Punjab News: ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਲਗਾਇਆ 400 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼
Advertisement
Article Detail0/zeephh/zeephh1575044

Punjab News: ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਲਗਾਇਆ 400 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼

ਮਜੀਠੀਆ ਨੇ ਕਿਹਾ ਇਹ ਵੀ ਕਿ ਕਿਹਾ ਕਿ ਰੇਤਾ-ਬੱਜਰੀ ਦੇ 2000 ਤੋਂ ਵੱਧ ਟਰੱਕ ਗੁਆਂਢੀ ਸੂਬਿਆਂ ਤੋਂ ਪੰਜਾਬ ਆਉਂਦੇ ਹਨ।

Punjab News: ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਲਗਾਇਆ 400 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼

SAD leader Bikram Majithia accuses AAP-led Punjab Government for Scam of Rs 400 crore news: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸੂਬੇ ਦੀ 'ਆਪ' ਸਰਕਾਰ 'ਤੇ ਰੇਤਾ-ਬੱਜਰੀ ਦੀ ਢੋਆ-ਢੁਆਈ ਦੀ ਰਾਇਲਟੀ ਦੇ ਰੂਪ ਵਿੱਚ ਆਉਣ ਵਾਲੇ ਪੈਸਿਆਂ ਦਾ ਘੁਟਾਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ 'ਤੇ ਹੁਣ ਤੱਕ 400 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਲਗਾਇਆ ਗਿਆ ਹੈ ਅਤੇ ਨਾਲ ਹੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ।

ਇਸ ਦੌਰਾਨ ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ, ਬਿਕਰਮ ਮਜੀਠੀਆ ਨੇ ਸਰਕਾਰ 'ਤੇ ਦੋਸ਼ ਲਗਾਇਆ ਕਿ ਪਿਛਲੀ ਕਾਂਗਰਸ ਸਰਕਾਰ ਨਾਲ ਜੁੜੇ ਦੋ ਰੇਤ ਮਾਈਨਿੰਗ ਮਾਫੀਆ ਦੇ ਠੇਕਿਆਂ ਨੂੰ ਖਤਮ ਕਰਨ ਤੋਂ ਇੱਕ ਮਹੀਨੇ ਬਾਅਦ 'ਆਪ' ਸਰਕਾਰ ਵੱਲੋਂ ਠੇਕੇ ਰੀਨਿਊ ਕਰਕੇ ਰੇਤਾ-ਬੱਜਰੀ ਦੀ ਢੋਆ-ਢੁਆਈ ਕੀਤੀ ਗਈ ਅਤੇ ਰਾਇਲਟੀ ਦੇ ਰੂਪ 'ਚ 400 ਕਰੋੜ ਦਾ ਘੁਟਾਲਾ ਕੀਤਾ ਗਿਆ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਰਾਇਲਟੀ ਘੁਟਾਲੇ ਦੀ ਅਗਵਾਈ ਕਰਨ ਦਾ ਦੋਸ਼ ਲਾਉਂਦਿਆਂ, ਮਜੀਠੀਆ ਨੇ ਕਈ ਰਸੀਦਾਂ ਦਿਖਾਈਆਂ ਅਤੇ ਕਿਹਾ ਕਿ ਸਰਕਾਰ ਵੱਲੋਂ ਰੇਤ 'ਤੇ ਐਲਾਨੀ ਗਈ 7 ਰੁਪਏ ਪ੍ਰਤੀ ਕਿਊਬਿਕ ਫੁੱਟ ਰਾਇਲਟੀ ਦਾ ਕੁਝ ਹਿੱਸਾ ਹੀ ਇਕੱਠਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Punjab News: ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜ ਰਹੀ ਹੈ ਸਰਕਾਰ; ਪਰ ਅਸਲੀਅਤ ‘ਚ…

ਉਨ੍ਹਾਂ ਕਿਹਾ ਕਿ ਨਵੀਂ ਮਾਈਨਿੰਗ ਨੀਤੀ ਰਾਹੀਂ ਮੁੱਖ ਮੰਤਰੀ ਨੂੰ ਅੰਤਰਰਾਜੀ ਵਾਹਨਾਂ 'ਤੇ ਰਾਇਲਟੀ ਤੈਅ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਇਸ ਖਾਤੇ ਵਿੱਚੋਂ ਇਕੱਠੇ ਹੋਣ ਵਾਲੇ ਜ਼ਿਆਦਾਤਰ ਫੰਡ ਸਰਕਾਰੀ ਖਜ਼ਾਨੇ ਦੀ ਬਜਾਏ ਸਿੱਧੇ 'ਆਪ' ਨੂੰ ਜਾ ਰਹੇ ਹਨ। 

ਮਜੀਠੀਆ ਨੇ ਕਿਹਾ ਇਹ ਵੀ ਕਿ ਕਿਹਾ ਕਿ ਰੇਤਾ-ਬੱਜਰੀ ਦੇ 2000 ਤੋਂ ਵੱਧ ਟਰੱਕ ਗੁਆਂਢੀ ਸੂਬਿਆਂ ਤੋਂ ਪੰਜਾਬ ਆਉਂਦੇ ਹਨ। ਉਨ੍ਹਾਂ ਤੋਂ ਮਿਲੀ ਰਾਇਲਟੀ ਦਾ ਅੱਧਾ ਹਿੱਸਾ 'ਆਪ' ਨੇ ਹੜੱਪ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਾ ਇਹ ਵੀ ਕਹਿਣਾ ਹੈ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਮਾਨ ਸਰਕਾਰ ਪੰਜਾਬ ਦੇ ਖਜ਼ਾਨੇ ਦੀ ਕੀਮਤ 'ਤੇ 'ਆਪ' ਦੀਆਂ ਚੋਣ ਮੁਹਿੰਮਾਂ ਲਈ ਪੈਸਾ ਇਕੱਠਾ ਕਰ ਰਹੀ ਹੈ। 

ਇਹ ਵੀ ਪੜ੍ਹੋ: ਗ਼ਰੀਬ ਕਿਸਾਨ ਦੀ ਕੁੜੀ ਨੇ ਮਾਰੇ ਚੌਕੇ ਛੱਕੇ, ਬੱਲੇਬਾਜ਼ੀ ਦਾ ਹੁਨਰ ਦੇਖ ਸਚਿਨ ਤੇਂਦੁਲਕਰ ਨੇ ਸ਼ੇਅਰ ਕੀਤੀ ਵੀਡੀਓ

(For more news apart from SAD leader Bikram Majithia accusing AAP-led Punjab Government for Scam of Rs 400 crore, stay tuned to Zee PHH)

Trending news