Sidhu Father Balkaur Singh Post: ਪੰਜਾਬ ਦੇ 13 ਮੈਂਬਰ ਪਾਰਲੀਮੈਂਟਾਂ ਨੂੰ ਅਪੀਲ ਕੀਤੀ ਹੈ ਕਿ ਮੇਰੇ ਪੁੱਤਰ ਦੇ ਕਾਤਲਾਂ ਨੂੰ VIP ਟਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ।
Trending Photos
Sidhu Father Balkaur Singh Post: ਪੰਜਾਬੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਾਲ ਹੀ ਵਿੱਚ ਇੱਕ ਪੋਸਟ ਪਾਈ ਹੈ ਜਿਸ ਵਿੱਚ ਪਾਰਲੀਮੈਂਟ ਦੇ ਚਲਦਿਆਂ ਪੰਜਾਬ ਦੇ 13 ਮੈਂਬਰ ਪਾਰਲੀਮੈਂਟਾਂ ਨੂੰ ਅਪੀਲ ਕੀਤੀ ਹੈ ਕਿ ਮੇਰੇ ਪੁੱਤਰ ਦੇ ਕਾਤਲਾਂ ਨੂੰ VIP ਟਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਪੋਸਟ (Sidhu Father Balkaur Singh Post)
ਕੇਂਦਰੀ ਏਜੰਸੀਆਂ ਵੱਲੋਂ ਆਤੰਕ_ਵਾਦੀ ਘੋਸ਼ਿਤ ਕੀਤਾ ਹੋਇਆ ਗੈਂਗਸਟਰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਮੇਰੇ ਪੁੱਤਰ ਦੇ ਕਤਲ ਦੀ ਸਾਜ਼ਿਸ਼ ਕਰਦਾ ਹੈ, ਉਸਦੇ ਬਾਅਦ ਉਸਨੂੰ ਹਰ ਜਗ੍ਹਾ VIP ਟਰੀਟਮੈਂਟ ਦਿੱਤਾ ਜਾਂਦਾ ਹੈ। ਡੇਢ ਸਾਲ ਪਹਿਲਾਂ ਓਹ ਪੰਜਾਬ ਵਿੱਚ ਜੇਲ/ਪੁਲਿਸ ਹਿਰਾਸਤ ਵਿੱਚੋਂ ਗ਼ੈਰ-ਕਾਨੂੰਨੀ ਇੰਟਰਵਿਊਆਂ ਕਰਦਾ ਹੈ। ਇੰਟਰਵਿਊ ਵਿੱਚ ਓਹ ਮੇਰੇ ਪੁੱਤਰ ਖਿਲਾਫ਼ ਸਾਜ਼ਿਸ਼ ਬਾਰੇ ਕਬੂਲਦਾ ਹੈ ਅਤੇ ਸਲਮਾਨ ਖਾਨ ਨੂੰ ਧਮਕੀ ਦਿੰਦਾ ਹੈ।
#JusticeforSidhuMooseWala pic.twitter.com/kG4dOrwtSc
— Sardar Balkaur Singh Sidhu (@iBalkaurSidhu) July 1, 2024
ਉਸਦੇ ਬਾਅਦ ਉਸਨੂੰ ਵਿੱਚ ਦੂਸਰੇ ਦੇਸ਼ਾਂ ਤੋਂ ਕਰੋੜਾਂ ਰੁਪਏ ਦੀ ਨਸ਼ਾ ਤਸ਼ਕਰੀ ਮਾਮਲੇ ਵਿੱਚ ਗੁਜਰਾਤ ਲਿਜਾਇਆ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਸੈਕਸ਼ਨ 268(1) ਦੇ ਤਹਿਤ ਉਸਨੂੰ 1 ਸਾਲ ਲਈ ਗੁਜਰਾਤ ਜ਼ੇਲ ਵਿੱਚ ਮਹਿਫੂਜ਼ ਕਰਦਾ ਹੈ। ਇਸੇ ਦੌਰਾਨ ਸਲਮਾਨ ਖਾਨ ਤੇ ਹਮਲਾ ਹੁੰਦਾ ਹੈ, ਇਸ ਹਮਲੇ ਤੇ ਮੁੰਬਈ ਪੁਲਿਸ ਵੱਲੋਂ ਦਾਇਰ ਕੀਤੀ ਗਈ ਲਗਭਗ 1800 ਪੰਨਿਆਂ ਦੀ ਚਾਰਜਸ਼ੀਟ ਵਿੱਚ ਦੱਸਿਆ ਗਿਆ ਕਿ ਇਹ ਸਾਜ਼ਿਸ਼ ਉਸ ਗੈਂਗਸਟਰ ਨੇ ਗੁਜਰਾਤ ਜੇਲ੍ਹ ਵਿੱਚ ਬੈਠਿਆਂ ਕੀਤੀ।
ਇਹ ਵੀ ਪੜ੍ਹੋ; Gold Silver Price: ਬਜਟ ਤੋਂ ਬਾਅਦ ਡਿੱਗੇ ਸੋਨਾ-ਚਾਂਦੀ, ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਰੇਟ
ਇੱਕ ਪੀੜਤ ਹੋਣ ਦੇ ਨਾਤੇ ਪੰਜਾਬ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਾਂ ਹਾਂ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਤੋਂ ਇਸ ਬਾਰੇ ਸਪੱਸ਼ਟੀਕਰਨ ਤਾਂ ਮੰਗਿਆ ਜਾਵੇ। ਇਸ ਦੇਸ਼ ਵਿੱਚ ਮਿਹਨਤ ਕਰਕੇ ਅੱਗੇ ਵਧਣ ਵਾਲੇ ਸਾਡੇ ਧੀਆਂ-ਪੁੱਤਾਂ ਨਾਲੋਂ ਗੁੰਡੇ ਤੇ ਗੈਂਗਸਟਰ ਜ਼ਿਆਦਾ ਮਹਿਫੂਜ਼ ਹਨ। ਮੈਂ ਆਸ ਕਰਦਾ ਹਾਂ ਕਿ ਹਰ ਮਾਂ ਬਾਪ ਇਹਨਾਂ ਗੱਲਾਂ ਵੱਲ ਦੇਖਦਿਆਂ ਮੇਰੀ ਤਰ੍ਹਾਂ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਉਡੀਕਦੇ ਹੋਣਗੇ।
ਇਹ ਵੀ ਪੜ੍ਹੋ; Pathankot News: ਪਠਾਨਕੋਟ 'ਚ ਵੇਖੇ ਗਏ 7 ਸ਼ਕੀ, ਘਰ 'ਚ ਵੜ ਔਰਤ ਤੋਂ ਮੰਗਿਆ ਪਾਣੀ, ਸੁਰਖਿਆ ਏਜੰਸੀਆਂ ਅਲਰਟ