Punjab Robbery News: ਵਿਆਹ ਸਮਾਗਮ ਤੋਂ ਆ ਰਹੇ ਵਿਧਾਇਕ ਨੇ ਕਾਬੂ ਕੀਤਾ ਇੱਕ ਲੁਟੇਰਾ
Advertisement

Punjab Robbery News: ਵਿਆਹ ਸਮਾਗਮ ਤੋਂ ਆ ਰਹੇ ਵਿਧਾਇਕ ਨੇ ਕਾਬੂ ਕੀਤਾ ਇੱਕ ਲੁਟੇਰਾ

Sri Muktsar Sahib News: ਸ੍ਰੀ ਮੁਕਤਸਰ ਸਾਹਿਬ ਤੋਂ MLA ਜਗਦੀਪ ਸਿੰਘ ਬਰਾੜ ਨੇ ਰਾਤ ਸਮੇਂ ਮੁੱਖ ਮਾਰਗ ਉੱਤੇ ਇੱਕ ਲੁਟੇਰੇ ਨੂੰ ਕਾਬੂ ਕੀਤਾ

Punjab Robbery News: ਵਿਆਹ ਸਮਾਗਮ ਤੋਂ ਆ ਰਹੇ ਵਿਧਾਇਕ ਨੇ ਕਾਬੂ ਕੀਤਾ ਇੱਕ ਲੁਟੇਰਾ

Sri Muktsar Sahib News/ਅਨਮੋਲ ਸਿੰਘ ਵੜਿੰਗ: ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਰਾਤ ਸਮੇਂ ਮੁੱਖ ਮਾਰਗ ਉੱਤੇ ਇੱਕ ਲੁਟੇਰੇ ਨੂੰ ਕਾਬੂ ਕੀਤਾ। ਕਾਕਾ ਬਰਾੜ ਇੱਕ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ ਕਿ ਰਸਤੇ ਵਿੱਚ ਤਿੰਨ ਵਿਅਕਤੀ ਇੱਕ ਤੋਂ ਲੁੱਟ ਦੀ ਕੋਸ਼ਿਸ਼ ਕਰ ਰਹੇ ਸਨ, ਜਿੰਨ੍ਹਾ ਚੋਂ ਇੱਕ ਨੂੰ ਮੌਕੇ ਉੱਤੇ ਕਾਬੂ ਕੀਤਾ ਜਦਕਿ ਦੋ ਫਰਾਰ ਹੋ ਗਏ ਹਨ।

ਜਗਦੀਪ ਸਿੰਘ ਕਾਕਾ ਬਰਾੜ ਦੀ ਦਲੇਰੀ ਦੀ ਚਰਚਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਖੂਬ ਹੋ ਰਹੀ ਹੈ। ਵਿਧਾਇਕ ਨੇ ਦਲੇਰੀ ਨਾਲ ਹਿੰਮਤ ਕਰਦਿਆ ਇੱਕ ਲੁਟੇਰੇ ਨੂੰ ਰਾਤ ਸਮੇਂ ਖੁਦ ਕਾਬੂ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਖੁਦ ਇੱਕ ਲੁਟੇਰਾ ਤੇਜਧਾਰ ਹਥਿਆਰ ਸਮੇਤ ਕਾਬੂ ਕਰ ਲਿਆ ਜਦਕਿ ਉਸਦੇ ਨਾਲ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। 

ਰਾਤ ਸਮੇਂ ਇੱਕ ਵਿਆਹ ਸਮਾਗਮ ਤੋਂ ਆ ਰਹੇ ਵਿਧਾਇਕ ਨੇ ਇਕ ਵਿਅਕਤੀ ਤੋਂ ਲੁੱਟ ਦੀ ਕੋਸ਼ਿਸ਼ ਕਰ ਰਹੇ ਇਹਨਾਂ ਤਿੰਨ ਲੁਟੇਰਿਆਂ ਮਗਰ ਆਪਣੀ ਕਾਰ ਲਾ ਲਈ ਤਾਂ ਇਹਨਾ ਚੋਂ ਦੋ ਭੱਜ ਗਏ ਜਦਕਿ ਇੱਕ ਨੂੰ ਤੇਜਧਾਰ ਹਥਿਆਰ ਸਮੇਤ ਪੁਲਿਸ ਹਵਾਲੇ ਕਰ ਦਿੱਤਾ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਨੁਸਾਰ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਮਾਰਗ ਤੋਂ ਇੱਕ ਵਿਆਹ ਸਮਾਰੋਹ ਵਿਚ ਹਿੱਸਾ ਲੈਣ ਉਪਰੰਤ ਵਾਪਸ ਆ ਰਹੇ ਸੀ ਕਿ ਰਸਤੇ 'ਚ ਤਿੰਨ ਵਿਅਕਤੀ ਇੱਕ ਵਿਅਕਤੀ ਤੋਂ ਖੋਹ ਦੀ ਕੋਸ਼ਿਸ਼ ਕਰ ਰਹੇ ਸੀ।

ਇਹ ਵੀ ਪੜ੍ਹੋ: Lok Sabha Elections 2024: ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮ ਹੋਏ ਫਾਇਨਲ! ਜਲਦ SAD ਜਾਰੀ ਕਰ ਸਕਦਾ ਹੈ ਪਹਿਲੀ ਸੂਚੀ

ਉਹਨਾਂ ਜਦ ਕਾਰ ਰੋਕੀ ਤਾਂ ਇਹ ਤਿੰਨੋ ਮੋਟਰਸਾਈਕਲ ਤੋਂ ਬੈਠ ਫਰਾਰ ਹੋ ਗਏ, ਉਹਨਾਂ ਕਾਰ ਜਦ ਮੋਟਰਸਾਈਕਲ ਦੇ ਬਰਾਬਰ ਲਾਈ ਤਾਂ ਇਹ ਮੋਟਰਸਾਈਕਲ ਸੁੱਟ ਭੇਜਣ ਲੱਗੇ। ਵਿਧਾਇਕ ਅਤੇ ਉਹਨਾਂ ਦੇ ਗੰਨਮੈਨਾਂ ਜਦ ਉਹਨਾਂ ਦਾ ਪਿੱਛਾ ਕੀਤਾ ਤਾਂ ਦੋ ਫਰਾਰ ਹੋ ਗਏ ਜਦਕਿ ਇਕ ਜੋ ਕਿ ਕੋਟਕਪੂਰਾ ਮਾਰਗ ਨਾਲ ਲੱਗਦੇ ਫਲੈਟਾਂ 'ਚ ਵੜ ਗਿਆ ਨੂੰ ਮੌਕੇ ਤੇ ਹੀ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ। ਵਿਧਾਇਕ ਵੱਲੋਂ ਸੂਚਨਾ ਦੇਣ ਤੇ ਮੌਕੇ ਤੇ ਪੁਲਿਸ ਪਹੁੰਚ ਗਈ। ਵਿਧਾਇਕ ਨੇ ਪੁਲਿਸ ਨੂੰ ਬਾਕੀ ਦੋ ਦੀ ਭਾਲ ਲਈ ਵੀ ਆਖਿਆ। 

ਇਹ ਵੀ ਪੜ੍ਹੋ:BJP Manifesto: ਭਾਜਪਾ ਦੇ ਚੋਣ ਮਨੋਰਥ ਪੱਤਰ 'ਚ ਕੀ-ਕੀ ਹੈ, 14 ਅਪ੍ਰੈਲ ਨੂੰ ਜਾਰੀ ਹੋ ਸਕਦਾ ਹੈ 'ਸੰਕਲਪ ਪੱਤਰ'
 

Trending news