Farmer Meeting: ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਦੇ ਲਈ ਇਹ 11 ਸਵਾਲ ਜਾਰੀ ਕੀਤੇ ਗਏ ਹਨ।
Trending Photos
Farmer On Bjp: ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਲਈ ਇੱਕ ਸੁਆਲਨਾਮਾ ਜਾਰੀ ਕੀਤਾ। ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਸਰਦਾਰ ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਰਵਨੀਤ ਸਿੰਘ ਬਰਾੜ , ਅੰਗਰੇਜ ਸਿੰਘ ਭਦੌੜ ਅਤੇ ਬਲਦੇਵ ਸਿੰਘ ਨਿਹਾਲਗੜ੍ਹ ਸ਼ਾਮਲ ਸਨ। ਜਿਨ੍ਹਾਂ ਨੇ ਇਹ ਸੁਆਲਨਾਮਾ ਤਿਆਰ ਕੀਤਾ ਹੈ।
ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਕਾਰਪੋਰੇਟ ਪੱਖੀ, ਕਿਸਾਨ ਮਜ਼ਦੂਰ ਵਿਰੋਧੀ, ਫੈਡਰਲਿਜਮ ਵਿਰੋਧੀ ਅਤੇ ਜਮਹੂਰੀਅਤ ਵਿਰੋਧੀ ਹਨ। ਇਸ ਲਈ ਭਾਜਪਾ ਦੇ ਉਮੀਦਵਾਰ ਜਦੋਂ ਵੀ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਵੋਟਾਂ ਮੰਗਣ ਵਾਸਤੇ ਆਉਣ ਤਾਂ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਸ਼ਾਂਤਮਈ ਰਹਿੰਦੇ ਹੋਏ ਭਾਜਪਾ ਉਮੀਦਵਾਰਾਂ ਨੂੰ ਸਵਾਲ ਕਰਨ। ਆਗੂਆਂ ਨੇ ਕਿਹਾ ਕਿ ਜਦੋਂ ਭਾਜਪਾ ਦੇ ਉਮੀਦਵਾਰ ਵੋਟਾਂ ਮੰਗਣ ਆਉਂਦੇ ਹਨ ਤਾਂ ਵੋਟਾਂ ਮੰਗਣਾ ਉਹਨਾਂ ਦਾ ਅਧਿਕਾਰ ਹੈ ਅਤੇ ਸਵਾਲ ਕਰਨੇ ਲੋਕਾਂ ਦਾ ਜਮਹੂਰੀ ਅਧਿਕਾਰ ਹੈ।
ਕਿਸਾਨ ਮੋਰਚਾ ਵੱਲੋਂ ਜਾਰੀ ਸੁਆਲਨਾਮਾ
1) ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿੱਲ ਕਿਉਂ ਗੱਡੇ, ਬੈਰੀਕੇਡ ਕਿਉਂ ਲਾਏ, ਅੱਥਰੂ ਗੈਸ ਕਿਉਂ ਛੱਡੀ, ਗੋਲੀਆਂ ਕਿਉਂ ਚਲਾਈਆਂ? ਕੀ ਅਸੀਂ ਵਿਦੇਸ਼ੀ ਹਾਂ? ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ?
2) ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ? ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ? 400 ਕਿਸਾਨ ਕਿਉਂ ਫੱਟੜ ਕੀਤੇ ?
3) ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁੱਕਰੇ? ਸਵਾਮੀਨਾਥਨ ਰਿਪੋਰਟ ਕਿਉਂ ਲਾਗੂ ਨਹੀਂ ਕੀਤੀ? ਸੀ-2+50% ਫਾਰਮੂਲਾ ਲਾਗੂ ਕਰਨ ਵਿੱਚ ਕੀ ਮੁਸ਼ਕਲ ਹੈ?
4) ਲਖੀਮਪੁਰ ਖੀਰੀ ਦੇ ਕਤਲਾਂ ਵਿੱਚ ਇਨਸਾਫ ਲਈ ਰੋੜੇ ਕਿਉਂ ਅਟਕਾਏ ਗਏ? ਅਜੈ ਮਿਸ਼ਰਾ ਟੈਨੀ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ ਵਿੱਚ ਕਿਉਂ ਰੱਖਿਆ ਗਿਆ?
5) ਦਿੱਲੀ ਅੰਦੋਲਨ ਸਮੇਂ ਕਿਸਾਨਾਂ ਉੱਤੇ ਦਰਜ ਕੀਤੇ ਸਾਰੇ ਕੇਸ ਵਾਪਸ ਕਿਉਂ ਨਹੀਂ ਲਏ ?
6)ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਨ ਵਿੱਚ ਜੇ ਦਿੱਕਤ ਨਹੀਂ ਤਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਵਿੱਚ ਕੀ ਮੁਸ਼ਕਲ ਹੈ?
7) ਬਿਜਲੀ ਸੋਧ ਬਿੱਲ 2020 ਵਾਅਦਾ ਖਿਲਾਫੀ ਕਰਕੇ ਪਾਰਲੀਮੈਂਟ ਵਿੱਚ ਕਿਉਂ ਪੇਸ਼ ਕੀਤਾ?
8) ਪ੍ਰਦੂਸ਼ਣ ਵਾਲੇ ਕਾਨੂੰਨ ਵਿੱਚੋਂ ਖੇਤੀ ਖੇਤਰ ਬਾਹਰ ਕਿਉਂ ਨਹੀਂ ਕੱਢਿਆ?
9) ਚੋਣ ਬਾਂਡਾਂ ਦੇ ਭਰਿਸ਼ਟਾਚਾਰ ਰਾਹੀਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਕਿਉਂ ਵੇਚਿਆ ਗਿਆ?
10) ਭਾਖੜਾ ਅਤੇ ਪੌਂਗ ਡੈਮਾਂ ਉੱਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਖੋਹੇ ਗਏ ?
11)ਸਾਈਲੋਜ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ?
ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਦੇ ਲਈ ਇਹ 11 ਸਵਾਲ ਜਾਰੀ ਕੀਤੇ ਗਏ ਹਨ।