Mansa News: ਮਾਨਸਾ ਦੀ ਜੁਡੀਸ਼ੀਅਲ ਵਿੱਚ ਚਪੜਾਸੀ ਦੀਆਂ ਅੱਠ ਅਸਾਮੀਆਂ ਲਈ 3700 ਤੋਂ ਜ਼ਿਆਦਾ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ।
Trending Photos
Mansa News: ਮਾਨਸਾ ਦੀ ਜੁਡੀਸ਼ੀਅਲ ਵਿੱਚ ਚਪੜਾਸੀ ਦੀਆਂ ਅੱਠ ਅਸਾਮੀਆਂ ਲਈ 3700 ਤੋਂ ਜ਼ਿਆਦਾ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਤੇ ਇਨ੍ਹਾਂ ਉਮੀਦਵਾਰਾਂ ਵਿੱਚ ਬੀਏ, ਬੀਐਡ, ਐਮਸੀਏ, ਆਈਟੀਆਈ, ਐਮਬੀਏ ਤੇ ਹੋਰ ਡਿਗਰੀਆਂ ਹਾਸਲ ਉਮੀਦਵਾਰ ਇੰਟਰਵਿਊ ਦੇਣ ਲਈ ਪਹੁੰਚ ਰਹੇ ਹਨ।
ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇੰਨੀ ਜਿਆਦਾ ਵੱਧ ਗਈ ਹੈ ਕਿ ਹਰ ਪਾਸੇ ਨੌਜਵਾਨ ਬੇਰੁਜ਼ਗਾਰੀ ਦੇ ਮਹਿਜ ਕੁਝ ਪੋਸਟਾਂ ਦੇ ਲਈ ਵੀ ਉੱਚ ਡਿਗਰੀਆਂ ਹਾਸਲ ਨੌਜਵਾਨ ਆਪਣੀ ਕਿਸਮਤ ਅਜਮਾ ਰਹੇ ਨੇ ਅਜਿਹੀਆਂ ਹੀ ਤਸਵੀਰਾਂ ਮਾਨਸਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਾਨਸਾ ਦੀ ਜੁਡੀਸ਼ੀਅਲ ਵਿੱਚ ਚਪੜਾਸੀ ਦੀਆਂ ਅੱਠ ਪੋਸਟਾਂ ਲਈ ਭਰਤੀ ਕੀਤੀ ਜਾਣੀ ਹੈ ਅਤੇ ਚਪੜਾਸੀ ਬਣਨ ਲਈ ਟੀਚਰ ਯੋਗਤਾ ਰੱਖਣ ਵਾਲੇ ਨੌਜਵਾਨ ਬੀਐਡ ਬੀਏ ਐਮਸੀਏ ਆਈਟੀ ਐਮਬੀਏ ਤੇ ਹੋਰ ਡਿਗਰੀਆਂ ਵਾਲੇ ਨੌਜਵਾਨਾਂ ਵੱਲੋਂ ਅਪਲਾਈ ਕੀਤਾ ਗਿਆ ਹੈ।
ਨੌਜਵਾਨਾਂ ਨੇ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਵੱਡੇ ਪੱਧਰ ਉਤੇ ਹੋ ਗਈ ਹੈ ਜਿਸ ਕਾਰਨ ਸਰਕਾਰੀ ਨੌਕਰੀ ਨਹੀਂ ਮਿਲ ਰਹੀ। ਉਨ੍ਹਾਂ ਨੇ ਕਿਹਾ ਕਿ ਉੱਚ ਡਿਗਰੀਆਂ ਹਾਸਲ ਕਰਕੇ ਅਤੇ ਕੋਰਸ ਵੀ ਕਰ ਲਏ ਹਨ ਪਰ ਨੌਕਰੀ ਕਿਤੇ ਵੀ ਨਹੀਂ ਮਿਲ ਰਹੀ ਜਿਸ ਕਾਰਨ ਮਜਬੂਰੀਵਸ ਉਨ੍ਹਾਂ ਨੂੰ ਪੀਅਨ ਦੀ ਨੌਕਰੀ ਲਈ ਅਪਲਾਈ ਕਰਨਾ ਪਿਆ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਰੁਜ਼ਗਾਰ ਮਿਲ ਜਾਵੇਗਾ ਤਾਂ ਕੁਝ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪਰ ਅੱਜ ਦੇ ਸਮੇਂ ਦੇ ਵਿੱਚ ਨੌਕਰੀ ਹਾਸਲ ਕਰਨੀ ਬਹੁਤ ਹੀ ਮੁਸ਼ਕਿਲ ਕੰਮ ਹੋ ਗਿਆ ਹੈ ਕਿਉਂਕਿ ਹਰ ਪਾਸੇ ਨੌਜਵਾਨ ਬੇਰੁਜ਼ਗਾਰ ਹੀ ਘੁੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਟੀਚਰ ਦੀ ਯੋਗਤਾ ਰੱਖਦੇ ਹਨ ਪਰ ਚਪੜਾਸੀ ਲੱਗਣ ਲਈ ਵੀ ਮਿਹਨਤ ਕਰ ਰਹੇ ਹਨ।
ਅਜਿਹੀ ਸਥਿਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਅਤੇ ਸੂਬੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਕਾਫੀ ਗੰਭੀਰ ਹੈ। ਇਸ ਲਈ ਸਮਾਂ ਅਤੇ ਸਮੱਸਿਆ ਦੀ ਗੰਭੀਰਤਾ ਮੰਗ ਕਰਦੇ ਹਨ ਕਿ ਬੇਰੁਜ਼ਗਾਰੀ ਦੇ ਹੱਲ ਲਈ ਆਰਥਿਕ ਨੀਤੀਆਂ ਵਿੱਚ ਤਬਦੀਲੀਆਂ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਦੇਸ਼ ਵਿੱਚ ਹੋਣ ਵਾਲੇ ਨਿਵੇਸ਼ ਤੇ ਆਰਥਿਕ ਵਿਕਾਸ ਦੀ ਪਹਿਲੀ ਤਰਜੀਹ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਾਲੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਿਰਤ ਨੀਤੀਆਂ ਤੇ ਕਿਰਤ ਮਿਆਰਾਂ ਵਿੱਚ ਕਿਰਤੀ ਪੱਖੀ ਤਬਦੀਲੀਆਂ ਲਿਆ ਕੇ ਰੁਜ਼ਗਾਰ ਦੀ ਗੁਣਵੱਤਾ ਤੇ ਮਿਆਰਾਂ ਵਿੱਚ ਸੁਧਾਰ ਲਿਆਉਣ ਦੀ ਬਹੁਤ ਜ਼ਰੂਰਤ ਹੈ।