ਲੁਧਿਆਣਾ ਦੇ ਸਨੈਚਰਾਂ ਨੇ NRI ਨੂੰ ਬਣਾਇਆ ਸ਼ਿਕਾਰ, ਕ੍ਰੈਡਿਟ ਕਾਰਡ ਦੇ ਨਾਲ ਮੋਬਾਇਲ ਕੀਤਾ ਚੋਰੀ
Advertisement

ਲੁਧਿਆਣਾ ਦੇ ਸਨੈਚਰਾਂ ਨੇ NRI ਨੂੰ ਬਣਾਇਆ ਸ਼ਿਕਾਰ, ਕ੍ਰੈਡਿਟ ਕਾਰਡ ਦੇ ਨਾਲ ਮੋਬਾਇਲ ਕੀਤਾ ਚੋਰੀ

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਅਤੇ ਹੁਣ ਸਨੈਚਰਾਂ ਨੇ ਵਿਦੇਸ਼ੀਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਲੁਧਿਆਣਾ ਦੇ ਸਨੈਚਰਾਂ ਨੇ NRI ਨੂੰ ਬਣਾਇਆ ਸ਼ਿਕਾਰ, ਕ੍ਰੈਡਿਟ ਕਾਰਡ ਦੇ ਨਾਲ ਮੋਬਾਇਲ ਕੀਤਾ ਚੋਰੀ

ਲੁਧਿਆਣਾ: ਪੰਜਾਬ ਦੇ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਅਤੇ ਹੁਣ ਸਨੈਚਰਾਂ ਨੇ ਵਿਦੇਸ਼ੀਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਦੇ ਵਿੱਚ ਥਾਣਾ ਮੌਤੀ ਨਗਰ ਅਧੀਨ ਇੱਕ ਐਨ ਆਰ ਆਈ ਨਾਰਵੇ ਦੇ ਵਸਨੀਕ ਇਸਪਿਨ ਤੋਂ ਸਨੈਚਰਾਂ ਵੱਲੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ ਜਿਸ ਦੀ ਸ਼ਿਕਾਇਤ ਉਸਨੇ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਮੋਬਾਇਲ ਦੇ ਕਵਰ ਦੇ ਵਿਚ ਉਸ ਦਾ ਕ੍ਰੈਡਿਟ ਕਾਰਡ ਵੀ ਸੀ ਜੋ ਕਿ ਲੁੱਟ ਖੋਹ ਕਰਨ ਵਾਲੇ ਨਾਲ ਹੀ ਲੈ ਗਏ। ਉਹ ਆਪਣੇ ਦੋਸਤ ਦੇ ਰਿਸ਼ਤੇਦਾਰ ਦੇ ਕੋਲ ਰਾਤ ਰੁਕਣ ਲਈ ਆਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨਾਲ ਇਹ ਵਾਕਿਆ ਹੋ ਜਾਵੇਗਾ।  

ਪੀੜਤ ਐਨਆਰਆਈ ਨੇ ਦੱਸਿਆ ਕਿ ਉਹ ਕੱਲ ਸ਼ਾਮ ਆਪਣੀ ਸਾਈਕਲ 'ਤੇ ਜਾ ਰਿਹਾ ਸੀ ਅਚਾਨਕ ਪਿੱਛੋਂ ਇਹ ਮੋਟਰਸਾਈਕਲ ਸਵਾਰ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ ਜਿਸ ਵਿੱਚ ਉਸ ਦਾ ਕ੍ਰੈਡਿਟ ਕਾਰਡ ਵੀ ਸੀ ਉਨ੍ਹਾਂ ਦੱਸਿਆ ਕਿ ਉਸ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਕੋਲ ਸਾਇਕਲ ਸੀ ਅਤੇ ਉਹਨਾ ਕੋਲ ਮੋਟਰ ਸਾਇਕਲ ਸੀ ਇਸ ਕਰਕੇ ਉਹ ਤੇਜ਼ੀ ਨਾਲ ਭੱਜ ਗਏ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਉਸਨੇ ਮੋਤੀ ਨਗਰ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਹੈ ਪਰ ਪੁਲਿਸ ਨੇ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ। 

ਇਹ ਵੀ ਪੜ੍ਹੋ: . ਹੈਰਾਨੀਜਨਕ! ਪੰਜਾਬ 'ਚ ਖੜ੍ਹੀ ਗੱਡੀ ਦਾ ਹਿਮਾਚਲ 'ਚ ਹੋਇਆ ਚਲਾਨ, ਮਾਲਕ ਨੇ ਕਿਹਾ; ਮੈ ਉੱਥੇ ਗਿਆ ਹੀ ਨਹੀਂ ... 

ਉਨ੍ਹਾਂ ਅਪੀਲ ਕੀਤੀ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਪੰਜਾਬ ਸਰਕਾਰ ਨੂੰ ਉਸ ਦਾ ਮੋਬਾਈਲ ਅਤੇ ਕ੍ਰੈਡਿਟ ਕਾਰਡ ਮੰਗਵਾਏ। ਉੱਥੇ ਹੀ ਜਿਸ ਤੋਂ ਉਹ ਰੁਕਣ ਆਇਆ ਸੀ ਉਸ ਨੇ ਦੱਸਿਆ ਕਿ ਮੋਬਾਈਲ ਤੇ ਉਸ ਨੇ ਲੋਕੇਸ਼ਨ ਭੇਜੀ ਸੀ ਪਰ ਕਾਫੀ ਦੇਰ ਬਾਅਦ ਜਦੋਂ ਇਸਪਿਨ ਦਾ ਕੋਈ ਮੈਸੇਜ ਨਹੀਂ ਆਇਆ ਤਾਂ ਉਸ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਉਸ ਨੇ ਮੌਕੇ ਤੇ ਆ ਕੇ ਪੁੱਛਿਆ ਤਾਂ ਸਾਰੀ ਗੱਲ ਦਾ ਪਤਾ ਲੱਗਾ। ਇਕ ਪਾਸੇ ਜਿੱਥੇ ਲੁਧਿਆਣਾ ਪੁਲਿਸ ਲਗਾਤਾਰ ਸਨੈਚਰਾਂ ਨੂੰ ਕਾਬੂ ਕਰਨ ਦਾ ਦਾਅਵਾ ਕਰ ਕੇ ਆਪਣੀ ਪਿੱਠ ਥਪਥਪਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਲਗਾਤਾਰ ਲੁਟਾ ਖੋਹਾ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਹੁਣ ਤਾਂ ਵਿਦੇਸ਼ੀਆਂ ਨੂੰ ਵੀ ਸਨੇਚਰ ਆਪਣਾ ਸ਼ਿਕਾਰ ਬਣਾ ਰਹੇ ਹਨ। 

(ਭਰਤ ਸ਼ਰਮਾ ਦੀ ਰਿਪੋਰਟ) 

Trending news