Nangal News: ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਨੰਗਲ 'ਚ ਸਜਾਈ ਸ਼ੋਭਾ ਯਾਤਰਾ, ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ
Advertisement
Article Detail0/zeephh/zeephh2069287

Nangal News: ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਨੰਗਲ 'ਚ ਸਜਾਈ ਸ਼ੋਭਾ ਯਾਤਰਾ, ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ

Nangal News:  ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਨੂੰ ਲੈ ਕੇ ਪੂਰੇ ਦੇਸ਼ ਵਿੱਚ ਉਤਸਵ ਦਾ ਮਾਹੌਲ ਹੈ। ਨੰਗਲ ਵਿੱਚ ਵੀ ਅੱਜ ਇੱਕ ਸ਼ੋਭਾ ਯਾਤਰਾ ਸਜਾਈ ਗਈ।

Nangal News: ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਨੰਗਲ 'ਚ ਸਜਾਈ ਸ਼ੋਭਾ ਯਾਤਰਾ, ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ

Nangal News(ਬਿਮਲ ਸ਼ਰਮਾ): ਇਤਿਹਾਸਕ ਨਗਰੀ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਨੂੰ ਲੈ ਕੇ ਪੂਰੇ ਦੇਸ਼ ਵਿੱਚ ਉਤਸਵ ਦਾ ਮਾਹੌਲ ਹੈ। ਹਰ ਕੋਈ 22 ਜਨਵਰੀ ਦੀ ਉਡੀਕ ਕਰ ਰਿਹਾ ਹੈ। ਇਸਦੇ ਚੱਲਦੇ ਪੂਰੇ ਦੇਸ਼ ਵਿੱਚ ਆਪਣੇ ਆਪਣੇ ਤਰੀਕੇ ਨਾਲ ਪ੍ਰਭੂ ਰਾਮ ਨੂੰ ਯਾਦ ਕੀਤਾ ਜਾ ਰਿਹਾ ਹੈ।

ਨੰਗਲ ਵਿੱਚ ਵੀ ਅੱਜ ਇੱਕ ਸ਼ੋਭਾ ਯਾਤਰਾ ਸਜਾਈ ਗਈ ਜੋ ਕਿ ਪੂਰੇ ਸ਼ਹਿਰ ਵਿੱਚੋਂ ਲੰਘੀ ਤੇ ਜਗ੍ਹਾ-ਜਗ੍ਹਾ ਇਸ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ। ਪੰਜਾਬ ਦੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਵੀ ਇਸ ਮੌਕੇ ਉਤੇ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ ਅਤੇ ਸਮੂਹ ਦੇਸ਼ ਵਾਸੀਆਂ ਨੂੰ ਰਾਮ ਮੰਦਿਰ ਦੀ ਵਧਾਈ ਦਿੱਤੀ। 

22 ਤਾਰੀਕ ਨੂੰ ਅਯੁੱਧਿਆ ਵਿੱਚ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਉਤਸਵ ਦਾ ਮਾਹੌਲ ਬਣਿਆ ਹੋਇਆ ਹੈ। ਸਾਰਾ ਦੇਸ਼ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਗੂੰਜ ਰਿਹਾ ਹੈ। ਨੰਗਲ ਵਿਖੇ ਵਿੱਚ ਸਜਾਈ ਗਈ ਸ਼ੋਭਾ ਯਾਤਰਾ ਵਿੱਚ ਸ਼ਹਿਰ ਵਾਸੀਆਂ ਤੋਂ ਇਲਾਵਾ ਸਕੂਲ ਦੇ ਬੱਚਿਆਂ ਨੇ ਵੀ ਹਿੱਸਾ ਲਿਆ ਤੇ ਪੂਰਾ ਨੰਗਲ ਸ਼ਹਿਰ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਗੂੰਜ ਉਠਿਆ।

ਜਗ੍ਹਾ-ਜਗ੍ਹਾ ਰਾਮ ਭਗਤਾਂ ਵੱਲੋਂ ਇਸ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਤੇ ਸ਼ੋਭਾ ਯਾਤਰਾ ਵਿੱਚ ਆਈ ਸੰਗਤ ਲਈ ਜਗ੍ਹਾ-ਜਗ੍ਹਾ ਮਿੱਠੇ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਇਸ ਸ਼ੋਭਾ ਯਾਤਰਾ ਵਿੱਚ ਖਾਸ ਤੌਰ ਉਤੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਵੀ ਪਹੁੰਚੇ। ਉਨਾਂ ਵੱਲੋਂ ਇਸ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਤੇ ਬਲਾਕ ਨੰਗਲ ਕਾਂਗਰਸ ਵੱਲੋਂ ਵੀ ਸ਼ੋਭਾ ਯਾਤਰਾ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।

ਇਹ ਵੀ ਪੜ੍ਹੋ : Dasuha News: ਦਸੂਹਾ ਪੁਲਿਸ ਨੇ ਦਿੱਲੀ ਪੁਲਿਸ ਦੇ ਮੁਲਾਜ਼ਮ ਕੀਤੇ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਮੌਕੇ ਨੰਗਲ ਕਾਂਗਰਸ ਅਤੇ ਰਾਣਾ ਕੇਪੀ ਸਿੰਘ ਵੱਲੋਂ ਸੰਗਤਾਂ ਨੂੰ ਦੀਵੇ ਵੀ ਵੰਡੇ ਗਏ ਤਾਂ ਜੋ 22 ਤਰੀਕ ਨੂੰ ਹਰ ਕੋਈ ਆਪਣੇ ਘਰ ਦੇ ਵਿੱਚ ਦੀਪ ਮਾਲਾ ਕਰੇ। ਰਾਣਾ ਕੇਪੀ ਨੇ ਕਿਹਾ ਕਿ 500 ਸਾਲ ਤੋਂ ਬਾਅਦ ਇਹ ਸ਼ੁਭ ਦਿਨ ਦੇਖਣ ਦਾ ਉਨ੍ਹਾਂ ਨੂੰ ਅਵਸਰ ਮਿਲਿਆ ਹੈ ਤੇ ਅੱਜ ਦੇ ਦਿਨ ਉਹ ਉਨ੍ਹਾਂ ਨੂੰ ਯਾਦ ਕਰ ਰਹੇ ਹਨ, ਜਿਨ੍ਹਾਂ ਨੇ ਰਾਮ ਮੰਦਰ ਬਣਾਉਣ ਦੇ ਲਈ ਸੰਘਰਸ਼ ਕੀਤਾ।

ਇਹ ਵੀ ਪੜ੍ਹੋ : Tarn Taran Firing News: ਸ਼ਗਨ ਪ੍ਰੋਗਰਾਮ 'ਚ 200 ਰੁਪਏ ਦੀਆਂ ਪਰਚੀਆਂ ਨਾ ਦੇਣ 'ਤੇ ਡੀਜੇ ਵਾਲੇ ਨਾਬਾਲਿਗ ਨੂੰ ਮਾਰੀ ਗੋਲੀ, ਮੌਤ

Trending news