੋਈ ਉਨ੍ਹਾਂ ਨੂੰ ਪੈਸਾ ਨਹੀਂ ਦਿੰਦਾ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ..ਇਸ ਗੱਲ ਦੀ ਜਾਂਚ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ ਕਿ ਭਾਜਪਾ ਦੇ ਕਿਸ ਆਗੂ ਨੂੰ ਫਿਰੌਤੀ ਦੇ ਪੈਸੇ ਮਿਲ ਰਹੇ ਹਨ..⁉️ ਇਹਨਾਂ ਗੈਂਗਸਟਰਾਂ ਨੂੰ ਕੌਣ ਬਚਾ ਰਿਹਾ ਹੈ..⁉️ ਅਤੇ ਦੇਸ਼ ਦੇ ਗ੍ਰਹਿ ਮੰਤਰੀ ਇਹ ਸਭ ਕਿਉਂ ਨਹੀਂ ਦੇਖ ਰਹੇ ਹਨ।
Lawrence Bishnoi & Jaggu Bhagwanpuria is in Gujarat and Rajasthan jail, both jails are in @BJP4India ruled states and both of them demands money from famous artists, businessmen, politicians of the country, if no one gives them money then they are killed..‼️
An inquiry should be… pic.twitter.com/n1lkv8bShW
— Sukhjinder Singh Randhawa (@Sukhjinder_INC) October 14, 2024
ਇਹ ਵੀ ਪੜ੍ਹੋ: Baba Siddique Murder Case: ਬਾਬਾ ਸਿੱਦੀਕੀ ਦੇ ਕਤਲ ਦਾ ਪੰਜਾਬ ਨਾਲ ਲਿੰਕ, ਜਲੰਧਰ ਦਾ ਰਹਿਣ ਵਾਲਾ ਚੌਥਾ ਕਾਤਲ
ਦਰਅਸਲ ਹਾਲ ਹੀ ਵਿੱਚ ਬਾਬਾ ਸਿੱਦੀਕੀ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇੱਕ ਫੇਸਬੁੱਕ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੋ ਵੀ ਸਲਮਾਨ ਖਾਨ ਦਾ ਕਰੀਬੀ ਹੋਵੇਗਾ ਉਸਨੂੰ ਮਾਰ ਦਿੱਤਾ ਜਾਵੇਗਾ। ਇਸੇ ਲੰਬੀ ਪੋਸਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਹ ਕਤਲ ਦਾਊਦ ਦੇ ਕਿਸੇ ਨਜ਼ਦੀਕੀ ਕਾਰਨ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ZEE NEWS ਉਸ ਫੇਸਬੁੱਕ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।