Khanna News: ਪੰਜਾਬੀ ਗਾਇਕ ਦੇ ਬੇਟੇ 'ਤੇ ਕਤਲ ਦੇ ਦੋਸ਼; ਪੀੜਤ ਪਰਿਵਾਰ ਨੇ ਐਸਐਸਪੀ ਦਫ਼ਤਰ ਦੇ ਬਾਹਰ ਲਗਾਇਆ ਧਰਨਾ
Advertisement
Article Detail0/zeephh/zeephh2358291

Khanna News: ਪੰਜਾਬੀ ਗਾਇਕ ਦੇ ਬੇਟੇ 'ਤੇ ਕਤਲ ਦੇ ਦੋਸ਼; ਪੀੜਤ ਪਰਿਵਾਰ ਨੇ ਐਸਐਸਪੀ ਦਫ਼ਤਰ ਦੇ ਬਾਹਰ ਲਗਾਇਆ ਧਰਨਾ

Khanna News: ਪੰਜਾਬੀ ਗਾਇਕ ਦੇ ਪੁੱਤਰ ਉਪਰ ਨੌਜਵਾਨ ਦੇ ਕਤਲ ਦੇ ਦੋਸ਼ ਲੱਗੇ ਹਨ. ਜਦਕਿ ਮੁਲਜ਼ਮ ਅਜੇ ਵੀ ਪੁਲਿਸ ਤੋਂ ਗ੍ਰਿਫਤ ਤੋਂ ਬਾਹਰ ਹੈ।

Khanna News: ਪੰਜਾਬੀ ਗਾਇਕ ਦੇ ਬੇਟੇ 'ਤੇ ਕਤਲ ਦੇ ਦੋਸ਼; ਪੀੜਤ ਪਰਿਵਾਰ ਨੇ ਐਸਐਸਪੀ ਦਫ਼ਤਰ ਦੇ ਬਾਹਰ ਲਗਾਇਆ ਧਰਨਾ

Khanna News (ਧਰਮਿੰਦਰ ਸਿੰਘ): 23 ਜੂਨ 2024 ਨੂੰ ਖੰਨਾ ਦੇ ਪਿੰਡ ਇਕੋਲਾਹਾ ਵਿੱਚ ਕਬੂਤਰ ਉਡਾਉਣ ਦੇ ਮੁਕਾਬਲੇ ਤੋਂ ਬਾਅਦ ਹੋਈ ਲੜਾਈ ਵਿੱਚ 21 ਸਾਲਾ ਨੌਜਵਾਨ ਉਤੇ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਮਾਣਾ ਵਜੋਂ ਹੋਈ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ ਉਰਫ਼ ਵੀ-ਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਉਸਦਾ ਪੁੱਤਰ ਦਮਨ ਔਜਲਾ ਹਾਲੇ ਤੱਕ ਫ਼ਰਾਰ ਹੈ। ਪਰਿਵਾਰਕ ਮੈਂਬਰ ਕੁੱਝ ਹੋਰ ਵਿਅਕਤੀਆਂ ਦੇ ਨਾਂ ਵੀ ਲੈ ਰਹੇ ਹਨ। ਪੰਜਾਬੀ ਗਾਇਕ ਦੇ ਮੁੰਡੇ ਸਮੇਤ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਸੋਮਵਾਰ ਸਵੇਰੇ ਹੀ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ।

ਬਜ਼ੁਰਗ ਦਾਦੀ ਨੇ ਇਨਸਾਫ਼ ਦੀ ਮੰਗ ਕੀਤੀ

ਮ੍ਰਿਤਕ ਦੀ ਦਾਦੀ ਮੁਖਤਿਆਰੋ ਨੇ ਦੱਸਿਆ ਕਿ ਗੁਰਦੀਪ ਸਿੰਘ ਮਾਣਾ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਸ ਨੇ ਹੀ ਬੱਚੇ ਨੂੰ ਪਾਲਿਆ ਸੀ। ਹੁਣ ਗੁਰਦੀਪ ਸਿੰਘ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮੁਲਜ਼ਮਾਂ ਨੇ ਕਤਲ ਕਰਕੇ ਪਰਿਵਾਰ ਨੂੰ ਬੇਸਹਾਰਾ ਬਣਾ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਇੱਕ ਮਹੀਨੇ ਵਿੱਚ ਵੀ ਠੋਸ ਕਾਰਵਾਈ ਨਹੀਂ ਕੀਤੀ।

ਮੁਲਜ਼ਮ ਦੇ ਪੁੱਤਰ ਸਮੇਤ ਹੋਰ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਉਹ ਇਨਸਾਫ਼ ਲੈਕੇ ਹਟਣਗੇ।  ਉਨ੍ਹਾਂ ਨੂੰ ਭਾਵੇਂ ਗੋਲੀ ਮਾਰ ਦਿੱਤੀ ਜਾਵੇ ਉਹ ਆਪਣੇ ਵਿਰੋਧ ਤੋਂ ਪਿੱਛੇ ਨਹੀਂ ਹਟਣਗੇ। ਮ੍ਰਿਤਕ ਦੇ ਚਚੇਰੇ ਭਰਾ ਹਰੀ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਤਲ ਤੋਂ 5 ਦਿਨਾਂ ਦੋ ਵਿੱਚ ਮੁਲਜ਼ਮ ਦੇ ਲੜਕੇ ਦਮਨ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਇੱਕ ਮਹੀਨਾ ਬੀਤ ਜਾਣ ਉਤੇ ਵੀ ਕੋਈ ਕਾਰਵਾਈ ਨਾ ਹੋਣ ਉਤੇ ਉਨ੍ਹਾਂ ਨੂੰ ਧਰਨਾ ਦੇਣਾ ਪਿਆ ਹੈ।

