Dhuri News : ਗੰਨਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਗਰੂਰ-ਲੁਧਿਆਣਾ ਹਾਈਵੇ ਉੱਤੇ ਧਰਨਾ ਲਗਾਕੇ ਬੈਠੇ ਹੋਏ ਸਨ। ਕਿਸਾਨਾਂ ਸੰਘਰਸ਼ ਕਮੇਟੀ ਦੀ ਮੁੱਖ ਮੰਤਰੀ ਦੇ OSD ਉਂਕਾਰ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਲੰਬੇ ਸਮੇਂ ਤੱਕ ਚੱਲੀ ਮੀਟਿੰਗ ਵਿੱਚ ਆਖਿਰਕਾਰ ਸਾਰੀਆਂ ਮੰਗਾਂ ਉੱਤੇ ਸਹਿਮਤੀ ਬਣ ਗਈ। ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਾ ਐਲਾਨ ਕਰ ਦਿੱਤਾ।
Trending Photos
Dhuri News : ਬੀਤੇ ਚਾਰ ਦਿਨਾਂ ਤੋਂ ਗੰਨਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਗਰੂਰ-ਲੁਧਿਆਣਾ ਹਾਈਵੇ ਉੱਤੇ ਧਰਨਾ ਲਗਾਕੇ ਬੈਠੇ ਹੋਏ ਸਨ। ਜਿਸ ਵਿੱਚ ਕਿਸਾਨਾਂ ਦੀ ਮੁੱਖ ਮੰਗ ਸੂਗਰ ਮਿੱਲ ਵੱਲ ਕਰੀਬ 14 ਕਰੋੜ ਦੀ ਬਕਾਇਆ ਰਾਸ਼ੀ ਸੀ। ਧਰਨੇ ਲੱਗਣ ਤੋਂ ਬਾਅਦ ਲਗਾਤਾਰ ਕਈ ਦਿਨ ਕਿਸਾਨਾਂ ਦੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਚੱਲਦੀਆਂ ਰਹੀ। ਬੀਤੀ ਰਾਤ ਗੰਨਾ ਕਿਸਾਨਾਂ ਸੰਘਰਸ਼ ਕਮੇਟੀ ਦੀ ਮੁੱਖ ਮੰਤਰੀ ਦੇ OSD ਉਂਕਾਰ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਦੇਰ ਰਾਤ ਤੱਕ ਚੱਲੀ ਮੀਟਿੰਗ ਵਿੱਚ ਆਖਿਰਕਾਰ ਸਾਰੀਆਂ ਮੰਗਾਂ ਉੱਤੇ ਸਹਿਮਤੀ ਬਣ ਗਈ। ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਧੂਰੀ ਦੇ SDM ਅਮਿੱਤ ਗੁਪਤਾ ਨੇ ਕਿਹਾ ਕਿ ਗੰਨਾ ਕਿਸਾਨਾਂ ਨੂੰ ਗੰਨੇ ਦੀ ਪਰਚੀ ਭਗਵਾਨਪੁਰਾ ਸ਼ੂਗਰ ਮਿੱਲ ਧੂਰੀ ਵੱਲੋਂ ਹੀ ਮਿਲੇਗੀ ਅਤੇ ਗੰਨੇ ਦੀ ਪੇਮੈਂਟ 15 ਦਿਨ ਦੇ ਅੰਦਰ ਅਦਾ ਕਰ ਦਿੱਤੀ ਜਾਵੇਗੀ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਅਗਲੇ ਸਾਲ ਵੀ ਮਿੱਲ ਚਲਾਉਣ ਲਈ ਯਤਨ ਕਰੇਗੀ, ਤਾਂ ਜੋ ਕਿਸਾਨਾਂ ਨੂੰ ਅਗਲੇ ਸਾਲ ਗੰਨੇ ਦੀ ਫ਼ਸਲ ਅਤੇ ਅਦਾਇਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ: Pathankot News: ਪਠਾਨਕੋਟ ਪੁਲਿਸ ਨੇ ਆਪਰੇਸ਼ਨ ਕਾਸੋ ਤਹਿਤ ਕੀਤੀ ਚੈਕਿੰਗ
ਓਧਰ ਗੰਨਾ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਬੁੱਗਰਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਓਐਸਡੀ ਅਤੇ ਧੂਰੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਮੰਗਾਂ ਮੰਨ ਲਈਆਂ ਗਈਆਂ ਹਨ। ਜਿਸ ਤੋਂ ਬਾਅਦ ਹੁਣ ਅਸੀਂ ਆਪਣਾ ਧਰਨਾ ਸਮਾਪਤ ਕਰ ਰਹੇ ਹਾਂ ਅਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਤੋਂ ਇੱਕ ਦਿਨ ਦਾ ਸਮਾਂ ਮੰਗਿਆ ਹੈ ਜਿਸ ਦੌਰਾਨ ਸਾਰੀ ਕਾਰਵਾਈ ਕਰਕੇ ਉਨ੍ਹਾਂ ਦਾ ਗੰਨਾ 15 ਤਰੀਕ ਤੋਂ ਭਗਵਾਨਪੁਰਾ ਸ਼ੂਗਰ ਮਿਲ ਧੂਰੀ ਵੱਲੋਂ ਹੀ ਖਰੀਦਿਆਂ ਜਾਵੇਗਾ। ਇਸ ਦੇ ਨਾਲ ਹੀ ਸੰਘਰਸ਼ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਉਂਕਾਰ ਸਿੰਘ ਅਤੇ ਧੂਰੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਸਾਨਾਂ ਦੀ ਮੰਗਾਂ ਮੰਨੇ ਜਾਣ ਉਤੇ ਧੰਨਵਾਦ ਵੀ ਕੀਤਾ।