ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਘਟਾਉਣ ਦੀ ਅਰਜ਼ੀ 'ਤੇ ਜਲਦ ਫ਼ੈਸਲਾ ਲੈਣ ਦੇ ਆਦੇਸ਼ ਦਿੱਤੇ ਹਨ। ਇਸਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ ਹੈ।
Trending Photos
ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਰਾਜੋਆਣਾ ਦੇ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ। ਸੁਪਰੀਮ ਕੋਰਟ ਵੱਲੋਂ ਅੱਜ ਕੇਂਦਰ ਸਰਕਾਰ ਨੂੰ ਰਾਜੋਆਣਾ ਦੀ ਸਜ਼ਾ ਨੂੰ ਲੈ ਕੇ ਤੁਰੰਤ ਫੈਸਲਾ ਲੈਣ ਨੂੰ ਕਿਹਾ ਗਿਆ ਹੈ ਜਿਸ ਨੂੰ ਲੈ ਕੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਕੋਰਟ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਨੂੰ ਫਾਂਸੀ ਨਾ ਦੇ ਕੇ ਮਰਨ ਤੱਕ ਉਸ ਨੂੰ ਜੇਲ੍ਹ ਵਿਚ ਰੱਖਿਆ ਜਾਵੇ ਏਸ ਤੋ ਵੱਡੀ ਸਜ਼ਾ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਬਾਕੀ ਇਹ ਅਦਾਲਤ ਦਾ ਫੈਸਲਾ ਹੈ ਪਰ ਜੋ ਬਾਦਲ ਪਰਿਵਾਰ ਉਸ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਜੇਕਰ ਬਾਹਰ ਆ ਕੇ ਮਾਹੌਲ ਖਰਾਬ ਹੁੰਦਾ ਹੈ ਤਾਂ ਕੀ ਉਸ ਦੀ ਜ਼ਿੰਮੇਵਾਰੀ ਓਹ ਲੈਣਗੇ।
ਇਸ ਦੌਰਾਨ ਸੁਰੱਖਿਆ ਨੂੰ ਲੈ ਕੇ ਰਵਨੀਤ ਬਿੱਟੂ ਨੇ ਅਕਾਲੀ ਦਲ 'ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਕੋਲ ਸਭ ਤੋ ਸਖਤ ਸੁਰੱਖਿਆ ਹੈ। ਉਨ੍ਹਾਂ ਕਿਹਾ ਸੁਖਬੀਰ ਬਾਦਲ ਬੁਲਟ ਪਰੂਫ ਗੱਡੀ 'ਤੇ ਚੱਲਦੇ ਹਨ, ਉਹ ਡਰਪੋਕ ਹੈ ਸੁਖਬੀਰ ਬਾਦਲ ਨੂੰ ਹੁਣ ਸੁਰੱਖਿਆ ਦੀ ਕੀ ਲੋੜ ਹੈ ? ਜਦੋਂ ਕਿ ਉਹ ਸਵਾਲ ਮੇਰੇ ਤੇ ਚੁੱਕ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਅੱਜ ਤੱਕ ਚੁੱਪ ਰਿਹਾ ਪਰ ਹੁਣ ਸਾਰੀਆ ਸੀਮਾਵਾਂ ਇਹ ਲੰਘ ਚੁੱਕੇ ਹਨ।
ਇਸ ਮੌਕੇ ਰਵਨੀਤ ਬਿੱਟੂ ਨੇ ਵੀ ਕਿਹਾ ਕਿ ਐਸ. ਜੀ. ਪੀ. ਸੀ. ਚੋਣਾਂ ਪੰਜਾਬ ਦੇ ਵਿਚ ਵੀ ਤੁਰੰਤ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਗੁਰੂ ਦੀ ਗੋਲਕ ਤੋਂ ਆਪਣੀ ਰਾਜਨੀਤੀ ਚਲਾ ਰਹੇ ਹਨ, ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਇਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਹੈ। ਹੁਣ ਕਬਜ਼ਾ ਛੁਡਵਾਉਣ ਦੀ ਵਾਰੀ ਆ ਚੁੱਕੀ ਹੈ।
ਰਵਨੀਤ ਬਿੱਟੂ ਨੇ ਲੁਧਿਆਣਾ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਉਹਨਾਂ ਨੂੰ ਵਿਹਲੇ ਕਹੇ ਜਾਣ 'ਤੇ ਵੀ ਕਿਹਾ ਕਿ ਉਹ ਸਤਿਕਾਰਯੋਗ ਨੇ ਮੈਥੋਂ ਵੱਡੇ ਹਨ, pr pMjwb ਸਰਕਾਰ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਚੁੱਕੀ ਹੈ। ਪੰਜਾਬ ਦੇ ਪਾਣੀ ਅਤੇ ਬਿਜਲੀ ਦਾ ਹੱਕ ਕੇਂਦਰ ਨੇ ਖੋਹ ਲਿਆ ਹੈ ਅਤੇ ਸੂਬਾ ਸਰਕਾਰ ਚੁੱਪ ਸਾਧੀ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਚਾਰ ਗੱਲਾਂ ਕਹਿਣ 'ਤੇ ਬੀ. ਬੀ. ਐਮ. ਬੀ. ਦਾ ਮੁੱਦਾ ਸੂਬਾ ਸਰਕਾਰ ਹੱਲ ਕਰ ਸਕਦੀ ਹੈ ਤਾਂ ਜ਼ਰੂਰ ਕਰ ਲੈਣ, ਪਰ ਸਰਕਾਰ ਨੂੰ ਸਾਰੀ ਪਾਰਟੀਆਂ ਨੂੰ ਇਕੱਠਿਆਂ ਕਰਕੇ ਕੇਂਦਰ ਜਾ ਕੇ ਇਸ ਦੇ ਖਿਲਾਫ਼ ਅਵਾਜ਼ ਚੁਕਣੀ ਚਾਹੀਦੀ ਹੈ।
WATCH LIVE TV