Khanna Jeweller Firing: ਖੰਨਾ 'ਚ ਜਵੈਲਰ 'ਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਗ੍ਰਿਫ਼ਤਾਰ; ਅਮਰੀਕਾ 'ਚ ਦਿੱਤੀ ਗਈ ਸੀ ਸੁਪਾਰੀ
Advertisement
Article Detail0/zeephh/zeephh2293755

Khanna Jeweller Firing: ਖੰਨਾ 'ਚ ਜਵੈਲਰ 'ਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਗ੍ਰਿਫ਼ਤਾਰ; ਅਮਰੀਕਾ 'ਚ ਦਿੱਤੀ ਗਈ ਸੀ ਸੁਪਾਰੀ

Khanna Jeweller Firing:  ਬੀਤੇ ਦਿਨੀਂ ਦੋਰਾਹਾ ਵਿੱਚ ਜਵੈਲਰਸ ਸ਼ੋਅਰੂਮ ਉਤੇ ਅੰਨ੍ਹੇਵਾਹ ਫਾਇਰਿੰਗ ਮਾਮਲੇ ਵਿੱਚ ਪੁਲਿਸ ਨੇ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

Khanna Jeweller Firing: ਖੰਨਾ 'ਚ ਜਵੈਲਰ 'ਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਗ੍ਰਿਫ਼ਤਾਰ; ਅਮਰੀਕਾ 'ਚ ਦਿੱਤੀ ਗਈ ਸੀ ਸੁਪਾਰੀ

Khanna Jeweller Firing: ਖੰਨਾ ਦੇ ਦੋਰਾਹਾ ਵਿੱਚ 12 ਜੂਨ ਦੀ ਰਾਤ ਨੂੰ ਜਵੈਲਰਸ ਸ਼ੋਅਰੂਮ ਉਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਸੀ। ਇਸ ਘਟਨਾ ਵਿੱਚ ਜਵੈਲਰ ਮਨਦੀਪ ਵਰਮਾ ਵਾਲ-ਵਾਲ ਬਚ ਗਏ ਸਨ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਸ਼ੂਟਰਾਂ ਪਰਦੀਪ ਸਿੰਘ ਵਾਸੀ ਬੇਗੋਵਾਲ (ਦੋਰਾਹਾ) ਅਤੇ ਸੂਰਜ ਪ੍ਰਕਾਸ ਡੇਵਿਡ ਵਾਸੀ ਹੈਬੋਵਾਲ (ਲੁਧਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੇ ਕਬਜ਼ੇ ਵਿਚੋਂ ਚਾਰ ਵਿਦੇਸ਼ੀ ਪਿਸਤੌਲ, 36 ਕਾਰਤੂਸ ਅਤੇ 7 ਮੈਗਜ਼ੀਨ ਬਰਾਮਦ ਹੋਏ ਹਨ।

ਅਮਰੀਕਾ ਤੋਂ ਦਿੱਤੀ ਸੁਪਾਰੀ
ਏਆਈਜੀ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਰਦੀਪ ਸਿੰਘ ਦੇ ਅਮਰੀਕਾ ਵਿੱਚ ਰਹਿੰਦੇ ਦੋਸਤ ਲਵਦੀਪ ਸਿੰਘ ਲਵ ਨੇ ਸੁਪਾਰੀ ਦਿੱਤੀ ਸੀ। ਇਹ ਲਵਦੀਪ ਹੀ ਸੀ ਜਿਸ ਨੇ ਹਥਿਆਰ, ਵਾਹਨ ਅਤੇ ਆਰਥਿਕ ਮਦਦ ਦਿੱਤੀ ਸੀ। ਕਿਉਂਕਿ ਇਸ ਘਟਨਾ ਸਬੰਧੀ ਖੰਨਾ ਦੇ ਦੋਰਾਹਾ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਲਈ ਦੋਵਾਂ ਸ਼ੂਟਰਾਂ ਨੂੰ ਖੰਨਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਏਆਈਜੀ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਦੀ ਸੂਚਨਾ ਉਤੇ ਖੰਨਾ ਪੁਲਿਸ ਨਾਲ ਸਾਂਝੀ ਕਾਰਵਾਈ ਕਰਕੇ ਦੋਵਾਂ ਨੂੰ ਕਾਬੂ ਕੀਤਾ ਗਿਆ।

ਇਟਲੀ, ਬੈਲਜੀਅਮ ਅਤੇ ਜਾਪਾਨ ਵਿੱਚ ਬਣੇ ਹਥਿਆਰ
ਜਿਸ ਤਰੀਕੇ ਨਾਲ ਸ਼ੂਟਰ ਨੇ 5 ਸਕਿੰਟਾਂ 'ਚ ਕਈ ਰਾਊਂਡ ਫਾਇਰ ਕੀਤੇ, ਉਸ ਨੂੰ ਦੇਖ ਕੇ ਪਹਿਲਾਂ ਹੀ ਲੱਗ ਰਿਹਾ ਸੀ ਕਿ ਪਿਸਤੌਲ ਵਿਦੇਸ਼ੀ ਹੋ ਸਕਦਾ ਹੈ। ਇਹ ਸ਼ੱਕ ਸੱਚ ਸਾਬਿਤ ਹੋਇਆ। ਦੋਵਾਂ ਨਿਸ਼ਾਨੇਬਾਜ਼ਾਂ ਕੋਲੋਂ ਇਟਲੀ, ਬੈਲਜੀਅਮ ਅਤੇ ਜਾਪਾਨ ਵਿੱਚ ਬਣੇ ਪਿਸਤੌਲ ਬਰਾਮਦ ਹੋਏ ਹਨ। ਆਟੋਮੈਟਿਕ ਪਿਸਤੌਲ ਨਾਲ ਫਾਇਰਿੰਗ ਕੀਤੀ ਗਈ।

ਇਹ ਵੀ ਪੜ੍ਹੋ : Punjab Weather Update: ਅੱਤ ਦੀ ਗਰਮੀ ਤੋਂ ਜਲਦ ਮਿਲੇਗੀ ਰਾਹਤ, ਵਿਭਾਗ ਨੇ ਅਲਰਟ ਕੀਤਾ ਜਾਰੀ

ਇੱਕ ਸ਼ੂਟਰ ਇੱਕ ਕਤਲ ਕੇਸ ਵਿੱਚ ਲੋੜੀਂਦਾ ਹੈ
ਏਆਈਜੀ ਸਿੱਧੂ ਨੇ ਦੱਸਿਆ ਕਿ ਦੋਵੇਂ ਸ਼ੂਟਰਾਂ ਦਾ ਅਪਰਾਧਿਕ ਰਿਕਾਰਡ ਹੈ। ਡੇਵਿਡ ਫਰਵਰੀ 2024 ਵਿੱਚ ਪੀਏਯੂ ਲੁਧਿਆਣਾ ਦੇ ਥਾਣੇ ਵਿੱਚ ਦਰਜ ਇੱਕ ਕਤਲ ਕੇਸ ਵਿੱਚ ਲੋੜੀਂਦਾ ਹੈ। ਖੰਨਾ ਪੁਲਿਸ ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ : T20 World cup 2024: ਪਾਕਿਸਤਾਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਆਇਆ ਹੜ੍ਹ

Trending news