Sangrur News: ਸ਼ਰਾਬ ਮਾਮਲੇ ਵਿੱਚ ਪੁੁਲਿਸ ਨੇ 4 ਮਲਜ਼ਮ ਕੀਤੇ ਕਾਬੂ, 8 ਦੀ ਮੌਤ 12 ਜ਼ੇਰੇ ਇਲਾਜ
Advertisement
Article Detail0/zeephh/zeephh2167829

Sangrur News: ਸ਼ਰਾਬ ਮਾਮਲੇ ਵਿੱਚ ਪੁੁਲਿਸ ਨੇ 4 ਮਲਜ਼ਮ ਕੀਤੇ ਕਾਬੂ, 8 ਦੀ ਮੌਤ 12 ਜ਼ੇਰੇ ਇਲਾਜ

Sangrur Case Update: ਜਿਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖੀ ਪਿੰਡ ਗੁੱਜਰਾਂ, ਮਨਪ੍ਰੀਤ ਸਿੰਘ ਉਰਫ ਮਨੀ ਪਿੰਡ ਗੁੱਜਰਾਂ, ਗੁਰਲਾਲ ਸਿੰਘ ਪਿੰਡ ਉਭਾਵਾਲ ਅਤੇ ਹਰਮਨਪ੍ਰੀਤ ਸਿੰਘ ਪਿੰਡ ਤਾਈਪੁਰ ਥਾਣਾ ਪਾਤੜਾਂ ਵਜੋਂ ਹੋਈ ਹੈ।

Sangrur News: ਸ਼ਰਾਬ ਮਾਮਲੇ ਵਿੱਚ ਪੁੁਲਿਸ ਨੇ 4 ਮਲਜ਼ਮ ਕੀਤੇ ਕਾਬੂ, 8 ਦੀ ਮੌਤ 12 ਜ਼ੇਰੇ ਇਲਾਜ

Sangrur Case Update:ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁਜਰਾਂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 8 ਵਿਅਕਤੀਆਂ ਦੀ ਮੌਤ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਕਾਰਵਾਈ ਕੀਤੀ ਹੈ। ਪੰਜਾਬ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਪੁਲਿਸ ਅਰਪਿਤ ਸ਼ੁਕਲਾ ਲਾਅ ਐਂਡ ਆਰਡਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖੀ ਪਿੰਡ ਗੁੱਜਰਾਂ, ਮਨਪ੍ਰੀਤ ਸਿੰਘ ਉਰਫ ਮਨੀ ਪਿੰਡ ਗੁੱਜਰਾਂ, ਗੁਰਲਾਲ ਸਿੰਘ ਪਿੰਡ ਉਭਾਵਾਲ ਅਤੇ ਹਰਮਨਪ੍ਰੀਤ ਸਿੰਘ ਪਿੰਡ ਤਾਈਪੁਰ ਥਾਣਾ ਪਾਤੜਾਂ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਕੁਝ ਸਮਾਂ ਪਹਿਲਾਂ ਹੀ ਨਜਾਇਜ਼ ਸ਼ਰਾਬ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਸਾਡੀ ਟੀਮ ਵੱਲੋਂ ਇਨ੍ਹਾਂ ਤੋਂ ਸਖ਼ਤ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਹੁਣ ਤੱਕ ਇਨ੍ਹਾਂ ਵੱਲੋਂ ਕਿਹੜੇ-ਕਿਹੜੇ ਇਲਾਕੇ ਵਿੱਚ ਸ਼ਰਾਬ ਵੇਚੀ ਗਈ ਹੈ। ਸ਼ਰਾਬ ਬਣਾਉਣ ਦਾ ਜਿਹੜਾ ਸਮਾਨ ਲਿਆਇਆ ਜਾਂਦਾ ਉਹ ਕਿੱਥੋਂ ਲੈ ਕੇ ਆਉਂਦੇ ਸੀ ਉਸ ਬਾਰੇ ਵੀ ਜਾਣਕਾਰੀ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਆਪਣੇ ਘਰ ਵਿਚ ਹੀ ਸ਼ਰਾਬ ਬਣਾਈ ਜਾਂਦੀ ਸੀ ਅਤੇ ਲੇਬਲ ਲਗਾ ਦਿੱਤਾ ਜਾਂਦਾ ਸੀ, ਉਸ ਨੂੰ ਵੀ ਘਰ ਵਿਚ ਹੀ ਤਿਆਰ ਕੀਤਾ ਜਾਂਦਾ ਸੀ।

ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਾਡੀਆਂ ਟੀਮਾਂ ਬਾਹਰੀ ਸੂਬਿਆਂ ਵਿੱਚ ਵੀ ਰੇਡ ਕਰ ਰਹੀਆਂ ਹਨ ਤਾਂ ਜੋ ਇਸ ਪੂਰੇ ਮਾਮਲੇ ਵਿੱਚ ਸ਼ਾਮਿਲ ਸਾਰੇ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਘਰ ਵਿਚੋਂ ਰੇਡ ਕਰਨ ਤੋਂ ਬਾਅਦ ਨਜਾਇਜ਼ ਸ਼ਰਾਬ ਬਣਾਉਣ ਵਾਲੀ ਸਮੱਗਰੀ ਦੀ ਬਰਾਮਦ ਕੀਤੀ ਗਈ ਹੈ। ਜਿਸ ਵਿਚ ਵੱਡੀ ਗਿਣਤੀ ਵਿੱਚ ਖਾਲ੍ਹੀ ਬੋਤਲਾਂ, ਬੋਤਲਾਂ ਦੇ ਉੱਤੇ ਲਗਾਉਣ ਵਾਲਾ ਢੱਕਣ, ਪ੍ਰਿੰਟਰ, ਬੋਤਲ ਨੂੰ ਲਗਾਉਣ ਵਾਲੀ ਸੀਲ ਆਦਿ ਚੀਜ਼ਾਂ ਬਰਾਮਦ ਹੋਈਆਂ ਹਨ। ਮੁਲਜ਼ਮਾਂ ਨੇ ਦੱਸਿਆ ਕਿ ਸਾਡੇ ਵੱਲੋਂ ਘਰ ਵਿਚ ਹੀ ਸ਼ਰਾਬ ਬਣਾਈ ਜਾਂਦੀ ਸੀ ਅਤੇ ਹਰਿਆਣਾ ਮਾਰਕਾ ਦੇ ਲੇਬਲ ਵੀ ਘਰ ਵਿੱਚ ਹੀ ਤਿਆਰ ਕੀਤੇ ਜਾਂਦੇ ਸੀ। ਮੁਲਜ਼ਮਾਂ ਨੇ ਦੱਸਿਆ ਕਿ ਹੁਣ ਤੱਕ ਸਾਡੇ ਵੱਲੋਂ 10 ਪੇਟੀਆਂ ਬਣਾ ਕੇ ਵੇਚੀਆਂ ਜਾ ਚੁੱਕੀਆਂ ਹਨ। ਫਿਲਹਾਲ ਪੁਲਿਸ ਵਲੋਂ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Trending news