ਪੁਲਿਸ ਨੇ ਸਮਾਂ ਮੰਗਿਆ

ਦੂਜੇ ਪਾਸੇ ਧਰਨੇ ਦੀ ਸੂਚਨਾ ਮਿਲਦੇ ਸਾਰ ਹੀ  ਡੀਐਸਪੀ ਖੰਨਾ ਹਰਜਿੰਦਰ ਸਿੰਘ, ਸਦਰ ਥਾਣਾ ਐਸਐਚਓ ਹਰਦੀਪ ਸਿੰਘ ਅਤੇ ਸਿਟੀ ਥਾਣਾ ਐਸਐਚਓ ਰਾਓ ਵਰਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ਉਤੇ ਪੁੱਜੇ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਜਾਵੇ ਅਤੇ ਮੁਲਜ਼ਮ ਫੜੇ ਜਾਣਗੇ। ਖ਼ਬਰ ਲਿਖੇ ਜਾਣ ਤੱਕ ਲੋਕਾਂ ਨੇ ਪੁਲਿਸ ਉਤੇ ਭਰੋਸਾ ਨਹੀਂ ਕੀਤਾ ਸੀ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਉਤੇ ਅੜੇ ਰਹੇ।

23 ਜੂਨ ਦੀ ਰਾਤ ਨੂੰ ਹੋਇਆ ਕਤਲ

ਪਿੰਡ ਇਕੋਲਾਹਾ ਵਿਖੇ 23 ਜੂਨ 2024 ਨੂੰ ਕਬੂਤਰ ਉਡਾਉਣ ਦੇ ਮੁਕਾਬਲੇ ਕਰਵਾਏ ਗਏ ਸੀ। ਸ਼ਾਮ 5 ਵਜੇ ਮੁਕਾਬਲਾ ਸਮਾਪਤ ਹੋਣ ਉਪਰੰਤ ਜੇਤੂਆਂ ਨੂੰ ਇਨਾਮ ਵੰਡੇ ਗਏ ਸੀ। ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ। ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ ਉਰਫ ਵੀ-ਦੀਪ ਆਪਣੀ ਕਾਰ ਵਿੱਚ ਸ਼ਾਮ 7.30 ਵਜੇ ਦੇ ਕਰੀਬ ਗੁਰਦੁਆਰਾ ਸੰਗਤਸਰ ਸਾਹਿਬ ਦੇ ਸਾਹਮਣੇ ਵਾਲੇ ਚੌਕ ਵਿੱਚ ਉਸ ਸਮੇਂ ਆਇਆ ਸੀ ਜਦੋਂ ਗੁਰਦੀਪ ਸਿੰਘ ਮਾਣਾ ਆਪਣੇ ਮੋਟਰਸਾਈਕਲ ਉਤੇ ਆ ਰਿਹਾ ਸੀ।

ਇਸ ਦੌਰਾਨ ਗੁਰਦੀਪ ਸਿੰਘ ਮਾਣਾ ਨੇ ਟਿੰਕੂ ਨਾਮਕ ਵਿਅਕਤੀ ਨੂੰ ਕਬੂਤਰਬਾਜ਼ੀ ਮੁਕਾਬਲੇ ਵਿੱਚ ਬੁਲਾਉਣ ਉਤੇ ਗੁੱਸਾ ਜ਼ਾਹਰ ਕੀਤਾ ਸੀ। ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਿੱਕੀ ਵਿਚਕਾਰ ਕਾਫੀ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਦੋਵੇਂ ਆਪਣੇ ਘਰ ਚਲੇ ਗਏ ਸੀ। ਰਾਤ ਕਰੀਬ 9 ਵਜੇ ਪੰਜਾਬੀ ਗਾਇਕ ਵੀ-ਦੀਪ ਆਪਣੇ ਲੜਕੇ ਦਮਨ ਔਜਲਾ ਦੇ ਨਾਲ ਗੁਰਦੀਪ ਸਿੰਘ ਮਾਣਾ ਦੇ ਘਰ ਦੇ ਬਾਹਰ ਆਇਆ ਤੇ ਲਲਕਾਰੇ ਮਾਰਨ ਲੱਗਾ ਸੀ।

ਜਦੋਂ ਮਾਣਾ ਘਰੋਂ ਬਾਹਰ ਆਇਆ ਤਾਂ ਪਿਓ-ਪੁੱਤ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦਮਨ ਔਜਲਾ ਨੇ ਹੱਥ ਵਿੱਚ ਫੜੀ ਰਾਡ ਗੁਰਦੀਪ ਸਿੰਘ ਮਾਣਾ ਦੇ ਸਿਰ ਉਤੇ ਮਾਰੀ ਸੀ। ਜਿਸ ਕਾਰਨ ਮਾਣਾ ਖੂਨ ਨਾਲ ਲੱਥਪੱਥ ਹਾਲਤ ਵਿੱਚ ਜ਼ਮੀਨ ਉਤੇ ਡਿੱਗ ਗਿਆ ਸੀ। ਬਾਅਦ ਵਿੱਚ ਉਸਦੀ ਮੌਤ ਹੋ ਗਈ ਸੀ। ਮੁਲਜ਼ਮ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ ਸੀ। 

Trending news