CBSE 12th Class Result: ਸੀਬੀਐਸਈ ਨੇ ਸੋਮਵਾਰ ਨੂੰ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ।
Trending Photos
CBSE 12th Class Result: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਸੋਮਵਾਰ ਨੂੰ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਵਾਰ ਮੁੜ ਲੜਕੀਆਂ ਨੇ ਨਤੀਜਿਆਂ ਵਿੱਚ ਬਾਜ਼ੀ ਮਾਰੀ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ 90 ਤੇ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਅੰਸ਼ਿਕ ਵਾਧਾ ਹੋਇਆ ਹੈ।
ਕਾਬਿਲੇਗੌਰ ਹੈ ਕਿ ਮੂਲ ਰੂਪ ਵਿੱਚ ਲਖਨਊ ਦੀ ਰਹਿਣ ਵਾਲੇ ਸੌਭਾਗਿਆ ਵਰਸ਼ਨੇ 12ਵੀਂ ਜਮਾਤ ਸੀਬੀਐਸਈ ਬੋਰਡ ਦੀ ਪ੍ਰੀਖਿਆ ਵਿੱਚ 98 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਪਰਿਵਾਰ ਤੇ ਜ਼ਿਲ੍ਹੇ ਦਾ ਨਾਮ ਰੁਸ਼ਨਾਇਆ ਹੈ।
ਇਸ ਸਾਲ ਕੁੱਲ ਪਾਸ 82.98 ਫ਼ੀਸਦੀ ਰਹੀ ਹੈ। ਜੋ ਪਿਛਲੇ ਸਾਲ ਦੇ ਮੁਕਾਬਲੇ 0.65 ਫੀਸਦੀ ਬਿਹਤਰ ਹੈ। ਸਾਲ 2023 ਲਈ ਪਾਸ ਪ੍ਰਤੀਸ਼ਤਤਾ 87.33% ਸੀ। ਉਥੇ ਹੀ ਜੇਕਰ ਸੂਬੇ ਦੀ ਗੱਲ ਕਰੀਏ ਤਾਂ ਬੋਰਡ ਮੁਤਾਬਕ ਤਿਰੂਵਨੰਤਪੁਰਮ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰ ਲਈ ਹੈ। ਇੱਥੋਂ ਦੇ ਵਿਦਿਆਰਥੀਆਂ ਦਾ ਨਤੀਜਾ ਸਭ ਤੋਂ ਵੱਧ ਭਾਵ 99.91% ਰਿਹਾ ਹੈ।
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਇਕੱਠੇ ਐਲਾਨ ਦਿੱਤੇ ਹਨ। CBSE ਬੋਰਡ ਨੇ 10ਵੀਂ, 12ਵੀਂ ਜਮਾਤ ਦੇ ਨਤੀਜਿਆਂ ਦੇ ਨਾਲ-ਨਾਲ ਕੰਪਾਰਟਮੈਂਟ ਪ੍ਰੀਖਿਆ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ।
ਇਸ ਸਾਲ 93.60 ਫ਼ੀਸਦੀ ਵਿਦਿਆਰਥੀਆਂ ਨੇ CBSE ਬੋਰਡ 10ਵੀਂ ਦੀ ਪ੍ਰੀਖਿਆ (CBSE 10th Pass Percentage) ਪਾਸ ਕੀਤੀ ਹੈ, ਜਦਕਿ 12ਵੀਂ ਪਾਸ ਪ੍ਰਤੀਸ਼ਤਤਾ 87.98 ਫ਼ੀਸਦੀ (CBSE 12ਵੀਂ ਪਾਸ ਪ੍ਰਤੀਸ਼ਤਤਾ) ਰਹੀ ਹੈ।
ਜੋ ਵਿਦਿਆਰਥੀ ਸੀਬੀਐਸਈ ਬੋਰਡ ਪ੍ਰੀਖਿਆ 2024 ਵਿੱਚ ਫੇਲ੍ਹ ਹੋਏ ਹਨ, ਉਹ ਕੰਪਾਰਟਮੈਂਟ ਪ੍ਰੀਖਿਆ ਲਈ ਬੈਠ ਸਕਦੇ ਹਨ। ਇਸ ਨਾਲ ਉਨ੍ਹਾਂ ਦਾ ਸਾਲ ਬਰਬਾਦ ਨਹੀਂ ਹੋਵੇਗਾ ਤੇ ਜੇ ਉਨ੍ਹਾਂ ਦੇ ਨਤੀਜੇ ਸੁਧਰਦੇ ਹਨ ਤਾਂ ਉਨ੍ਹਾਂ ਨੂੰ ਅਗਲੀ ਜਮਾਤ ਵਿੱਚ ਪ੍ਰਮੋਟ ਕੀਤਾ ਜਾਵੇਗਾ।
ਜਾਣੋ CBSE ਬੋਰਡ ਕੰਪਾਰਟਮੈਂਟ ਪ੍ਰੀਖਿਆ 2024 ਕਦੋਂ ਹੋਵੇਗੀ?
ਸੀਬੀਐਸਈ ਨਤੀਜੇ 2024: ਸੀਬੀਐਸਈ ਬੋਰਡ ਦੀ ਪ੍ਰੀਖਿਆ ਵਿੱਚ ਕਿੰਨੇ ਵਿਦਿਆਰਥੀ ਫੇਲ੍ਹ ਹੋਏ?
ਇਸ ਸਾਲ ਸੀਬੀਐਸਈ ਬੋਰਡ 10ਵੀਂ ਦੇ 1.32 ਲੱਖ ਤੇ 12ਵੀਂ ਦੇ 1.22 ਲੱਖ ਵਿਦਿਆਰਥੀਆਂ ਨੂੰ ਸਪਲੀਮੈਂਟਰੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੇ ਲਾਗੂ ਹੋਣ ਤੋਂ ਬਾਅਦ, CBSE ਨੇ ਕੰਪਾਰਟਮੈਂਟ ਪ੍ਰੀਖਿਆ ਦਾ ਨਾਮ ਬਦਲ ਕੇ ਪੂਰਕ ਪ੍ਰੀਖਿਆ ਕਰ ਦਿੱਤਾ ਹੈ। ਇਸ ਲਈ ਇਸ ਸਾਲ ਸੀਬੀਐਸਈ ਬੋਰਡ ਕੰਪਾਰਟਮੈਂਟ ਪ੍ਰੀਖਿਆ ਸਪਲੀਮੈਂਟਰੀ ਪ੍ਰੀਖਿਆ ਦੇ ਨਾਮ 'ਤੇ ਕਰਵਾਈ ਜਾਵੇਗੀ। ਵਿਦਿਆਰਥੀਆਂ ਨੂੰ ਦੋਵਾਂ ਵਿਚਕਾਰ ਉਲਝਣ ਦੀ ਲੋੜ ਨਹੀਂ ਹੈ। ਇਮਤਿਹਾਨ ਉਹੀ ਹੈ, ਸਿਰਫ ਨਾਂ ਬਦਲਿਆ ਗਿਆ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