ਮੀਡੀਆ ਨਾਲ ਗੱਲਬਾਤ ਕਰਦਿਆਂ Shehnaaz Gill ਨੂੰ ਆਇਆ ਗੁੱਸਾ, ਕਿਹਾ - 'ਚੁੱਪ ਰਹੋ!'
Advertisement

ਮੀਡੀਆ ਨਾਲ ਗੱਲਬਾਤ ਕਰਦਿਆਂ Shehnaaz Gill ਨੂੰ ਆਇਆ ਗੁੱਸਾ, ਕਿਹਾ - 'ਚੁੱਪ ਰਹੋ!'

ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣਾ ਖੁਦ ਦਾ ਇੱਕ ਚੈਟ ਸ਼ੋਅ ਸ਼ੁਰੂ ਕੀਤਾ ਅਤੇ ਹੁਣ ਤੱਕ ਇਸ ਵਿੱਚ ਰਾਜਕੁਮਾਰ ਰਾਓ, ਆਯੁਸ਼ਮਾਨ ਖੁਰਾਨਾ ਅਤੇ ਵਿੱਕੀ ਕੌਸ਼ਲ ਵਰਗੀਆਂ ਮਸ਼ਹੂਰ ਹਸਤੀਆਂ ਨਜ਼ਰ ਆਈਆਂ ਹਨ। 

ਮੀਡੀਆ ਨਾਲ ਗੱਲਬਾਤ ਕਰਦਿਆਂ Shehnaaz Gill ਨੂੰ ਆਇਆ ਗੁੱਸਾ, ਕਿਹਾ - 'ਚੁੱਪ ਰਹੋ!'

Shehnaaz Gill Viral Video News: ਪੰਜਾਬ ਦੀ ਕੈਟਰੀਨਾ ਕੈਫ ਦੇ ਨਾਮ ਤੋਂ ਜਾਣੀ ਜਾਂਦੀ ਸ਼ਹਿਨਾਜ਼ ਗਿੱਲ ਅੱਜ ਕੱਲ੍ਹ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾ ਰਹੀ ਹੈ। 'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਨੇ ਵੱਡੀ ਉਡਾਣ ਭਰੀ ਅਤੇ ਬਾਲੀਵੁੱਡ 'ਚ ਕਈ ਫਿਲਮਾਂ ਦਾ ਵੀ ਹਿੱਸਾ ਬਣੀ। ਇਨ੍ਹਾਂ ਫ਼ਿਲਮਾਂ 'ਚ ਇੱਕ ਫ਼ਿਲਮ ਬਾਲੀਵੁੱਡ ਦੇ 'ਭਾਈਜਾਨ' ਸਲਮਾਨ ਖਾਨ ਨਾਲ ਵੀ ਹੈ। 

ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਇੱਕ ਸ਼ੋਅ 'ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ' (Desi Vibes With Shehnaaz Gill) ਵੀ ਹੋਸਟ ਕਰਦੀ ਹੈ। ਇਸ ਦੌਰਾਨ ਸ਼ਹਿਨਾਜ਼ ਦੇ ਆਪਣੇ ਸ਼ੋਅ ਦੇ ਸੈੱਟ ਤੋਂ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਉਹ ਪੈਪਰਾਜ਼ੀ 'ਤੇ ਗੁੱਸੇ ਕਰਦੇ ਹੋਏ ਦਿਖਾਈ ਦੇ ਰਹੀ ਹੈ।  

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਆਪਣੇ ਸ਼ਰਾਰਤੀ ਅਤੇ ਚੁਲਬੁਲੀ ਅੰਦਾਜ ਲਈ ਪ੍ਰਸਿੱਧ ਹੈ। ਹਾਲਾਂਕਿ ਕਈ ਵਾਰ ਸ਼ਹਿਨਾਜ਼ ਨੂੰ ਪੈਪਰਾਜ਼ੀ 'ਤੇ ਗੁੱਸਾ ਕਰਦੇ ਵੀ ਵੇਖਿਆ ਗਿਆ ਹੈ। ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸ਼ਹਿਨਾਜ਼ ਮੀਡੀਆ ਨਾਲ ਗੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ।  

ਇਸ ਦੌਰਾਨ ਕੋਈ ਅਦਕਾਰਾ ਨੂੰ ਵਾਰ-ਵਾਰ 'ਸ਼ਹਿਨਾਜ਼ ਸ਼ਹਿਨਾਜ਼' ਕਹਿ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸ਼ਹਿਨਾਜ਼ ਥੋੜੀ ਚਿੜ ਜਾਂਦੀ ਹੈ। ਪਹਿਲਾਂ ਤਾਂ ਸ਼ਹਿਨਾਜ਼ ਉਸ ਨੂੰ ਚੁੱਪ ਰਹਿਣ ਲਈ ਕਹਿੰਦੀ ਹੈ ਅਤੇ ਬਾਅਦ ਵਿੱਚ ਆਖਦੀ ਹੈ ਕਿ ਜੇਕਰ ਕੋਈ ਗੱਲ ਕਰ ਰਿਹਾ ਹੈ ਤਾਂ ਟੋਕਣਾ ਬੇਇੱਜ਼ਤੀ ਵਾਲੀ ਗੱਲ ਹੈ। 

Shehnaaz Gill Viral Video News: 

 

 

ਇਸ ਤੋਂ ਬਾਅਦ ਸ਼ਹਿਨਾਜ਼ ਕਿਸੇ ਨੂੰ ਉਸ ਵਿਅਕਤੀ ਨੂੰ ਚੁੱਪ ਕਰਾਉਣ ਲਈ ਕਹਿੰਦੀ ਹੈ ਅਤੇ ਮੀਡੀਆ ਨਾਲ ਇੰਟਰਵਿਊ ਜਾਰੀ ਰੱਖਦੀ ਹੈ।

ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣਾ ਖੁਦ ਦਾ ਇੱਕ ਚੈਟ ਸ਼ੋਅ ਸ਼ੁਰੂ ਕੀਤਾ ਅਤੇ ਹੁਣ ਤੱਕ ਇਸ ਵਿੱਚ ਰਾਜਕੁਮਾਰ ਰਾਓ, ਆਯੁਸ਼ਮਾਨ ਖੁਰਾਨਾ ਅਤੇ ਵਿੱਕੀ ਕੌਸ਼ਲ ਵਰਗੀਆਂ ਮਸ਼ਹੂਰ ਹਸਤੀਆਂ ਨਜ਼ਰ ਆਈਆਂ ਹਨ। 

ਇਹ ਵੀ ਪੜ੍ਹੋ: ਜੇਲ੍ਹ 'ਚ ਬੰਦ ਗੈਂਗਸਟਰ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ

ਹੁਣ 2023 'ਚ ਆਪਣੇ ਸ਼ੋਅ ਦੀ ਸ਼ੁਰੁਆਤ ਸ਼ਹਿਨਾਜ਼ ਗਿੱਲ ਰਕੁਲ ਪ੍ਰੀਤ ਸਿੰਘ ਦੇ ਨਾਲ ਕਰੇਗੀ। ਹਾਲ ਹੀ 'ਚ ਸ਼ਹਿਨਾਜ਼ ਨੇ ਰਕੁਲ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਉਹ ਦੋਵੇਂ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਸਨ।

ਇਹ ਵੀ ਪੜ੍ਹੋ: ਨੇਪਾਲ ’ਚ Yeti Airlines ਦਾ ਹਵਾਈ ਜਹਾਜ਼ ਹਾਦਸਾਗ੍ਰਸਤ, 5 ਭਾਰਤੀ ਵੀ ਸਨ ਸਵਾਰ

Trending news